ਕੌਮੀ ਗੀਤ (ਜਾਂ ਰਾਸ਼ਟਰੀ ਗੀਤ) ਆਮ ਤੌਰ ’ਤੇ ਇੱਕ ਦੇਸ਼-ਭਗਤੀ ਭਰਪੂਰ ਸੰਗੀਤਕ ਰਚਨਾ ਹੁੰਦੀ ਹੈ ਜੋ ਕਿਸੇ ਮੁਲਕ ਦੇ ਲੋਕਾਂ ਦੇ ਇਤਿਹਾਸ, ਸੱਭਿਆਚਾਰ, ਰਸਮਾਂ-ਰਿਵਾਜ਼ਾਂ ਅਤੇ ਜੱਦੋ-ਜਹਿਦ ਦੀ ਤਰਜਮਾਨੀ ਅਤੇ ਤਰੀਫ਼ ਕਰਦੀ ਹੈ ਅਤੇ ਮੁਲਕ ਦੀ ਸਰਕਾਰ ਜਾਂ ਲੋਕਾਂ ਦੁਆਰਾ ਆਪਣੀ ਕੌਮ ਦੇ ਗੀਤ ਵਜੋਂ ਮੰਨੀ ਹੁੰਦੀ ਹੈ।

ਇਹ ਆਮ ਤੌਰ ’ਤੇ ਮੁਲਕ ਦੀ ਆਮ ਅਤੇ ਵਧੇਰੇ ਬੋਲੀ ਜਾਣ ਵਾਲੀ ਬੋਲੀ ਵਿੱਚ ਲਿਖਿਆ ਹੁੰਦਾ ਹੈ ਪਰ ਕਈ ਵਾਰ ਇਸ ਦਾ ਹੋਰ ਬੋਲੀ ਵਿਚਲਾ ਤਰਜਮਾ ਵੀ ਆਮ ਅਪਣਾਇਆ ਜਾਂਦਾ ਹੈ।

ਸ਼ੀ੍ ਲੰਕਾ ਦੇ ਕੌਮੀ ਗੀਤ, ਜੋ ਅਸਲ ਵਿੱਚ ਸਿਨਹਾਲੀ ਬੋਲੀ ਵਿੱਚ ਲਿਖਿਆ ਗਿਆ ਸੀ, ਦਾ ਤਾਮਿਲ ਵਿੱਚ ਵੀ ਤਰਜਮਾ ਕੀਤਾ ਗਿਆ ਹੈ ਜਿਸ ਨੂੰ ਆਮ ਤੌਰ ’ਤੇ ਕੁਝ ਮੌਕਿਆਂ, ਤਾਮਿਲ ਸੂਬਿਆਂ ਅਤੇ ਤਾਮਿਲ ਸਕੂਲਾਂ ਵਿੱਚ ਗਾਇਆ ਜਾਂਦਾ ਹੈ।