ਤਿਰੁਵਨੰਤਪੁਰਮ ਰਾਜਧਾਨੀ ਐਕਸਪ੍ਰੈਸ

ਤਿਰੁਵਨੰਤਨਾਥਪੁਰਮ ਰਾਜਧਾਨੀ, ਭਾਰਤ ਦੀ ਇੱਕ ਸੁਪਰ ਫਾਸਟ ਐਕਸਪ੍ਰੈਸ ਟਰੇਨ ਸੇਵਾ ਹੈਂ,[1] ਜੋਕਿ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਨੂੰ ਤਿਰੁਵਨੰਤਨਾਥਪੁਰਮ(ਜੋਕਿ ਕੇਰਲਾ ਰਾਜ ਦੀ ਰਾਜਧਾਨੀ ਹੈ) ਨਾਲ ਜੋੜਦੀ ਹੈ। ਇਹ ਤਿਰੁਵਨੰਤਨਾਥਪੁਰਮ ਸੈਂਟਰਲ ਤੋਂ ਹਜ਼ਰਤ ਨਿਜ਼ਾਮੂਦੀਨ ਤਕ ਚੱਲਦੀ ਹੈ I ਇਹ ਸਭ ਤੋਂ ਲੰਬੀ ਚੱਲਣ ਵਾਲੀ ਰਾਜਧਾਨੀ ਐਕਸਪ੍ਰੈਸ ਟਰੇਨ ਹੈ, ਜੋਕਿ ਤਕਰੀਬਨ 3,149 ਕਿਮੀ (1,957 ਮੀਲ) ਦਾ ਸਫ਼ਰ ਤਯ ਕਰਦੀ ਹੈ I[2] ਇਸਦਾ ਸਭ ਤੋਂ ਵੱਧ ਭਾਗ ਗਤੀ ਦਾ ਰਿਕਾਰਡ ਹੈ, ਜੋਕਿ 104 ਕਿਮੀ/ਘੰਟਾ ਰਤਣਾਗੀਰੀ ਅਤੇ ਸਤਵੰਤਵਾਦੀ ਰੋਡ (225 ਕਿਮੀ ਜਾਂ 140 ਮੀਲ 2 ਘੰਟੇ 10 ਮਿੰਟ ਵਿੱਚ) ਵਿੱਚ ਹੈ I ਯੂਡੀਪੀ ਅਤੇ ਕਰਵਰ (267 ਕਿਮੀ) ਖੇਤਰ ਵਿੱਚਕਾਰ ਇਸਦੀ ਗਤੀ 140 ਕਿਮੀ/ਘੰਟਾ ਤੱਕ ਜਾਂਦੀ ਹੈਂ I ਇਹ ਔਸਤ ਗਤੀ 69.43 ਕਿਮੀ/ਘੰਟਾ (43.14 ਮੀਲ ਪ੍ਰਤੀ ਘੰਟਾ) ਨਾਲ ਦਿੱਲੀ ਅਤੇ ਤਿਰੁਵਨੰਤਨਾਥਪੁਰਮ ਵਿਚਕਾਰ ਚੱਲਦੀ ਹੈ I

ਟਾਇਮ ਟੇਬਲ ਸੋਧੋ

12431 ਰਾਜਧਾਨੀ ਐਕਸਪ੍ਰੈਸ ਤਿਰੁਵਨੰਤਨਾਥਪੁਰਮ ਸੈਂਟਰਲ ਤੋਂ ਸ਼ਾਮ 19:15 ਵਜੇ ਚੱਲਦੀ ਹੈ ਅਤੇ ਹਜ਼ਰਤ ਨਿਜ਼ਾਮੂਦੀਨ ਤੀਸਰੇ ਦਿਨ ਦੁਪਹਿਰ 12:40 ਵਜੇ ਪਹੁੰਚਦੀ ਹੈ I ਵਾਪਸੀ ਦੀ ਯਾਤਰਾ ਵਿੱਚ 12432 ਰਾਜਧਾਨੀ ਐਕਸਪ੍ਰੈਸ ਹਜ਼ਰਤ ਨਿਜ਼ਾਮੂਦੀਨ ਤੋਂ ਸਵੇਰੇ 10:55 ਵਜੇ ਚੱਲਦੀ ਹੈ ਅਤੇ ਤਿਰੁਵਨੰਤਨਾਥਪੁਰਮ ਸੈਂਟਰਲ ਤੀਸਰੇ ਦਿਨ ਸਵੇਰੇ 4:55 ਤੇ ਪਹੁੰਚਦੀ ਹੈI[3]

ਟਰੈਕਸ਼ਨ ਸੋਧੋ

ਇਹ ਗਾਜ਼ੀਆਬਾਦ ਸ਼ੈਡ ਦੇ ਡਬਲਿਊਏਪੀ 7 ਜਾਂ ਵਡੋਦਰਾ ਸ਼ੈਡ ਡਬਲਿਊਏਪੀ 5/ਡਬਲਿਊਏਪੀ 4 ਦੁਆਰਾ ਹਜ਼ਰਤ ਨਿਜ਼ਾਮੂਦੀਨ ਤੋਂ ਲੈਕੇ ਵਡੋਦਰਾ ਜੰਕਸ਼ਨ ਤੱਕ ਖਿਚੀ ਜਾਂਦੀ ਹੈ I ਇਸ ਤੋਂ ਬਾਅਦ ਗੋਲਡਨ ਰਾਕ ਡਬਲਿਊਡੀਪੀ 3ਏ ਟਰੇਨ ਨੂੰ ਵਡੋਦਰਾਜੰਕਸ਼ਨ ਤੋਂ ਤਿਰੁਵਨੰਤਨਾਥਪੁਰਮ ਰੇਲਵੇ ਸਟੇਸ਼ਨ ਤੱਕ ਖਿੱਚਕੇ ਲੈਕੇ ਜਾਂਦਾ ਹੈ I

ਕੋਚ ਡਬਿਆਂ ਦੀ ਰਚਨਾ ਸੋਧੋ

ਤਿਰੁਵਨੰਤਨਾਥਪੁਰਮ ਰਾਜਧਾਨੀ ਵਿੱਚ ਆਮ ਤੋਰ ਤੇ 1 ਏਸੀ ਫ਼ਰਸਟ ਕਲਾਸ, 5 ਏਸੀ 2 ਟਾਯਰ, 1 ਪੈਂਟਰੀ ਕਾਰ, 2 ਸਮਾਨ ਤੇ ਜਨਰੇਟਰ ਡੱਬੇ ਅਤੇ 9 ਏਸੀ 3 ਟਾਯਰ ਡੱਬੇ, ਇਹਨਾਂ ਸਭਣਾਂ ਨੂੰ ਮਿਲਾ ਕੇ 18 ਐਲਐਚਬੀ ਡੱਬੇ I[4]

ਇਹ ਆਪਣਾ ਰੇਕ ਚੇਨਈ ਰਾਜਧਾਨੀ ਐਕਸਪ੍ਰੈਸ ਨਾਲ ਸਾਂਝਾ ਕਰਦੀ ਹੈ I 12431 ਤਿਰੁਵਨੰਤਨਾਥਪੁਰਮ ਸੈਂਟਰਲ ਹਜ਼ਰਤ ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈਸ 12432 ਹਜ਼ਰਤ ਨਿਜ਼ਾਮੂਦੀਨ ਤਿਰੁਵਨੰਤਨਾਥਪੁਰਮ ਸੈਂਟਰਲ ਰਾਜਧਾਨੀ ਐਕਸਪ੍ਰੈਸ

ਸ਼ਹਿਰਾਂ ਨੂੰ ਜੋੜਦਿਆਂ ਸੋਧੋ

ਤਿਰੁਵਨੰਤਨਾਥਪੁਰਮ, ਕੋਲਾਮ, ਅਲਾਪੁਜ਼ਹਾ, ਕੋਚੀ, ਤਰੀਸੁਰ, ਸ਼ੋਰਾਨੁਰ, ਕੋਜ਼ੀਕੋਡ, ਕਨ੍ਨੋਰ, ਮੈਂਗਲੂਰ, ਯੂਡੀਪੀ, ਕਰਵਰ, ਮੱਡਗਾਂਵ, ਪਨਵੇਲ, ਵਡੋਦਰਾ, ਕੋਟਾ, ਨਵੀਂ ਦਿੱਲੀ

ਹਵਾਲੇ ਸੋਧੋ

  1. "Thiruvananthapuram Rajdhani Express/2431 Train Thiruvananthapuram/TVC to Delhi Hazrat Nizamuddin/NZM Complete Train Route - India Rail Info - Database of Indian Railways Trains & Stations". India Rail Info. Retrieved 19 February 2016.
  2. "Thiruvananthapuram Rajdhani Express/2431 Train Videos Panvel/PNVL to Delhi Hazrat Nizamuddin/NZM - India Rail Info - Database of Indian Railways Trains & Stations". India Rail Info. Retrieved 19 February 2016.
  3. "Thiruvananthapuram Rajdhani Express Schedule". cleartrip.com. Archived from the original on 12 ਫ਼ਰਵਰੀ 2016. Retrieved 19 February 2016. {{cite web}}: Unknown parameter |dead-url= ignored (|url-status= suggested) (help)
  4. "New German coaches for Rajdhani Express". thehindu.com. Retrieved 19 February 2016.