ਜੈਕ ਨਿਕੋਲਸ (ਕਾਰਕੁੰਨ)

ਜੌਨ ਰਿਚਰਡ "ਜੈਕ" ਨਿਕੋਲਸ ਜੂਨੀਅਰ (16 ਮਾਰਚ, 1938 - 2 ਮਈ, 2005) ਅਮਰੀਕੀ ਗੇਅ ਅਧਿਕਾਰ ਕਾਰਕੁੰਨ ਸੀ। ਉਸਨੇ 1961 ਵਿੱਚ ਫ੍ਰੈਂਕਲਿਨ ਈ. ਕਾਮੇਨੀ ਨਾਲ ਮਿਲ ਕੇ ਮੈਟਾਸ਼ੀਨ ਸੋਸਾਇਟੀ ਦੀ ਵਾਸ਼ਿੰਗਟਨ, ਡੀ.ਸੀ. ਸ਼ਾਖਾ ਦੀ ਸਹਿ-ਸਥਾਪਨਾ ਕੀਤੀ ਸੀ। ਉਹ 1967 ਦੀ ਸੀਬੀਐਸ ਦਸਤਾਵੇਜ਼ੀ ਸੀਬੀਐਸ ਰਿਪੋਰਟਸ: ਦ ਹੋਮੋਸੈਕਸੁਅਲ ਵਿੱਚ ਵਾਰਨ ਐਡਕਿਨਸ ਦੇ ਉਪਨਾਮ ਨਾਲ ਦਿਖਾਈ ਦਿੱਤਾ।

ਜੈਕ ਨਿਕੋਲਸ
Full-face black and white shot of Jack Nichols appearing on television in 1967
ਜੈਕ ਨਿਕੋਲਸ (1967)
ਜਨਮ
ਜੋਹਨ ਰਿਚਰਡ ਨਿਕੋਲਸ

(1938-03-16)ਮਾਰਚ 16, 1938
ਵਾਸ਼ਿੰਗਟਨ, ਡੀ.ਸੀ, ਯੂ.ਐਸ.
ਮੌਤਮਈ 2, 2005(2005-05-02) (ਉਮਰ 67)
ਕੋਕੋਆ ਬੀਚ, ਫਲੋਰੀਡਾ, ਯੂ.ਐਸ.
ਰਾਸ਼ਟਰੀਅਤਾਅਮਰੀਕੀ
ਹੋਰ ਨਾਮਵਾਰੇਨ ਅਡਕਿਨਜ
ਪੇਸ਼ਾਪੱਤਰਕਾਰ
ਐਲਜੀਬੀਟੀ ਅਧਿਕਾਰ ਕਾਰਕੁੰਨ

ਜੀਵਨੀ ਸੋਧੋ

ਨਿਕੋਲਸ ਦਾ ਜਨਮ 16 ਮਾਰਚ, 1938 ਨੂੰ ਵਾਸ਼ਿੰਗਟਨ ਡੀ.ਸੀ.ਵਿਚ ਹੋਇਆ ਸੀ। ਉਸ ਦੇ ਪਿਤਾ ਐਫਬੀਆਈ ਏਜੰਟ ਸਨ।[1] ਨਿਕੋਲਸ ਦਾ ਪਾਲਣ ਪੋਸ਼ਣ ਮੈਰੀਲੈਂਡ ਦੇ ਚੈਵੀ ਚੇਜ਼ ਵਿੱਚ ਹੋਇਆ ਸੀ ਅਤੇ ਉਹ ਆਪਣੇ ਮਾਪਿਆਂ ਅੱਗੇ ਗੇਅ ਵਜੋਂ ਅਲ੍ਹੜ ਉਮਰ ਵਿੱਚ ਸਾਹਮਣੇ ਆਇਆ ਸੀ।[2] ਉਸਦੇ ਮਾਂ-ਪਿਓ ਦਾ ਤਲਾਕ ਹੋ ਗਿਆ ਅਤੇ ਬਾਅਦ ਵਿੱਚ ਉਸਦੀ ਮਾਂ ਦਾ ਵਿਆਹ ਵਿਲਿਅਮ ਬੀ ਸਾਉਥਵਿਕ ਨਾਲ ਹੋਇਆ ਜੋ ਸ਼ਰਾਬੀ ਸੀ ਅਤੇ ਜੋ ਫਲੋਰਿਡਾ ਦੇ ਕੋਕੋ ਬੀਚ ਵਿੱਚ 6 ਸਾਲਾਂ ਤੱਕ ਰਿਹਾ ਸੀ। ਨਿਕੋਲਸ ਈਰਾਨ ਦੇ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਦੇ ਚਾਚੇ ਅਤੇ ਮਾਸੀ ਕੋਲ ਤਿੰਨ ਸਾਲ ਰਿਹਾ ਅਤੇ ਉੱਥੇ ਫ਼ਾਰਸੀ ਸਿੱਖੀ।[3]

ਨਿਕੋਲਸ ਨੇ 12 ਸਾਲਾਂ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ।[3] ਉਹ 15 ਸਾਲ ਦੀ ਉਮਰ ਵਿੱਚ ਵਾਲਟ ਵਿਟਮੈਨ ਦੀਆਂ ਕਵਿਤਾਵਾਂ ਅਤੇ ਰਾਬਰਟ ਬਰਨਜ਼ ਦੀਆਂ ਰਚਨਾਵਾਂ ਤੋਂ ਪ੍ਰੇਰਿਤ ਹੋਇਆ ਸੀ। ਉਸਨੇ ਓਵੇਨ ਕੇਹਨਨ ਨੂੰ ਯਾਦ ਕੀਤਾ ਕਿ 1955 ਦੇ ਸ਼ੁਰੂ ਵਿੱਚ ਉਸਨੇ ਡੌਨਲਡ ਵੈਬਸਟਰ ਕੋਰੀ ਦੀ ਕਿਤਾਬ ਦ ਹੋਮੋਸੈਕਸੁਅਲ ਇਨ ਅਮਰੀਕਾ ਆਪਣੇ ਸਮਲਿੰਗੀ ਦੋਸਤਾਂ ਨਾਲ ਸਾਂਝਾ ਕੀਤੀ ਸੀ।[4]

ਮੌਤ ਸੋਧੋ

ਸਲੀਵੀਆ ਗਲੈਂਡ ਦੇ ਕੈਂਸਰ ਤੋਂ ਹੋਣ ਵਾਲੀਆਂ ਪੇਚੀਦਗੀਆਂ ਦੇ ਕਾਰਨ 2 ਮਈ 2005 ਨੂੰ ਉਸਦੀ ਮੌਤ ਹੋ ਗਈ।[5] ਉਸ ਦੀ ਮੌਤ ਦੇ ਸਮੇਂ ਉਸਦਾ ਸਭ ਤੋਂ ਚੰਗਾ ਮਿੱਤਰ ਸਟੀਵ ਯੇਟਸ ਉਸਦੇ ਕੋਲ ਸੀ। ਨਿਕੋਲਸ ਦੀ ਆਖ਼ਰੀ ਬੇਨਤੀ ਉਸ ਦੇ ਪਸੰਦੀਦਾ ਗਾਣੇ ਰੋਜ਼ਮੇਰੀ ਕਲੋਨੀ ਦੇ "ਏਵਰੀ ਟਾਈਮ ਵੀ ਸੇ ਗੁੱਡਵਾਏ" ਸੁਣਨ ਦੀ ਸੀ।

ਕੰਮ ਸੋਧੋ

  • Clarke, Lige; Jack Nichols (1971). I have more fun with you than anybody. St. Martin's Press.
  • Clarke, Lige; Jack Nichols (1974). Roommates Can't Always be Lovers: An Intimate Guide to Male-male Relationships. St. Martin's Press.
  • Jack Nichols (1975). Men's Liberation: A New Definition of Masculinity. Penguin. ISBN 0-14-004036-6.
  • ਜੈਕ ਨਿਕੋਲਸ (1976). ਫਾਇਰ ਆਈਲੈਂਡ ਵਿੱਚ ਤੁਹਾਡਾ ਸਵਾਗਤ ਹੈ . ਸੇਂਟ ਮਾਰਟਿਨ ਪ੍ਰੈਸ
  • Jack Nichols (1996). The Gay Agenda: Talking Back to the Fundamentalists. Prometheus. ISBN 9781573921039. Retrieved 2014-02-17. The Gay Agenda: Talking Back to the Fundamentalists.
  • Jack Nichols (2004). The Tomcat Chronicles: Erotic Adventures of a Gay Liberation Pioneer. Haworth Press. ISBN 1-56023-488-1.

ਹਵਾਲੇ ਸੋਧੋ

  1. Charles, Douglas M. (Fall 2017). ""A Source of Great Embarrassment to the Bureau": Gay Activist Jack Nichols, His FBI Agent Father, and the Mattachine Society of Washington". The Historian. 79: 504–522. doi:10.1111/hisn.12585.
  2. Fox, Margalit (2005-05-04). "Jack Nichols, Gay Rights Pioneer, Dies at 67". The New York Times. Retrieved 2009-07-29.
  3. 3.0 3.1 Lancaster, Cory Jo (September 27, 1987). "Gays' activist carries many banners". The Orlando Sentinel. Orlando, Florida. p. 22. Retrieved July 31, 2018 – via Newspapers.com.
  4. Owen Keehnan with Jack Nichols. "Jack Nichols and The Tomcat Chronicles". Archived from the original on 2017-04-26. Retrieved 2020-07-06. {{cite web}}: Unknown parameter |dead-url= ignored (|url-status= suggested) (help)
  5. Cattan, Pe; Videla, Nn (July 1976). "Jack Nichols". 31 (3–4): 71–4. ISSN 0365-9402. PMID 1029476. Retrieved 2007-09-24. {{cite journal}}: Cite journal requires |journal= (help)