ਪੰਜਾਬੀ ਵਿਚ ਟਾਈਪ ਕਰਨ ਦੀਆਂ ਵਿਧੀਆਂ

ਪੰਜਾਬੀ ਵਿਚ ਟਾਈਪ ਕਰਨ ਦੀਆਂ ਵਿਧੀਆਂ ਸੋਧੋ

ਕੰਪਿਊਟਰ ਤੇ ਪੰਜਾਬੀ ਟਾਈਪ ਕਰਨ ਲਈ ਅਨੇਕਾਂ ਢੰਗ-ਤਰੀਕੇ ਜਾਂ ਲੇਆਊਟ ਪ੍ਰਚਲਿਤ ਹਨ। ਇਨ੍ਹਾਂ ਵਿਚੋਂ ਹੇਠਾਂ ਲਿਖੇ ਤਿੰਨ ਪ੍ਰਮੁੱਖ ਵਿਧੀਆਂ/ਲੇਆਊਟਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ।[1]

ਫੋਨੈਟਿਕ ਵਿਧੀ ਸੋਧੋ

ਇਹ ਇੱਕ ਧੁਨੀਆਤਮਕ ਵਿਧੀ ਹੈ। ਇਸ ਵਿਧੀ ਰਾਹੀਂ ਵਰਤੋਂਕਾਰ ਪੰਜਾਬੀ ਅੱਖਰਾਂ ਦੀ ਧੁਨੀ ਦੇ ਆਧਾਰ 'ਤੇ ਅੰਗਰੇਜ਼ੀ ਅੱਖਰਾਂ ਨੂੰ ਟਾਈਪ ਕਰਦਾ ਹੈ। ਇਸ ਵਿਚ ਕੰਮ ਕਰਨਾ ਬਹੁਤ ਆਸਾਨ ਹੈ। ਆਮ ਵਰਤੋਂ ਵਾਲੇ ਫੋਨੈਟਿਕ ਫੌਂਟ ਹਨ; ਅਨਮੋਲ ਲਿਪੀ, ਡੀਆਰ ਚਾਤ੍ਰਿਕ ਵੈੱਬ, ਅਮਰ ਲਿਪੀ, ਅੰਮ੍ਰਿਤ ਲਿਪੀ, ਸਮਤੋਲ, ਸ੍ਰੀ ਅੰਗਦ, ਸ੍ਰੀ ਗ੍ਰੰਥ ਆਦਿ।

ਰਮਿੰਗਟਨ ਵਿਧੀ ਸੋਧੋ

ਇਹ ਟਾਈਪ-ਰਾਈਟਰ ਵਾਲੀ ਟਾਈਪ ਵਿਧੀ ਹੈ। ਇਸ ਵਿਧੀ ਰਾਹੀਂ ਟਾਈਪਿੰਗ ਦੀ ਜਾਣਕਾਰੀ ਰੱਖਣ ਵਾਲੇ ਵਰਤੋਂਕਾਰ ਹੀ ਟਾਈਪ ਕਰ ਸਕਦੇ ਹਨ। ਭਾਰਤ ਵਿਚ ਰਮਿੰਗਟਨ ਟਾਈਪਿੰਗ ਦੀ ਵਰਤੋਂ ਪ੍ਰਕਾਸ਼ਨਾਂ/ਪ੍ਰਿੰਟ ਸਨਅਤ ਵਿਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਇਸ ਦੀ ਸਿਖਲਾਈ ਲਈ ਲੰਬੇ ਅਭਿਆਸ ਅਤੇ ਕਰੜੀ ਮਿਹਨਤ ਦੀ ਲੋੜ ਪੈਂਦੀ ਹੈ। ਰਮਿੰਗਟਨ ਟਾਈਪਿੰਗ ਲਈ ਅਨੇਕਾਂ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ ਜਿੰਨ੍ਹਾਂ ਵਿਚੋਂ ਕੁੱਝ ਕੁ ਫੌਂਟਾਂ ਦੇ ਨਾਂ ਹਨ: ਅਸੀਸ, ਜੁਆਏ, ਗੁਰਮੁਖੀ, ਪ੍ਰਾਈਮ-ਜਾ ਆਦਿ।

ਇਨਸਕਰਿਪਟ ਵਿਧੀ ਸੋਧੋ

ਇਹ ਪੰਜਾਬੀ (ਗੁਰਮੁਖੀ) ਟਾਈਪ ਕਰਨ ਦੀ ਇੱਕ ਮਿਆਰੀ ਵਿਧੀ ਹੈ। ਇਨਸਕਰਿਪਟ ਕੀ-ਬੋਰਡ ਮਾਈਕਰੋਸਾਫ਼ਟ ਵਿੰਡੋਜ਼ ਵਿਚ ਪਹਿਲਾਂ ਹੀ ਉਪਲੱਬਧ ਹੁੰਦਾ ਹੈ। ਇਸ ਰਾਹੀਂ ਭਾਰਤ ਦੀ ਕਿਸੇ ਵੀ ਭਾਸ਼ਾ ਵਿਚ ਟਾਈਪ ਕੀਤਾ ਜਾ ਸਕਦਾ ਹੈ। ਇਹ ਇਕ ਮਿਆਰੀ ਕੀ-ਬੋਰਡ ਲੇਆਊਟ ਹੈ ਤੇ ਸਾਨੂੰ ਇਸ ਵਿਚ ਹੀ ਟਾਈਪਿੰਗ ਦਾ ਅਭਿਆਸ ਕਰਨਾ ਚਾਹੀਦਾ ਹੈ।


ਇਨਸਕਰਿਪਟ ਕੀ-ਬੋਰਡ ਲੇਆਊਟ ਦੀਆਂ ਕਈ ਵਿਸ਼ੇਸ਼ਤਾਵਾਂ ਹਨ

ਜਿੰਨ੍ਹਾਂ ਕਾਰਨ ਇਹ ਪੂਰੇ ਭਾਰਤ ਵਿਚ ਪ੍ਰਚਲਿਤ ਹੋ ਗਿਆ ਹੈ। ਇਨ੍ਹਾਂ ਵਿਚੋਂ ਕੁੱਝ ਵਿਸ਼ੇਸ਼ਤਾਵਾਂ ਹੇਠਾਂ ਅਨੁਸਾਰ ਹਨ:

1) ਇਨਸਕਰਿਪਟ ਲੇਆਊਟ ਭਾਰਤੀ ਭਾਸ਼ਾਵਾਂ ਦਾ ਸਾਂਝਾ ਵਿਅੰਜਨ ਲੇਆਊਟ ਹੈ। 2) ਇਸ ਵਿਚ ਸ੍ਵਰ (Vowels) ਖੱਬੇ ਹੱਥ ਅਤੇ ਵਿਅੰਜਨ (Consonants) ਸੱਜੇ ਹੱਥ ਹੁੰਦੇ ਹਨ।

ਹਵਾਲੇ ਸੋਧੋ

  1. ਕੰਬੋਜ, ਸੀ.ਪੀ. (2022). ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ. ਮੋਹਾਲੀ: ਯੂਨੀਸਟਾਰ ਬੁੱਕਸ ਪ੍ਰ.ਲਿ. pp. 47, 48. ISBN 978-93-5205-732-0.