ਪਲੇਗ (Plague) ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਮਹਾਮਾਰੀਆਂ ਵਿੱਚੋਂ ਇੱਕ ਹੈ। ਇਸਨੂੰ ਸਭ ਤੋਂ ਖਤਰਨਾਕ ਸੰਕ੍ਰਾਮਿਕ ਰੋਗਾਂ ਵਿੱਚੋਂ ਇੱਕ ਰੋਗ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਮੁੱਖ ਤੌਰ 'ਤੇ ਇਹ ਕੁਤਰਨ ਵਾਲੇ (rodent) ਪ੍ਰਾਣੀਆਂ (ਆਮ ਤੌਰ 'ਤੇ ਚੂਹਿਆਂ) ਦਾ ਰੋਗ ਹੈ, ਜੋ ਪਾਸਚੁਰੇਲਾ ਪੇਸਟਿਸ ਨਾਮਕ ਜੀਵਾਣੂ ਤੋਂ ਹੁੰਦਾ ਹੈ। ਆਦਮੀ ਨੂੰ ਇਹ ਰੋਗ ਪ੍ਰਤੱਖ ਸੰਸਰਗ ਅਤੇ ਪਿੱਸੂ ਦੇ ਡੰਗਣ ਨਾਲ ਲੱਗਦਾ ਹੈ। ਇਹ ਤੇਜ ਰਫ਼ਤਾਰ ਨਾਲ ਵਧਦਾ ਹੈ। ਵੱਡੇ ਪੈਮਾਨੇ ਤੇ ਤਬਾਹੀ ਮਚਾਉਣ ਕਾਰਨ ਪੂਰੇ ਇਤਹਾਸ ਵਿੱਚ ਪਲੇਗ ਬਦਨਾਮ ਰੋਗ ਹੈ। ਅੱਜ ਵੀ ਸੰਸਾਰ ਦੇ ਕੁੱਝ ਭਾਗਾਂ ਵਿੱਚ ਪਲੇਗ ਮਹਾਮਾਰੀ ਬਣਿਆ ਹੋਇਆ ਹੈ।[1]

ਪਲੇਗ
ਵਰਗੀਕਰਨ ਅਤੇ ਬਾਹਰਲੇ ਸਰੋਤ
ਯੇਰਸੇਨੀਆ ਪੈਸਟ 200× ਵੱਡਦਰਸੀ ਪਧਰ ਤੇ। ਪਿੱਸੂ ਦੁਆਰਾ ਫੈਲਣ ਵਾਲਾ ਇਹ ਬੈਕਟੀਰੀਆ ਪਲੇਗ ਦੇ ਵੱਖ ਵੱਖ ਰੂਪਾਂ ਦਾ ਕਾਰਨ ਹੁੰਦਾ ਹੈ।
ਆਈ.ਸੀ.ਡੀ. (ICD)-10A20.a
ਆਈ.ਸੀ.ਡੀ. (ICD)-9020
ਮੈੱਡਲਾਈਨ ਪਲੱਸ (MedlinePlus)000596
ਈ-ਮੈਡੀਸਨ (eMedicine)med/3381
MeSHD010930

ਹਵਾਲੇ ਸੋਧੋ

  1. Plague Manual: Epidemiology, Distribution, Surveillance and Control, pp. 9 and 11. WHO/CDS/CSR/EDC/99.2