ਪੰਜਾਬੀ ਲੋਕ ਸਾਹਿਤ ਦੀ ਸਿਰਜਣਾ ਦੇ ਸਰੋਤ

ਜਾਣ -ਪਛਾਣ::- ਲੋਕ ਸਾਹਿਤ ਲੋਕਧਾਰਾ ਦੀ ਮੌਖਿਕ ਅਭਿਵਿੱਅਕਤੀ ਹੈ। ਇਸ ਵਿੱਚ ਸਭਿਆਚਾਰ ਦਾ ਸਿੱਧਾ ਤੇ ਨਿਸੰਗ ਪ੍ਰਗਟਾ ਹੋਇਆ ਹੁੰਦਾ ਹੈ। ਲੋਕਧਾਰਾ ਵਾਂਗ ਹੀ ਲੋਕ ਸਾਹਿਤ ਵੀ ਸਮੂਹਿਕ ਜੀਵਨ ਦੀ ਤਰਜ਼ਮਾਨੀ ਕਰਦਾ ਹੈ। ਸਮਾਜਿਕ ਵਿਕਾਸ ਦੇ ਪਹਿਲੇ ਪੜਾਵਾਂ ਤੇ ਜਦੋਂ ਸਮਾਜ ਵਰਗ ਚੇਤਨਾ ਵਿੱਚ ਨਹੀਂ ਵੰਡਿਆ ਗਿਆ ਹੁੰਦਾ ਉਦੋਂ ਸਿਰਫ਼ ਸਮੂਹਿਕ ਪੇਸ਼ਕਾਰੀ ਹੀ ਸੰਭਵ ਹੋਇਆ ਕਰਦੀ ਹੈ। ਇਸ ਤਰ੍ਹਾਂ ਸਭਿਆਚਾਰ ਅਤੇ ਭਾਸ਼ਾ ਦੀ ਹੋਂਦ ਤੋਂ ਬਾਅਦ ਲੋਕ ਸਾਹਿਤ ਹੋਂਦ ਵਿੱਚ ਆਉਂਦਾ ਹੈ ਪਰ ਜਦੋਂ ਸਮਾਜ ਵਿਕਾਸ ਕਰਦਾ ਹੈ ਤਾਂ ਸਮਾਜ ਦਾ ਸਮੂਹਿਕ ਮਨ ਖੰਡਿਤ ਹੋਣ ਲੱਗਦਾ ਹੈ। ਇਸ ਲਈ ਉਸ ਦੀ ਸਮੂਹਿਕ ਪੇਸ਼ਕਾਰੀ ਸੰਭਵ ਨਹੀਂ ਹੋ ਸਕਦੀ ਅਜਿਹੀ ਅਵਸਥਾ ਵਿੱਚ ਸਭਿਆਚਾਰਕ ਜੀਵਨ ਦੋ ਧਾਰਾਵਾਂ ਵਿੱਚ ਵਿਚਰਨ ਲੱਗਦਾ ਹੈ।ਇਕ ਧਾਰਾ ਤਾਂ ਲੋਕ ਸਭਿਆਰ ਦੀ ਹੁੰਦੀ ਹੈ।ਜਿਸ ਵਿੱਚ ਆਮ ਲੋਕਾਂ ਦੀਆਂ ਅਸਾਵਾਂ,ਅਦਾਰਸ,ਅਮਲ ਅਤੇ ਕਲਪਨਾ ਦੀ ਅਭਿਵਿੱਅਕਤੀ ਹੋਈ ਹੁੰਦੀ ਹੈ।ਦੂਸਰੀ ਧਾਰਾ ਵਿਸ਼ਿਸ਼ਟ ਸਭਿਆਰ ਦੀ ਹੁੰਦੀ ਹੈ। ਜਿਸ ਦੁਆਰਾ ਸਮਾਜ ਦੇ ਪ੍ਰਤਿਭਾਵਾਨ ਵਿਅਕਤੀਆਂ ਨੇ ਨਵੇਂ ਆਦਸ਼ ਅਤੇ ਨਵੇਂ ਜੀਵਨ ਲਖਸ਼ ਰੱਖੇ ਹੁੰਦੇ ਹਨ। ਇਸ ਧਾਰਾ ਵਿੱਚ ਸਾਹਿਤ ਦੀਆਂ ਅਸਧਾਰਨ ਪ੍ਰਤਿਭਾ ਵਾਲੀਆਂ ਹਸਤੀਆਂ ਗੁਰੂ,ਪੀਰ,ਰਿਸੀ ਮੁਨੀ,ਅਵਤਾਰ ਆਦਿ ਸ਼ਾਮਿਲ ਹਨ।ਇਹ ਧਾਰਾ ਸਮਾਜ ਲਈ ਨਵੇਂ ਅਦਰਸ਼ ਲੈ ਕੇ ਚੱਲਦੀ ਹੈ।ਜਨ ਸਮੂਹ ਦੇ ਲੋਕ ਮਨ ਨਾਲ ਅੰਤਰ ਪ੍ਰਕਿਰਿਆਂ ਦੁਆਰਾ ਇਹ ਨਵੇਂ ਆਦਰਸ਼ ਵਿਸ਼ਿਸ਼ਟ ਸਭਿਆਚਾਰ ਦੀ ਧਾਰਾ ਵਿਚੋਂ ਵਿਸ਼ਿਸ਼ਟ ਸਾਹਿਤ ਜਨਮ ਲੈਦਾ ਹੈ। ਲੋਕ ਸਭਿਆਚਾਰ ਦੀ ਧਾਰਾ ਵਿੱਚੋਂ ਲੋਕ ਸਾਹਿਤ ਜਨਮ ਲੈਂਦਾ ਹੈ।ਲੋਕ ਸਾਹਿਤ ਲੋਕਧਾਰਾ ਦੀ ਮੌਖਿਕ ਪਰੰਪਰਾ ਦੀ ਅਭਿਵਿੱਅਕਤੀ ਹੋਣ ਸਕਦਾ ਲੋਕਧਾਰਾ ਦਾ ਅੰਗ ਬਣਦਾ ਹੈ।[1] ਸੋਧੋ

(ੳ).ਪੰਜਾਬੀ ਲੋਕ ਸਾਹਿਤ ਦੀਆਂ ਵੰਨਗੀਆਂ:- ਸੋਧੋ

ਪੰਜਾਬੀ ਲੋਕ ਸਾਹਿਤ ਪੰਜਾਬੀ ਸਾਹਿਤ ਦਾ ਮੱਹਤਵਪੂਰਨ ਅਤੇ ਨਿੱਗਰ ਭਾਗ ਹੈ ਪੰਜਾਬੀ ਲੋਕ ਸਾਹਿਤ ਦੀ ਅਸਲ ਅਤੇ ਵਡੇਰੀ ਪਰੰਪਰਾ ਮੌਖਿਕ ਹੈ।ਪਿਛਲੇ ਕੁਝ ਵਰਿਆਂ ਵਿੱਚ ਅੰਸ਼ਿਕ ਰੂਪ ਵਿੱਚ ਇਸਨੂੰ ਲਿਪੀਬੱਧ ਕਰਨ ਦੇ ਉੱਧਮ ਹੋਏ ਹਨ।ਪੰਜਾਬੀ ਲੋਕ ਸਾਹਿਤ ਵਿੱਚ ਲੋਕ -ਗੀਤ(ਸੁਹਾਗ,ਘੋੜੀਆਂ,ਸਿਠਣੀਆਂ,ਟੱਪੇ,ਬੋਲੀਆਂ,ਅਲੁਹਣੀਆਂ ਆਦਿ ਲੋਕ ਵਾਰਤਕ ਬਿਰਤਾਂਤ (ਬਾਤਾਂ,ਸਾਖੀਆ,ਮਿੱਥ -ਕਥਾਵਾਂ,ਧਾਰਨਾਵਾਂ,ਦੰਤ ਕਥਾਵਾਂ,ਪਰੀ ਕਥਾਵਾਂ, ਪ੍ਰੀਤ ਕਥਾਵਾਂ,ਬੁਝਾਰਤਾਂ ਅਤੇ ਅਖਾਣ ਸ਼ਾਮਿਲ ਹਨ। ਸੋਧੋ
(ਅ)ਪੰਜਾਬੀ ਲੋਕ ਸਾਹਿਤ ਦਾ ਵਿਸ਼ਿਸ਼ਟ ਸਾਹਿਤ ਨਾਲ ਸੰਬੰਧ:- ਸੋਧੋ

ਲੋਕ ਸਾਹਿਤ ਵਿਸ਼ਿਸ਼ਟ ਸਾਹਿਤ ਨੂੰ ਹਮੇਸ਼ਾ ਪ੍ਰੇਰਨਾ ਤੇ ਸ਼ਕਤੀ ਪ੍ਰਦਾਨ ਕਰਦਾ ਹੈ।ਪਰ ਲੋਕ ਗੀਤ ਦੀ ਵਡਿਆਈ ਇਸ ਵਿੱਚ ਝਲਕਦੇ ਸੱਭਿਆਚਾਰਕ ਰੰਗ ਕਾਰਨ ਹੁੰਦੀ ਹੈ।ਲੋਕ ਸਾਹਿਤ ਲੋਕਾਂ ਦੀਆਂ ਰੀਝਾਂ,ਉਮੰਗਾ ਅਤੇ ਦੁੱਖਾਂ -ਗ਼ਮਾਂ ਸਮੇਤ ਵਿਸ਼ਵਾਸਾ,ਧਾਰਨਾਵਾਂ,ਰੀਤੀਆਂ,ਰੂੜੀਆਂ ਆਦਿ ਨਾਲ ਓਤਪੋਤ ਹਨ।

(ੲ) ਪੰਜਾਬੀ ਲੋਕ ਸਾਹਿਤ ਦੀ ਪਰਿਭਾਸ਼ਾ:- ਸੋਧੋ

ਪੰਜਾਬੀ ਲੋਕ ਸਾਹਿਤ ਦੀਆਂ ਪਰਿਭਾਸ਼ਾਵਾਂ ਇਸ ਪ੍ਰਕਾਰ ਹਨ-

1.ਡਾ. ਭੂਪਿੰਦਰ ਸਿੰਘ ਖਹਿਰਾ ਅਨੁਸਾਰ::-"ਲੋਕ ਸਾਹਿਤ ਲੋਕਧਾਰਾ ਦੀ ਮੌਖਿਕ ਪਰੰਪਰਾ ਦੀ ਅਭਿਵਿਅਕਤੀ ਹੋਣ ਸਦਕਾ ਲੋਕਧਾਰਾ ਦਾ ਅੰਗ ਬਣਿਆਂ ਰਹਿੰਦਾ ਹੈ।

2.ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ::-ਲੋਕ ਸਾਹਿਤ ਵਿੱਚ ਸਮੁੱਚੀ ਜਾਤੀ ਦੇ ਉਗਰ,ਭਾਵਨਾਵਾ,ਜੀਵਨ ਆਦਰਸ਼,ਮਨੌਤਾਂ,ਵਿਸ਼ਵਾਸ,ਵਿਚਾਰ ਤੇ ਕਲਾ ਰੁਚੀਆਂ ਖੁਰ ਕੇ ਸਮਾਈਆਂ ਹੁੰਦੀਆਂ ਹਨ।

3.ਦੇਵਿਦੰਦਰ ਸਤਿਆਰਥੀ ਅਨੁਸਾਰ:-ਲੋਕ ਸਾਹਿਤ ਮਨੁੱਖ ਦੇ ਹਮੇਸ਼ਾ ਜਿਉਂਦੇ ਰਹਿਣ ਦੀ ਚੇਤਨਤਾ ਦਾ ਜੀਉਂਦਾ ਜਾਗਦਾ ਸਬੂਤ ਹੈ।

(ਸ)ਲੋਕ ਸਾਹਿਤ ਦੀ ਸਿਰਜਣ ਪ੍ਰਕਿਰਿਆਂ::- ਸੋਧੋ

ਵਿਸ਼ਿਸ਼ਟ ਸਾਹਿਤ ਵਾਂਗ ਕਿਸੇ ਲੇਖਕ ਦੁਆਰਾ ਲੋਕ-ਬੋਲੀ ਵਿੱਚ ਰਚਿਆ ਸਾਹਿਤ ਲੋਕ ਚੇਤਨਾ ਦਾ ਸਾਹਿਤ ਅਤੇ ਲੋਕ -ਪ੍ਰਿਯ ਸਾਹਿਤ ਬਹੁਤ ਵਾਰ ਲੋਕ ਸਾਹਿਤ ਤੋਂ ਭਿੰਨ ਹਨ।ਲੋਕ ਪ੍ਰਿਯ ਸਾਹਿਤ ਆਪਣੀ ਸਮੱਗਰੀ ਬਹੁਤੀ ਵਾਰ ਲੋਕ ਸਾਹਿਤ ਤੋਂ ਲੈਂਦਾ ਹੈ ਅਤੇ ਲੋਕ ਪ੍ਰਿਯ ਹੋਣ ਕਾਰਨ ਇਸ ਨੂੰ ਲੋਕ ਸਾਹਿਤ ਹੀ ਸਮਝ ਲਿਆਂ ਜਾਂਦਾ ਹੈ। ਰਾਮਾਇਣ,ਮਹਾਭਾਰਤ ਅਤੇ ਹੀਰ ਵਾਰਿਸ਼ ਸਾਹ ਇਸਦੇ ਸੁੰਦਰ ਉਦਾਹਰਣ ਹਨ,ਲੋਕ ਸਾਹਿਤ ਦੀ ਕੋਈ ਰਚਨਾ ਜੋ ਲੋਕ ਸਮੂਹ ਦੁਆਰਾ ਹੋਂਦ ਵਿੱਚ ਆਈ ਹੋਵੇ ਤੇ ਭਾਵੇਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਜਿੱਤ ਹੋਵੇ ਲੋਕ ਮਾਨਸ ਦੇ ਸਮਾਨ ਤੱਤਾਂ ਨਾਲ ਯੁਕਤ ਹੋ ਕੇ ਲੋਕਾਂ ਦੇ ਆਪਣੇ ਹੀ ਵਿਅਕਤੀਤਵ ਦੀ ਕ੍ਰਿਤ ਸਮਝੀ ਜਾਣ ਲੱਗ ਪੈਂਦੀ ਹੈ।

(ਹ) ਪੰਜਾਬੀ ਲੋਕ ਸਾਹਿਤ ਦੇ ਅਧਿਐਨ ਕਰਨ ਦ ਮਹੱਤਵ::- ਸੋਧੋ

1.ਸਮਾਜਿਕ ਯਥਾਰਥ ਨੂੰ ਖ਼ੂਬਸੂਰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ।

2.ਇਤਿਹਾਸ ਲਿਖਣ ਵਿੱਚ ਸਭ ਤੋਂ ਵੱਡਾ ਸੋਰਸ ਹੈ।

3 .ਸਿੱਖਿਆਂ

4.ਮੰਨੋਰੰਜਨ

5.ਬੁਧੀ ਨੂੰ ਤੇਜ਼ ਕਰਦਾ ਹੈ।

(ਕ)ਪੰਜਾਬੀ ਲੋਕ ਸਾਹਿਤ ਦੀ ਸਿਰਜਣਾ ਦੇ ਸਰੋਤ::- ਸੋਧੋ

ਪੰਜਾਬੀ ਲੋਕ ਸਾਹਿਤ ਦੀ ਸਿਰਜਣਾ ਦੇ ਸਰੋਤ ਇਸ ਪ੍ਰਕਾਰ ਹਨ।

(1).ਲੋਕ ਮਨ ਜਾਂ ਮਾਨਸਿਕਤਾ:=ਲੋਕ ਮਨ ਜਾਂ ਮਾਨਸਿਕਤਾ ਲੋਕ ਸਾਹਿਤ ਦਾ ਮਹੱਤਵਪੂਰਨ ਸਰੋਤ ਹੈ।ਲੋਕ ਮਾਨਸਿਕਤਾ ਕੀ ਹੈ?ਇਸ ਮਾਨਸਿਕਤਾ ਨੂੰ ਸਮਝਣ ਲਈ ਸਭ ਤੋਂ ਪਹਿਲਾ ਉਨ੍ਹਾਂ ਪਰਿਸਥਿਤੀਆਂ ਨੂੰ ਵਿਚਾਰਨਾ ਜ਼ਰੂਰੀ ਹੈ ਜਿਨ੍ਹਾਂ ਨੇ ਪੰਜਾਬੀ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ ਹੈ।ਇਸ ਦਾ ਸਭ ਤੋਂ ਵੱਡਾ ਕਾਰਨ ਭੂਗੋਲਿਕ ਹੈ।ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਰਕੇ ਹਮੇਸ਼ਾ ਹੀ ਜੰਗਾਂ ਦਾ ਅਖਾੜਾ ਰਿਹਾ ਹੈ।ਹਰ ਹਮਲਾਵਰ ਪੰਜਾਬ ਦੇ ਰਸਤਿਉ ਗੁਜ਼ਰ ਕੇ ਹੀ ਅੱਗੇ ਵੱਧਦਾ ਸੀ।ਇਸ ਗੱਲ ਨੇ ਦੋ ਸਥਿਤੀਆਂ ਪੈਦਾ ਕੀਤੀਆਂ।ਕਿ ਆਪਣੀ ਹੋਂਦ,ਪਛਾਣ ਤੇ ਸਵੈਮਾਣ ਲਈ 'ਵਿਰੋਧ'ਪੰਜਾਬੀ ਮਾਨਸਿਕਤਾ ਦਾ ਪ੍ਰਮੁੱਖ ਅੰਗ ਬਣ ਗਿਆ ਹੈ।ਦੂਜਾ ਹਮੇਸ਼ਾ ਹਮਲਾਵਰਾਂ ਨਾਲ ਭਿੜਦੇ ਰਹਿਣ ਨਾਲ ਮੌਤ ਜੀਵਨ ਦੇ ਅੰਗ ਸੰਗ ਰਹੀ।ਮੌਤ ਨੂੰ ਜਸ਼ਨ ਵਾਂਗ ਮਨਾਉਂਣਾ ਪੰਜਾਬੀ ਮਾਨਸਿਕਤਾ ਦਾ ਮੁੱਖ ਖ਼ਾਸਾ ਹੈ। ਇਸੇ ਲਈ ਮਰਨਾ,ਮਾਰਨਾ ਸਾਡੀ ਸ਼ਬਦਾਵਲੀ ਦਾ ਹਿੱਸਾ ਹੈ। ਕਿਸੇ ਨਾਲ ਲਾਡ ਵੀ 'ਮਰ ਜਾਣਾ'ਹੈ ਤੇ ਕਿਸੇ ਨਾਲ ਪਿਆਰ ਪੈ ਜਾਣਾ ਵੀ 'ਮਰ ਜਾਣਾ' ਹੀ ਹੈਂ ਪੂਰਨ ਸਿੰਘ ਦੀ ਕਾਵਿ ਪਰਿਭਾਸ਼ਾ ਇਸ ਦੀ ਉਦਾਰਣ ਹੈ:-

ਪਿਆਰ ਵਿੱਚ ਮੋਏ ਬੰਦਿਆਂ ਦੇ ਮਿਠੇ ਬਚਨ ਹੀ ਕਵਿਤਾ ਹਨ।[2]

(2).ਪਰੰਪਰਾਵਾ:-ਪੀੜੀ ਦਰ ਪੀੜੀ ਨੀਬਾਈਆਂ ਜਾਣ ਵਾਲੀਆਂ ਪਰੰਪਰਾਵਾਂ ਵੀ ਲੋਕ ਸਾਹਿਤ ਦੀ ਸਿਰਜਣਾ ਦਾ ਸਰੋਤ ਹਨ।

(3). ਲੋਕ ਕਿੱਤੇ:- ਲੋਕ ਕਿੱਤੇ ਲੋਕ ਸਾਹਿਤ ਸਿਰਜਣਾ ਦਾ ਬਹੁਤ ਹੀ ਮਹੱਤਵਪੂਰਨ ਅੰਗ ਰਹੇ ਹਨ। ਕਿਸਾਨੀ ਜੀਵਨ ਨਾਲ ਲੋਕ ਸਾਹਿਤ ਦਾ ਬਹੁਤ ਵੱਡਾ ਭਾਗ ਜੁੜੀਆਂ ਹੋਈਆਂ ਹੈਂ

(4).ਲੋਕ ਸਭਿਆਚਾਰ:- ਲੋਕ ਸਭਿਆਚਾਰ ਵਿੱਚ ਸ਼ਾਮਿਲ ਰੀਤੀ -ਰਿਵਾਜ ਲੋਕ ਸਾਹਿਤ ਸਿਰਜਣ ਲਈ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਉਦਾਰਣ ਵਜੋਂ ਡਾ.ਨਾਹਰ ਅਨੁਸਾਰ ਲੋਕ ਗੀਤਾ ਦਾ ਵੱਡਾ ਹਿੱਸਾ ਵਿਆਹ ਦੀਆਂ ਰਸਮਾਂ ਨਾਲ ਜੁੜੀਆਂ ਹੋਇਆਂ ਹੈ।

ਇਸ ਪ੍ਰਕਾਰ ਲੋਕ ਸਾਹਿਤ ਦੀ ਸਿਰਜਣਾ ਲੋਕ ਸਮੂਹ ਦੇ ਦੁਆਰਾ ਕੀਤੀ ਜਾਦੀ ਹੈ ਅਤੇ ਲੋਕ ਖ਼ੁਦ ਲੋਕ ਸਾਹਿਤ ਦੀ ਸਿਰਜਣਾ ਦਾ ਸਰੋਤ ਹਨ।

(ਖ)ਸਹਾਇਕ ਸਮੱਗਰੀ:- ਸੋਧੋ

1-wikipedia ਤੋਂ ਸਹਾਇਤਾ ਲਈ ਗਈ ਹੈ।

2-youtybe ਤੋਂ ਸਹਾਇਤਾ ਲਈ ਗਈ ਹੈ।(ਡਾ .ਨਾਹਰ ਅਤੇ ਡਾ.ਗੁਰਮੀਤ ਸਿੰਘ ਦੇ ਭਾਸ਼ਣਾ ਤੋਂ)

3-ਪੰਜਾਬੀ ਲੋਕ ਸਾਹਿਤ ਦਾ ਅਧਿਐਨ (ਅਲੋਚਨਾਤਮਕ ਵਿਸ਼ਲੇਸ਼ਣ)ਡਾ. ਰਵਿੰਦਰ ਕੌਰ।


  1. ਖਹਿਰਾ, ਭੁਪਿੰਦਰ ਸਿੰਘ (2013). ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ. ਪੈਪਸੂ ਬੂਕ ਡੀਪੂ ਬੂਕਸ ਮਾਰਕੀਟ ਪਟਿਆਲਾ.
  2. ਵਰਮਾ, ਸ਼ਤੀਸ ਕੁਮਾਰ. ਪੰਜਾਬੀ ਨਾਟਕ ਦਾ ਇਤਿਹਾਸ. ਪੰਜਾਬੀ,ਅਕਾਦਮੀ ਦਿੱਲੀ. pp. 15–16. ISBN 978-93-82455-05-9.