ਅਹਿਮਦ ਖ਼ਾਨ ਖਰਲ (1785-1857) (ਸ਼ਾਹਮੁਖੀ ਲਿਪੀ ਵਿੱਚ: احمد خاں کھرل) ਭਾਰਤ ਦਾ ਆਜ਼ਾਦੀ ਸੰਗਰਾਮੀਆ ਸੀ, ਜਿਸਦਾ ਦਾ ਤਾਅਲੁੱਕ ਨੀਲੀ ਬਾਰ ਪੰਜਾਬ ਨਾਲ਼ ਸੀ। ਨੀਲੀ ਬਾਰ ਮੁਲਤਾਨ ਤੇ ਸਾਹੀਵਾਲ ਦੇ ਵਿਚਲੇ ਇਲਾਕੇ ਨੂੰ ਕਹਿੰਦੇ ਹਨ। 1857 ਦੀ ਜੰਗ ਚ ਅਹਿਮਦ ਖ਼ਾਨ ਅੰਗਰੇਜ਼ਾਂ ਨਾਲ਼ ਲੜਿਆ ਹਾਲਾਂਕਿ ਉਸ ਦੀ ਉਮਰ 80 ਸਾਲ ਸੀ ਲੇਕਿਨ ਉਹ ਬੇ ਜਿਗਰੀ ਨਾਲ਼ ਲੜਿਆ। 21 ਸਤੰਬਰ 1857 ਗੋਗੀਰਾ ਦੇ ਨੇੜੇ ਅਹਿਮਦ ਖ਼ਾਨ ਲੜਦਿਆਂ ਹੋਇਆਂ ਸ਼ਹੀਦ ਹੋ ਗਿਆ।[1]

ਪਿੱਠਭੂਮੀ ਸੋਧੋ

ਐਮੋ ਖਰਲ, ਪੰਜਾਬ ਦੇ ਸਾਂਦਲ ਬਾਰ ਖੇਤਰ ਵਿੱਚ ਖਰਲ ਕਬੀਲੇ ਦੇ ਇੱਕ ਅਮੀਰ ਜ਼ਿਮੀਂਦਾਰ ਪਰਿਵਾਰ ਵਿੱਚ ਪੈਦਾ ਹੋਇਆ ਸੀ। ਨੌਜਵਾਨ ਉਮਰੇ ਉਹ ਰਣਜੀਤ ਸਿੰਘ ਮਹਾਰਾਜਾ ਦੀ ਅਗਵਾਈ ਹੇਠ ਵਧ ਰਹੀ ਸਿੱਖ ਸ਼ਕਤੀ ਦੇ ਵਿਰੁੱਧ ਲੜਿਆ।

ਮੁਹੰਮਦ ਆਸਫ ਖਾਨ ਅਨੁਸਾਰ: ਜਦੋਂ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਦੇ ਖਿਲਾਫ਼ ਸੰਘਰਸ਼ ਵਿੱਢਣ ਦੀਆਂ ਖਬਰਾਂ ਸਾਹੀਵਾਲ ਅੱਪੜੀਆਂ ਤਾਂ ਮੁਰਦਾਨਾ, ਧਾਰਾਨਾ, ਤਰਿਹਾਨਾ, ਕਾਠੀਆਵਾੜ, ਸਿੱਪਰਾ, ਵਹਿਣੀਵਾਲ, ਜੋਇਆ, ਮਸੱਲੀ ਅਤੇ ਹੋਰ ਕਬੀਲਿਆਂ ਦੇ ਆਗੂਆਂ ਦੀ ਅਣਖ ਨੂੰ ਜਗਾ ਕੇ ਇਨ੍ਹਾਂ ਗੈਰ-ਮੁਲਕੀ ਧਾੜਵੀਆਂ ਦੇ ਖ਼ਿਲਾਫ਼ ਇਕਮੁੱਠ ਹੋਣ ਲਈ ਪ੍ਰੇਰਿਤ ਕਰਨ ਵਾਲਾ ਦੇਸ਼ ਭਗਤ ਅਹਿਮਦ ਖਾਨ ਖਰਲ ਉੱਭਰ ਕੇ ਸਾਹਮਣੇ ਆਇਆ। ......ਉਸ ਦੀ ਵੰਗਾਰ ਨੇ ਪੰਜਾਬੀਆਂ ਦੀ ਸੁੱਤੀ ਹੋਈ ਅਣਖ ਨੂੰ ਅਜਿਹਾ ਹਲੂਣਾ ਦਿੱਤਾ ਕਿ ਵੇਖਦਿਆਂ ਹੀ ਵੇਖਦਿਆਂ ਅੰਗਰੇਜ਼ੀ ਸਾਮਰਾਜ ਵਿਰੁੱਧ ਰੋਹ ਦੀ ਜਵਾਲਾ ਭੜਕ ਪਈ। ਅੰਗਰੇਜ਼ਾਂ ਦੀਆਂ ਗਲਤ ਨੀਤੀਆਂ ਦੀ ਮੁਖਾਲਫਤ ਕਰਨ ਵਾਲਾ ਇਹ ਯੋਧਾ ਅੰਗਰੇਜ਼ਾਂ ਦਾ ਡੱਟ ਕੇ ਟਾਕਰਾ ਕਰਦਾ ਹੋਇਆ 21 ਸਤੰਬਰ 1857 ਨੂੰ ਲੜਾਈ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ।[2]

ਮਾਰਕਸ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਹੈ ਕਿ ਬਰਤਾਨੀਆ ਲਈ ਨਵਾਂ ਖ਼ਤਰਾ ਪੰਜਾਬ ਤੋਂ ਉੱਠ ਰਿਹਾ ਹੈ। ਪਿਛਲੇ ਅੱਠ ਦਿਨਾਂ ਤੋਂ ਲਾਹੌਰ ਅਤੇ ਮੁਲਤਾਨ ਵਿਚਕਾਰ ਰਾਬਤਾ ਠੱਪ ਹੋ ਚੁੱਕਿਆ ਹੈ। “ਪਿੰਡੀ ਤੋਂ ਖਬਰ ਆਈ ਹੈ ਕਿ ਤਿੰਨ ਕਬੀਲਿਆਂ ਦੇ ਸਰਦਾਰ ਇਕੱਠੇ ਹੋ ਕੇ ਜੁਗਤ ਲੜਾ ਰਹੇ ਹਨ। ਸਰ ਜੌਹਨ ਲਾਰੈਂਸ ਨੇ ਆਪਣੇ ਸੂਹੀਏ ਨੂੰ ਇਕੱਠ ਵਿੱਚ ਜਾਣ ਦਾ ਹੁਕਮ ਦਿੱਤਾ। ਸੂਹੀਏ ਦੀ ਪੁਸ਼ਟੀ ਤੋਂ ਬਾਅਦ ਲਾਰੈਂਸ ਨੇ ਸਰਦਾਰਾਂ ਨੂੰ ਫ਼ਾਹੇ ਲਾਉਣ ਦਾ ਹੁਕਮ ਭੇਜਿਆ” (16 ਸਤੰਬਰ 1857, ਨਿਊ ਯਾਰਕ ਡੇਲੀ ਟ੍ਰਿਬਿਊਨ)। ਮਾਰਕਸ ਨੇ ਰਾਏ ਅਹਿਮਦ ਖ਼ਾਨ ਖਰਲ ਦੀ ਜਦੋਜਹਿਦ ਨੂੰ ਦੁਨੀਆ ਸਾਹਮਣੇ ਲਿਆਂਦਾ ਹੈ।

ਬਾਹਰੀ ਕੜੀਆਂ ਸੋਧੋ

ਹਵਾਲੇ ਸੋਧੋ

  1. Dr ST Mirza 'Resistance Themes in Punjabi Literature' Lahore, 1991, pp 100-105
  2. ਅਹਿਮਦ ਖਾਂ ਖਰਲ