ਕਾਮੇਡੀ ਨਾਈਟਜ਼ ਵਿਦ ਕਪਿਲ

ਮਸ਼ਹੂਰ ਭਾਰਤੀ ਕਮੇਡੀ ਸ਼ੋਅ

ਕਾਮੇਡੀ ਨਾਈਟਜ਼ ਵਿਦ ਕਪਿਲ (ਅੰਗਰੇਜ਼ੀ - Comedy Nights With Kapil) ਇੱਕ ਭਾਰਤੀ ਹਾਸਰਸ ਟੈਲੀਵਿਜ਼ਨ ਪ੍ਰੋਗਰਾਮ ਹੈ ਜੋ 22 ਜੂਨ 2013 ਤੋਂ 24 ਜਨਵਰੀ 2016 ਤੱਕ ਕਲਰਸ ਚੈਨਲ ਤੇ ਸ਼ਨੀਵਾਰ ਅਤੇ ਐਤਵਾਰ ਰਾਤ ਨੂੰ 10 ਵਜੇ ਆਉਂਦਾ ਰਿਹਾ। ਇਸ ਪ੍ਰੋਗਰਾਮ ਦਾ ਪੇਸ਼ਕਾਰ ਅਤੇ ਨਿਰਮਾਤਾ ਕਪਿਲ ਸ਼ਰਮਾ ਸੀ। ਇਹ ਪ੍ਰੋਗਰਾਮ ਥੋੜਾ ਅਲੱਗ ਅਤੇ ਅਨੋਖਾ ਸੀ। ਅਸੀਂ ਇਸ ਨੂੰ ਨਾਟਕ ਵੀ ਕਹਿ ਸਕਦੇ ਹਾਂ ਅਤੇ ਗੱਲਾਂ-ਬਾਤਾਂ ਵਾਲਾ ਸ਼ੋਅ ਵੀ ਕਹਿ ਸਕਦੇ ਹਾਂ। ਇਸ ਵਿੱਚ ਨਾਟਕ ਵੀ ਹੁੰਦਾ ਹੈ ਅਤੇ ਹਰ ਵਾਰੀ ਕੋਈ ਨਾ ਕੋਈ ਮਹਿਮਾਨ ਵੀ ਆਉਂਦਾ ਹੈ। ਇਸ ਵਿੱਚ ਦਰਸ਼ਕਾਂ ਨਾਲ ਗੱਲਾਂ-ਬਾਤਾਂ ਵੀ ਹੁੰਦੀਆਂ ਹਨ। ਪਰ ਇਸ ਸ਼ੋਅ ਦਾ ਮੁੱਖ ਮਕਸਦ ਲੋਕਾਂ ਨੂੰ ਹਸਾਉਣਾ ਹੈ। ਇਹ ਸ਼ੋਅ ਭਾਰਤ ਦੇ ਸਭ ਤੋਂ ਮਸ਼ਹੂਰ ਟੈਲੀਵਿਜ਼ਨ ਪ੍ਰੋਗਰਾਮਾਂ ਵਿਚੋਂ ਇੱਕ ਹੈ।

ਕਾਮੇਡੀ ਨਾਈਟਜ਼ ਵਿਦ ਕਪਿਲ
ਸ਼ੈਲੀਹਾਸਰਸ
ਪੇਸ਼ ਕਰਤਾਕਪਿਲ ਸ਼ਰਮਾ
ਮੂਲ ਦੇਸ਼ਭਾਰਤ
ਮੂਲ ਭਾਸ਼ਾਹਿੰਦੀ
ਨਿਰਮਾਤਾ ਟੀਮ
ਨਿਰਮਾਤਾਕਪਿਲ ਸ਼ਰਮਾ
ਲੰਬਾਈ (ਸਮਾਂ)60 -70 ਮਿੰਟ
ਰਿਲੀਜ਼
Picture format576i (SDTV)
1080i (HDTV)
Original release22 ਜੂਨ 2013 (2013-06-22) –
24 ਜਨਵਰੀ 2016

ਕਲਾਕਾਰ ਸੋਧੋ

ਮੁੱਖ ਕਲਾਕਾਰ ਸੋਧੋ

ਮਹਿਮਾਨ ਕਲਾਕਾਰ ਸੋਧੋ

ਹਵਾਲੇ ਸੋਧੋ