ਉਰਦੂ-ਪੰਜਾਬੀ ਸ਼ਬਦਕੋਸ਼

ਉਰਦੂ-ਪੰਜਾਬੀ ਸ਼ਬਦਕੋਸ਼ ਡਾ. ਰਹਿਮਾਨ ਅਖ਼ਤਰ ਵੱਲੋਂ ਸੰਪਾਦਿਤ ਕੀਤਾ ਗਿਆ ਹੈ। ਇਸ ਕੋਸ਼ ਵਿੱਚ 250 ਦੇ ਕਰੀਬ ਸਫ਼ੇ ਹਨ ਅਤੇ ਕੋਈ 3500 ਤੋਂ ਵੀ ਜ਼ਿਆਦਾ ਇੰਦਰਾਜ ਹਨ। ਇਸ ਕੋਸ਼ ਦੇ ਲਈ ਮੁੱਖ ਬੋਲ ਭਾਸ਼ਾ ਵਿਭਾਗ ਪੰਜਾਬ ਦੇ ਮੁੱਖੀ ਰਹੇ ਚੇਤਨ ਸਿੰਘ ਵੱਲੋ ਦਿੱਤੇ ਹਨ। ਕੋਸ਼ ਵਿੱਚ ਉਰਦੂ ਅਲਫ਼ਾਜ਼ ਦਾ ਤਲਫ਼ੁੱਜ਼ ਪੰਜਾਬੀ ਵਿੱਚ ਵੀ ਦਿੱਤਾ ਹੈ ਅਤੇ ਅਲਫ਼ਾਜ਼ ਦੇ ਮਾਇਨੇ ਪੰਜਾਬੀ ਤੇ ਉਰਦੂ ਦੋਵਾਂ ਜ਼ਬਾਨਾਂ 'ਚ ਹਨ। ਉਰਦੂ ਵਾਲੇ ਸਰਵਰਕ ਤੇ ਇਸ ਕਿਤਾਬ ਦਾ ਨਾਂ ਉਰਦੂ-ਪੰਜਾਬੀ ਲੁਗ਼ਾਤ ਦਿੱਤਾ ਹੈ।