ਜੇਨ ਆਇਰ ਇੱਕ ਅੰਗ੍ਰੇਜ਼ੀ ਨਾਵਲਕਾਰ ਸ਼ਾਰਲਟ ਬਰੌਂਟੇ ਦੁਆਰਾ ਲਿਖਿਆ ਨਾਵਲ ਹੈ।

ਜੇਨ ਆਇਰ
ਪਹਿਲੇ ਅਡੀਸ਼ਨ ਦਾ ਟਾਈਟਲ ਪੰਨਾ
ਲੇਖਕਸ਼ਾਰਲਟ ਬਰੌਂਟੇ
ਦੇਸ਼ਇੰਗਲੈਂਡ
ਭਾਸ਼ਾਅੰਗਰੇਜ਼ੀ
ਵਿਧਾਗੌਥਿਕ ਗਲਪ, ਸਮਾਜਿਕ ਆਲੋਚਨਾ, ਬਿਲਡੰਗਗਜ਼ਰੋਮਨ
ਪ੍ਰਕਾਸ਼ਕਸਮਿਥ, ਐਲਡਰ, ਐਂਡ ਕੰਪਨੀ
ਪ੍ਰਕਾਸ਼ਨ ਦੀ ਮਿਤੀ
16 ਅਕਤੂਬਰ 1847
ਮੀਡੀਆ ਕਿਸਮਪ੍ਰਿੰਟ

ਪਲਾਟ ਸੋਧੋ

ਜਾਣ-ਪਛਾਣ ਸੋਧੋ

ਨਾਵਲ ਜੇਨ ਆਇਰ ਟਾਈਟਲ ਪਾਤਰ, ਦੀ ਉੱਤਮ ਪੁਰਖ ਵਿੱਥਿਆ ਹੈ। ਨਾਵਲ ਦੀ ਕਹਾਣੀ ਜਾਰਜ ਤੀਜੇ (1760-1820) ਦੇ ਰਾਜ ਦੌਰਾਨ, ਇੰਗਲੈਂਡ ਦੇ ਉੱਤਰ ਵਿੱਚ ਕਿਤੇ ਵਾਪਰਦੀ ਹੈ, ਅਤੇ ਪੰਜ ਪੜਾਅ ਪਾਰ ਕਰਦੀ ਹੈ: ਗੇਟਸਹੈੱਡ ਹਾਲ ਵਿਖੇ ਜੇਨ ਦਾ ਬਚਪਨ, ਜਿੱਥੇ ਉਸ ਨਾਲ ਉਸ ਦੀ ਆਂਟੀ ਅਤੇ ਕਜ਼ਨ ਭਰਾਵਾਂ ਦੁਆਰਾ ਭਾਵਾਤਮਕ ਅਤੇ ਸਰੀਰਕ ਤੌਰ ਉੱਤੇ ਦੁਰਵਿਵਹਾਰ ਹੁੰਦਾ ਹੈ; ਲੋਵੁੱਡ ਸਕੂਲ ਵਿੱਚ ਪੜ੍ਹਾਈ, ਜਿੱਥੇ ਉਸ ਨੂੰ ਦੋਸਤ ਅਤੇ ਰੋਲ ਮਾਡਲ ਮਿਲਦੇ ਹਨ, ਪਰ ਤੰਗੀਆਂ ਅਤੇ ਜ਼ੁਲਮ ਵੀ ਸਹਿੰਦੀ ਹੈ; ਥੌਰਨਫ਼ੀਲਡ ਹਾਲ ਦੀ ਗਵਰਨੈਸ ਦੇ ਤੌਰ ਉੱਤੇ, ਜਿੱਥੇ ਉਸ ਨੂੰ ਆਪਣੇ ਮਾਲਕ, ਐਡਵਰਡ ਰੌਚੇਸਟਰ ਦੇ ਨਾਲ ਪਿਆਰ ਹੋ ਜਾਂਦਾ ਹੈ; ਰਿਵਰਜ਼ ਪਰਿਵਾਰ ਨਾਲ ਉਸ ਦਾ ਸਮਾਂ, ਜਿਸ ਦੌਰਾਨ ਸੁਹਿਰਦ, ਪਰ ਕਰੂਰ ਪਾਦਰੀ ਰਿਸ਼ਤੇਦਾਰ, ਸੇਂਟ ਜੌਨ ਰਿਵਰਜ਼, ਉਸ ਨੂੰ ਸ਼ਾਦੀ ਦੀ ਤਜਵੀਜ਼ ਦਿੰਦਾ ਹੈ; ਅਤੇ ਅਖੀਰ ਉਸ ਦਾ ਆਪਣੇ ਪਿਆਰੇ ਰੌਚੇਸਟਰ ਨਾਲ ਪੁਨਰਮਿਲਣ ਅਤੇ ਸ਼ਾਦੀ ਹੋਣਾ।