ਓਹਮ (ਪ੍ਰਤੀਕ: Ω) ਬਿਜਲੀ ਅਵਰੋਧ ਦੀ ਐੱਸ ਆਈ (SI) ਇਕਾਈ ਹੈ। ਇਸ ਦਾ ਨਾਮ ਜਰਮਨ ਭੌਤਿਕ ਵਿਗਿਆਨੀ ਜਾਰਜ ਸਾਈਮਨ ਓਹਮ ਦੇ ਨਾਮ ਤੋਂ ਪਿਆ।

ਮਲਟੀਮੀਟਰ ਨਾਲ ਅਵਰੋਧ ਓਹਮਾਂ ਵਿੱਚ ਮਾਪਿਆ ਜਾ ਸਕਦਾ ਹੈ। ਇਹਦੀ ਵਰਤੋਂ ਵੋਲਟੇਜ਼, ਕਰੰਟ, ਅਤੇ ਹੋਰ ਬਿਜਲੀ ਵਿਸ਼ੇਸ਼ਤਾਈਆਂ ਮਾਪਣ ਲਈ ਵੀ ਕੀਤੀ ਜਾ ਸਕਦੀ ਹੈ।