ਤਿਭਾਗਾ ਅੰਦੋਲਨ 1946 ਵਿੱਚ ਬੰਗਾਲ, (ਭਾਰਤ) ਦੀ ਕਿਸਾਨ ਸਭਾ (ਭਾਰਤੀ ਕਮਿਊਨਿਸਟ ਪਾਰਟੀ ਦੇ ਕਿਸਾਨ ਵਿੰਗ) ਦੇ ਸੱਦੇ ਉੱਤੇ ਕਿਸਾਨ ਅੰਦੋਲਨ ਸੀ। ਇਸ ਅੰਦੋਲਨ ਦੇ ਮੁੱਖ ਨਾਅਰੇ ਸਨ ਕਿ ਫਸਲ ਦੀ ਪੈਦਾਵਾਰ ਵਿੱਚੋਂ ਦੋ ਤਿਹਾਈ ਹਿੱਸਾ ਵਾਹੀਕਾਰ ਦਾ ਹੋਵੇ ਅਤੇ ਬੋਹਲ ਪਿੜਾਂ ਵਿੱਚ ਵੰਡੇ ਜਾਣ। ਇਸ ਤੋਂ ਪਹਿਲਾਂ ਜਾਗੀਰਦਾਰ ਵਾਹੀਕਾਰਾਂ ਤੋਂ ਫਸਲ ਦਾ ਅੱਧ ਵਸੂਲ ਕਰਦੇ ਸਨ ਅਤੇ ਸਾਰੀ ਫਸਲ ਜ਼ਮੀਦਾਰਾਂ ਦੇ ਵਿਹੜਿਆਂ ਵਿੱਚ ਵੰਡੀ ਜਾਂਦੀ ਸੀ ਅਤੇ ਉਹ ਮਨਮਰਜ਼ੀ ਨਾਲ ਆਪਣਾ ਹਿੱਸਾ ਰੱਖ ਲੈਂਦੇ ਸਨ।

ਜਦੋਂ ਕਿਸਾਨ ਸਭਾ ਦੇ ਇਹ ਨਾਅਰੇ ਪਿੰਡਾਂ ਵਿੱਚ ਗੂੰਜਣ ਲੱਗੇ ਅਤੇ ਕੀ ਥਾਂ ਹਿੰਸਕ ਰੂਪ ਅਖਤਿਆਰ ਕਰਨ ਲੱਗੇ ਤਾਂ ਜਾਗੀਰਦਾਰ ਪਿੰਡਾਂ ਨੂੰ ਛੱਡ ਕੇ ਭੱਜਣ ਲੱਗੇ। ਨਵੰਬਰ 1947 ਤੱਕ ਇਹ ਸੰਘਰਸ਼ ਠਾਕੁਰ ਗਾਉਂ, ਜਲਪਾਈਗੁੜੀ, ਰੰਗਪੁਰ, ਮਾਲਦਾ, ਮਿਦਨਾਪੁਰ ਅਤੇ ਮੈਮਨ ਸਿੰਘ ਜ਼ਿਲ੍ਹਿਆਂ ਤੱਕ ਫੈਲ ਚੁੱਕਿਆ ਸੀ। ਹੌਲੀ ਹੌਲੀ ਛੋਟੇ ਕਿਸਾਨ ਵੀ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਲੱਗ ਪਾਏ ਸਨ ਕਿਉਂਕਿ ਮੰਗਾਂ ਦਾ ਦਾਇਰਾ ਮੋਕਲਾ ਹੋ ਰਿਹਾ ਸੀ। ਇਥੋਂ ਤੱਕ ਕਿ 'ਜ਼ਮੀਨ ਕਾਸਤਕਾਰ ਦੀ' ਦਾ ਇਨਕਲਾਬੀ ਨਾਹਰਾ ਵੀ ਲੱਗਣ ਲੱਗ ਪਿਆ ਸੀ।[1]

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2013-05-08. Retrieved 2013-06-09. {{cite web}}: Unknown parameter |dead-url= ignored (|url-status= suggested) (help)