ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਸੜਕ ਮੋਹਾਲੀ

ਪੰਜਾਬ ਦੇ ਸ਼ਹਿਰ ਮੋਹਾਲੀ ਵਿਖੇ ਅੱਡਾ (Chandigarh International Airport) ਬਣਾਇਆ ਗਿਆ ਹੈ ਜਿਸਦਾ ਉਦਘਾਟਨ 10 ਸਤੰਬਰ 2015 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਇਹ ਅੱਡਾ ਪੰਜਾਬ ਦੇ ਮੋਹਾਲੀ ਜਿਲੇ ਦੇ ਪਿੰਡ ਝਿਊਰਹੇੜੀ ਦੀ ਜ਼ਮੀਨ ਅਕਵਾਇਰ ਕਰ ਕੇ ਬਣਾਇਆ ਗਿਆ ਹੈ। ਇਸ ਹਵਾਈ ਅੱਡੇ ਦੇ ਬਣਨ ਨਾਲ ਪੰਜਾਬ ਦਾ ਛੋਟਾ ਜਿਹਾ ਸੂਬਾ ਦੋ ਅੰਤਰ ਰਾਸ਼ਟਰੀ ਅੱਡਿਆਂ ਵਾਲਾ ਰਾਜ ਬਣ ਗਿਆ ਹੈ।[1] ਇਸ ਕੌਮਾਂਤਰੀ ਏਅਰਪੋਰਟ ਦੀ ਐਂਟਰੀ ਜ਼ੀਰਕਪੁਰ-ਪਟਿਆਲਾ ਮਾਰਗ ਤੋਂ ਛੱਤਬੀੜ ਚੌਕ ਰਾਹੀਂ ਜੁੜਦੀ ਨਵੀਂ ਬਣੀ ਐਰੋਸਿਟੀ ਸੜਕ ਤੋਂ ਹੋਵੇਗੀ ਜੋ ਕਿ ਪਾਸੇ ਮੁਹਾਲੀ ਨਾਲ ਆ ਜਾ ਜੁੜਦੀ ਹੈ ਜਿਸ ਨੂੰ ਏਅਰਪੋਰਟ-ਐਰੋਸਿਟੀ ਰੋਡ ਵੀ ਕਿਹਾ ਜਾਂਦਾ ਹੈ।[2] ਇਸ ਹਵਾਈ ਅੱਡੇ ਦਾ ਨਾਮ ਅਜੇ ਅੰਤਿਮ ਤੌਰ ਤੇ ਰੱਖਿਆ ਜਾਣਾ ਹੈ। ਪੰਜਾਬ ਇਸ ਦਾ ਨਾਮ "ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ" ਰੱਖਣ ਦੀ ਮੰਗ ਰੱਖਦਾ ਹੈ।

ਤਸਵੀਰ:Chandigarh International Airport road, Mohali, Punjab, India.JPG
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਸੜਕ ਮੋਹਾਲੀ, ਦਾ ਬਦਲਵਾਈ ਵਾਲੀ ਸ਼ਾਮ ਦਾ ਦ੍ਰਿਸ਼

ਹਵਾਲੇ ਸੋਧੋ