ਕਥਾਸਰਿਤਸਾਗਰ(देवनागरी कथासरित्सागर "ਕਥਾਵਾਂ ਦੇ ਦਰਿਆਵਾਂ ਦਾ ਸਾਗਰ"), ਸੰਸਕ੍ਰਿਤ ਕਥਾ ਸਾਹਿਤ ਦਾ ਸ਼ਿਰੋਮਣੀ ਗਰੰਥ ਹੈ। ਇਸ ਦੀ ਰਚਨਾ ਕਸ਼ਮੀਰ ਵਿੱਚ ਪੰਡਤ ਸੋਮਦੇਵ (ਭੱਟ) ਨੇ ਤਿਰਗਰਤ ਅਤੇ ਕੁੱਲੂ ਕਾਂਗੜਾ ਦੇ ਰਾਜੇ ਦੀ ਪੁਤਰੀ, ਕਸ਼ਮੀਰ ਦੇ ਰਾਜੇ ਅਨੰਤ ਦੀ ਰਾਣੀ ਸੂਰੀਆਮਤੀ ਦੇ ਮਨੋਵਿਨੋਦ ਲਈ 1063 ਅਤੇ 1082 ਦੇ ਵਿਚਕਾਰ ਸੰਸਕ੍ਰਿਤ ਵਿੱਚ ਕੀਤੀ।[1] ਕਥਾਸਰਿਤਸਾਗਰ ਵਿੱਚ 21,388 ਪਦਮ ਹਨ ਅਤੇ ਇਸਨੂੰ 124 ਤਰੰਗਾਂ ਵਿੱਚ ਵੰਡਿਆ ਗਿਆ ਹੈ। ਇਸ ਦਾ ਇੱਕ ਦੂਜਾ ਸੰਸਕਰਣ ਵੀ ਪ੍ਰਾਪਤ ਹੈ ਜਿਸ ਵਿੱਚ 18 ਲੰਬਕ ਹਨ।[2] ਲੰਬਕ ਦਾ ਮੂਲ ਸੰਸਕ੍ਰਿਤ ਰੂਪ ਲੰਭਕ ਸੀ। ਵਿਆਹ ਦੁਆਰਾ ਇਸਤਰੀ ਦੀ ਪ੍ਰਾਪਤੀ ਲੰਭ ਕਹਾਉਂਦੀ ਸੀ ਅਤੇ ਉਸੇ ਦੀ ਕਥਾ ਲਈ ਲੰਭਕ ਸ਼ਬਦ ਦਾ ਪ੍ਰਯੋਗ ਹੁੰਦਾ ਸੀ। ਇਸ ਲਈ ਰਤਨਪ੍ਰਭਾ, ਲੰਬਕ, ਮਦਨਮੰਚੁਕਾ ਲੰਬਕ, ਸੂਰੀਆਪ੍ਰਭਾ ਲੰਬਕ ਆਦਿ ਵੱਖ-ਵੱਖ ਕਥਾਵਾਂ ਦੇ ਆਧਾਰ ਤੇ ਵੱਖ ਵੱਖ ਸਿਰਲੇਖ ਦਿੱਤੇ ਗਏ ਹੋਣਗੇ।

A 16th century folio from an Indian retelling of the Kathasaritsagara

ਹਵਾਲੇ ਸੋਧੋ

  1. नेमाडे, भालचंद्र (२००१). "योगनंदाची गोष्ट: कथासरित्सागरातील भारतीय कथनशैलीचे उदाहरण", टीकास्वयंवर. साकेत प्रकाशन, पृ. ३०५. आय.एस.बी.एन. 81-7786-026-7.
  2. Penzer 1924 Vol I, p xxxi. The śloka consists of 2 half-verses of 16 syllables each. Thus, syllabically, the Katha-sarit-sagara is approximately equal to 66,000 lines of iambic pentameter; by comparison, John Milton's Paradise Lost weighs in at 10,565 lines. All this pales in comparison to the (presumably legendary) 700,000 ślokas of the lost original Brhat-katha.