ਪਾਥੀ ਗੋਹੇ ਤੋਂ ਬਣੀ ਗੋਲ ਆਕਾਰ ਦੀ ਵਸਤੂ ਨੂੰ ਕਿਹਾ ਜਾਂਦਾ ਹੈ ਜੋ ਕਿ ਆਮ ਤੌਰ 'ਤੇ ਚੁੱਲ੍ਹੇ ਵਿੱਚ ਬਾਲਣ ਦੇ ਤੌਰ 'ਤੇ ਕੰਮ ਆਉਂਦੀ ਹੈ।[1] ਪਾਥੀਆਂ ਪੱਥਣ ਵਾਲੀ ਜਗ੍ਹਾ ਪਕਥਣ ਵਿੱਚ ਪਾਥੀਆਂ ਪੱਥ ਕੇ ਕੁਝ ਦਿਨ ਸੁਕਣ ਲਈ ਛੱਡ ਦਿੱਤੀਆਂ ਜਾਂਦੀਆਂ ਹਨ ਅਤੇ ਫਿਰ ਇੰਨ੍ਹਾਂ ਨੂੰ ਖਾਸ ਤਰਤੀਬ ਨਾਲ ਚਿਣ ਕੇ ਇੱਕ ਸੰਕੂਕਾਰ ਬਣਾ ਲਿਆ ਜਾਂਦਾ ਹੈ ਜਿਸਨੂੰ ਗ੍ਹੀਰਾ ਕਿਹਾ ਜਾਂਦਾ ਹੈ।

ਪੰਜਾਬ ਦੇ ਮੋਗੇ ਜਿਲ੍ਹੇ ਦੇ ਪਿੰਡ ਨਿਹਾਲ ਸਿੰਘ ਵਾਲਾ ਵਿੱਚ ਇੱਕ ਗ੍ਹੀਰਾ
ਪਕਥਣ ਵਿੱਚ ਪਈਆਂ ਪਾਥੀਆਂ।

ਲੋਕ ਸੱਭਿਆਚਾਰ ਸੋਧੋ

  • "ਦੇ ਨੀ ਮਾਏ ਪਾਥੀ, ਤੇਰਾ ਪੁੱਤ ਚੜ੍ਹੂਗਾ ਹਾਥੀ"
  • "ਚਾਰ ਕੁ ਦਾਣੇ ਖਿੱਲਾਂ ਦੇ, ਪਾਥੀ ਲੈ ਕੇ ਹਿੱਲਾਂਗੇ।"

ਹਵਾਲੇ ਸੋਧੋ

  1. ਡਾ. ਜੋਗਾ ਸਿੰਘ. ਪੰਜਾਬੀ ਕੋਸ਼. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ.