ਪੰਚਤੰਤਰ (Sanskrit: पञ्चतन्त्र) ਵਾਰਤਕ ਅਤੇ ਕਵਿਤਾ ਵਿੱਚ ਲਿਖਿਆ ਇੱਕ ਅੰਤਰਸੰਬੰਧਿਤ ਫਰੇਮ ਕਥਾ ਚੌਖਟੇ ਵਿੱਚ ਪ੍ਰਾਚੀਨ ਭਾਰਤੀ ਜਨੌਰ ਕਹਾਣੀਆਂ ਦਾ ਸੰਗ੍ਰਹਿ ਹੈ। ਸੰਸਕ੍ਰਿਤ ਨੀਤੀ ਕਥਾਵਾਂ ਵਿੱਚ ਪੰਚਤੰਤਰ ਦਾ ਪਹਿਲਾ ਸਥਾਨ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਕਿਤਾਬ ਆਪਣੇ ਮੂਲ ਰੂਪ ਵਿੱਚ ਨਹੀਂ ਹੈ, ਫਿਰ ਵੀ ਉਪਲੱਬਧ ਅਨੁਵਾਦਾਂ ਦੇ ਆਧਾਰ ਉੱਤੇ ਇਸ ਦੀ ਰਚਨਾ ਤੀਜੀ ਸਦੀ ਈਸਾ ਪੂਰਵ ਦੇ ਆਸ ਪਾਸ ਨਿਰਧਾਰਤ ਕੀਤੀ ਗਈ ਹੈ।[1] ਇਸ ਗਰੰਥ ਦੇ ਰਚਣਹਾਰ ਪੰ॰ ਵਿਸ਼ਣੁ ਸ਼ਰਮਾ ਨੂੰ ਮੰਨਿਆ ਜਾਂਦਾ ਹੈ। ਉਪਲੱਬਧ ਪ੍ਰਮਾਣਾਂ ਦੇ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਜਦੋਂ ਇਸ ਗਰੰਥ ਦੀ ਰਚਨਾ ਪੂਰੀ ਹੋਈ, ਤਦ ਉਹਨਾਂ ਦੀ ਉਮਰ 80 ਸਾਲ ਦੇ ਕਰੀਬ ਸੀ। ਪੰਚਤੰਤਰ ਨੂੰ ਪੰਜ ਤੰਤਰਾਂ (ਭਾਗਾਂ) ਵਿੱਚ ਵੰਡਿਆ ਗਿਆ ਹੈ:

  1. ਮਿਤਰਭੇਦ (ਦੋਸਤਾਂ ਦਾ ਜੁਦਾ ਹੋਣਾ) - ਬੈਲ ਤੇ ਬੱਬਰ ਸ਼ੇਰ
  2. ਮਿੱਤਰਲਾਭ ਜਾਂ ਮਿੱਤਰ ਸੰਪ੍ਰਾਪਤੀ (ਮਿੱਤਰ ਪ੍ਰਾਪਤੀ ਅਤੇ ਉਸ ਦੇ ਫ਼ਾਇਦੇ) -
  3. ਕਾਕੋਲੁਕੀਇਮ (ਕਾਵਾਂ ਅਤੇ ਉੱਲੂਆਂ ਦੀ ਕਥਾ - ਜੰਗ ਅਤੇ ਅਮਨ)
  4. ਲਬਧਪ੍ਰਣਾਸ਼ (ਮਿਲੇ ਲਾਭ ਗੁਆ ਲੈਣਾ) - ਬਾਂਦਰ ਅਤੇ ਮਗਰਮੱਛ
  5. ਅਣਪਰਖੇ ਕਾਰਕਮ (ਜਿਸ ਨੂੰ ਪਰਖਿਆ ਨਾ ਗਿਆ ਹੋਵੇ ਉਸਨੂੰ ਕਰਨ ਤੋਂ ਪਹਿਲਾਂ ਸੁਚੇਤ ਰਹੇ; ਕਾਹਲੀ ਵਿੱਚ ਕਦਮ ਨਾ ਉਠਾਓ) - ਬ੍ਰਾਹਮਣ ਅਤੇ ਨਿਓਲਾ
ਇੰਡੋਨੇਸ਼ੀਆ ਵਿੱਚ ਮੇਨਦੁਤ ਮੰਦਰ ਵਿਖੇ 'ਪੰਚਤੰਤਰ' ਦਾ ਰਿਲੀਫ਼

ਮਨੋਵਿਗਿਆਨ, ਵਿਵਹਾਰਿਕਤਾ ਅਤੇ ਰਾਜਕਾਜ ਦੇ ਸਿੱਧਾਂਤਾਂ ਤੋਂ ਵਾਕਫ਼ ਕਰਾਂਦੀਆਂ ਇਹ ਕਹਾਣੀਆਂ ਸਾਰੇ ਮਜ਼ਮੂਨਾਂ ਨੂੰ ਬਹੁਤ ਹੀ ਰੋਚਕ ਤਰੀਕੇ ਨਾਲ ਸਾਹਮਣੇ ਰੱਖਦੀਆਂ ਹਨ ਅਤੇ ਨਾਲ ਹੀ ਨਾਲ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦੀਆਂ ਹਨ।

ਪੰਚਤੰਤਰ ਦੀ ਕਈ ਕਹਾਣੀਆਂ ਵਿੱਚ ਮਨੁੱਖੀ ਪਾਤਰਾਂ ਦੇ ਇਲਾਵਾ ਕਈ ਵਾਰ ਪਸ਼ੂ- ਪੰਛੀਆਂ ਨੂੰ ਵੀ ਕਥਾ ਦਾ ਪਾਤਰ ਬਣਾਇਆ ਗਿਆ ਹੈ ਅਤੇ ਉਹਨਾਂ ਤੋਂ ਕਈ ਸਿੱਖਿਆਦਾਇਕ ਗੱਲਾਂ ਕਹਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਦਮਨਕ ਨਾਮੀ ਚਲਾਕ ਗਿੱਦੜ ਸਿਧੇ ਸਾਦੇ ਸੰਜੀਵਕ ਨਾਮੀ ਬੈਲ ਨਾਲ ਗੱਲ ਕਰ ਰਿਹਾ ਹੈ।

ਹਵਾਲੇ ਸੋਧੋ

  1. Jacobs 1888, Introduction, page xv; Ryder 1925, Translator's introduction, quoting Hertel: "that the original work was composed in Kashmir, about 200 B.C. At this date, however, many of the individual stories were already ancient."