ਮਾਨਵ ਕਲਿਆਣ ਅਤੇ ਵਿਸ਼ਵ-ਸ਼ਾਂਤੀ ਦੇ ਆਦਰਸ਼ਾਂ ਦੀ ਸਥਾਪਨਾ ਲਈ ਵੱਖ ਵੱਖ ਰਾਜਨੀਤਕ, ਸਮਾਜਕ ਅਤੇ ਆਰਥਕ ਵਿਵਸਥਾ ਵਾਲੇ ਦੇਸ਼ਾਂ ਵਿੱਚ ਆਪਸੀ ਸਹਿਯੋਗ ਦੇ ਪੰਜ ਆਧਾਰਭੂਤ ਸਿਧਾਂਤ, ਜਿਹਨਾਂ ਨੂੰ ਪੰਚਸੂਤਰ ਅਤੇ ਪੰਚਸ਼ੀਲ ਕਹਿੰਦੇ ਹਨ। 29 ਅਪਰੈਲ 1954 ਨੂੰ ਤਿੱਬਤ ਸੰਬੰਧੀ ਭਾਰਤ-ਚੀਨ ਸਮਝੌਤੇ ਵਿੱਚ ਸਰਵਪ੍ਰਥਮ ਇਨ੍ਹਾਂ ਪੰਜ ਸਿੱਧਾਂਤਾਂ ਨੂੰ ਆਧਾਰਭੂਤ ਮੰਨ ਕੇ ਸੁਲਾਹ ਕੀਤੀ ਗਈ।[1] ਇਸ ਦੇ ਸੰਧੀ ਦੀ ਪ੍ਰਸਤਾਵਨਾ ਅਨੁਸਾਰ ਇਹ ਪੰਜ ਸਿੱਧਾਂਤ ਹਨ -

  1. ਇੱਕ ਦੂਜੇ ਦੀ ਪ੍ਰਾਦੇਸ਼ਿਕ ਅਖੰਡਤਾ ਅਤੇ ਪ੍ਰਭੁਸੱਤਾ ਦਾ ਸਨਮਾਨ ਕਰਨਾ
  2. ਇੱਕ ਦੂਜੇ ਦੇ ਵਿਰੁੱਧ ਹਮਲਾਵਰ ਕਾਰਵਾਈ ਨਹੀਂ ਕਰਨਾ
  3. ਇੱਕ ਦੂਜੇ ਦੇ ਘਰੇਲੂ ਮਜ਼ਮੂਨਾਂ ਵਿੱਚ ਦਖਲ ਨਾ ਦੇਣਾ
  4. ਸਮਾਨਤਾ ਅਤੇ ਆਪਸ ਵਿੱਚ ਫ਼ਾਇਦੇ ਦੀ ਨੀਤੀ ਦਾ ਪਾਲਣ ਕਰਨਾ ਅਤੇ
  5. ਸ਼ਾਂਤੀਪੂਰਨ ਸਹਿ-ਹੋਂਦ ਦੀ ਨੀਤੀ ਵਿੱਚ ਵਿਸ਼ਵਾਸ ਰੱਖਣਾ।

ਹਵਾਲੇ ਸੋਧੋ

  1. The full text of this agreement (which entered into force on 3 June 1954) is in United Nations Treaty Series, vol. 299, United Nations,, pp. 57-81. Available at http://treaties.un.org/doc/publication/unts/volume%20299/v299.pdf