ਪੌਪ ਕਲਾ ਇੱਕ ਕਲਾ ਅੰਦੋਲਨ ਹੈ ਜੋ 1950ਵਿਆਂ ਦੇ ਮੱਧ ਸਮੇਂ ਬਰਤਾਨੀਆ ਵਿੱਚ 1950 ਵਿਆਂ ਦੇ ਅਖੀਰ ਵਿੱਚ ਯੂਨਾਇਟਡ ਸਟੇਟਸ ਵਿੱਚ ਸਾਹਮਣੇ ਆਇਆ।[1] ਪੌਪ ਕਲਾ ਨੇ ਮਸ਼ਹੂਰੀਆਂ ਅਤੇ ਖਬਰਾਂ ਆਦਿ ਲੋਕਵਾਦੀ ਸੱਭਿਆਚਾਰ ਵਿੱਚੋਂ ਬਿੰਬਾਵਲੀ ਨੂੰ ਸ਼ਾਮਿਲ ਕਰ ਕੇ ਲਲਿਤ ਕਲਾ ਦੀਆਂ ਰਵਾਇਤਾਂ ਨੂੰ ਚੁਣੌਤੀ ਪੇਸ਼ ਕੀਤੀ ਸੀ। ਪੌਪ ਕਲਾ ਵਿੱਚ, ਕਈ ਵਾਰ ਸਮਗਰੀ ਨੂੰ ਉਸ ਦੇ ਗਿਆਤ ਪ੍ਰਸੰਗ ਵਿੱਚੋਂ ਅਲੱਗ ਕਰ ਕੇ ਦਿਖਾਇਆ ਜਾਂਦਾ ਹੈ ਅਤੇ ਬੇ-ਮੇਲ ਸਮਗਰੀ ਨਾਲ ਜੋੜ ਦਿੱਤਾ ਜਾਂਦਾ ਹੈ।[1][2] ਪੌਪ ਕਲਾ ਦਾ ਸੰਕਲਪ, ਕਲਾ ਦਾ ਓਨਾ ਲਖਾਇਕ ਨਹੀਂ ਜਿੰਨਾ ਇਸ ਵੱਲ ਲਿਜਾਣ ਵਾਲੇ ਵਤੀਰਿਆਂ ਦਾ ਹੈ।[2]

ਰਿਚਰਡ ਹੈਮਿਲਟਨ ਦਾ ਕੋਲਾਜ ਕੀ ਹੈ ਇਹ ਜੋ ਅੱਜੋਕੇ ਘਰਾਂ ਨੂੰ ਐਨੇ ਅੱਡਰੇ ਅਤੇ ਮਨਮੋਹਕ ਬਣਾ ਦਿੰਦਾ ਹੈ? (1956) "ਪੌਪ ਕਲਾ" ਸਮਝੀਆਂ ਗਈਆਂ ਪਹਿਲੀਆਂ ਕਲਾਕ੍ਰਿਤੀਆਂ ਵਿੱਚੋਂ ਇੱਕ ਹੈ।

ਹਵਾਲੇ ਸੋਧੋ

  1. 1.0 1.1 Livingstone, M., Pop Art: A Continuing History, New York: Harry N. Abrams, Inc., 1990
  2. 2.0 2.1 de la Croix, H.; Tansey, R., Gardner's Art Through the Ages, New York: Harcourt Brace Jovanovich, Inc., 1980.