ਬਸ਼ਕੋਰਤੋਸਤਾਨ ਗਣਰਾਜ (ਰੂਸੀ: Респу́блика Башкортоста́н, tr. Respublika Bashkortostan; IPA: [rʲɪsˈpublʲɪkə bəʂkərtɐˈstan]; ਬਸ਼ਕੀਰ: Башҡортостан Республикаһы, Başqortostan Respublikahı), also known as Bashkiria (ਰੂਸੀ: Башки́рия, tr. Bashkiriya; IPA: [bɐʂˈkʲirʲɪjə]) ਰੂਸ ਦਾ ਇੱਕ ਸਮੂਹ ਖੰਡ ਹੈ, ਅਤੇ ਇਸਨੂੰ ਗਣਤੰਤਰ ਦਾ ਦਰਜਾ ਮਿਲਿਆ ਹੋਇਆ ਹੈ। ਇਹ ਵੋਲਗਾ ਦਰਿਆ ਅਤੇ ਯੂਰਾਲ ਪਹਾੜਾਂ ਦੇ ਦਰਮਿਆਨ ਸਥਿਤ ਹੈ। ਇਸ ਦੀ ਰਾਜਧਾਨੀ ਉਫਾ ਨਾਮ ਦਾ ਸ਼ਹਿਰ ਹੈ। ਇਸ ਦਾ ਖੇਤਰਫਲ 1,43,600 ਵਰਗ ਕਿਮੀ ਹੈ (ਯਾਨੀ ਭਾਰਤ ਦੇ ਛੱਤੀਸਗੜ ਰਾਜ ਤੋਂ ਰਤਾ ਕੁ ਜਿਆਦਾ)। ਇਸ ਦਾ ਨਾਮ ਬਸ਼ਕੀਰ ਜਾਤੀ ਦੇ ਲੋਕਾਂ ਤੋਂ ਪਿਆ ਹੈ ਜਿਹਨਾਂ ਦੀ ਇਹ ਪੁਸ਼ਤੈਨੀ ਮਾਤਭੂਮੀ ਹੈ। ਇੱਥੇ ਸੰਨ 2002 ਵਿੱਚ ਹੋਈ ਮਰਦਮਸ਼ੁਮਾਰੀ ਦੇ ਹਿਸਾਬ ਨਾਲ ਇੱਥੇ ਦੇ ਲਗਭਗ 36% ਲੋਕ ਰੂਸੀ ਸਮੁਦਾਏ ਦੇ, 30% ਬਸ਼ਕੀਰ ਸਮੁਦਾਏ ਅਤੇ 24 % ਤਾਤਾਰ ਸਮੁਦਾਏ ਦੇ ਸਨ। ਸਾਰੇ ਸਮੁਦਾਇਆਂ ਦੇ ਲੋਕ ਰੂਸੀ ਭਾਸ਼ਾ ਸਮਝਦੇ ਅਤੇ ਬੋਲਦੇ ਹਨ। ਬਸ਼ਕੀਰ ਅਤੇ ਤਾਤਾਰ ਲੋਕ ਜ਼ਿਆਦਾਤਰ ਮੁਸਲਮਾਨ ਹਨ ਅਤੇ ਬਾਕੀ ਸਮੁਦਾਇਆਂ ਦੇ ਲੋਕ ਜ਼ਿਆਦਾਤਰ ਇਸਾਈਆਂ ਹਨ। 2010 ਦੀ ਮਰਦਮਸ਼ੁਮਾਰੀ ਅਨੁਸਾਰ ਇਸ ਦੀ ਆਬਾਦੀ 4,072,292 ਸੀ।[3] ਬਸ਼ਕੋਰਤੋਸਤਾਨ ਕਰੀਬ 41 ਲੱਖ ਵਸੋਂ ਨਾਲ ਰੂਸ ਦਾ ਸਭ ਤੋਂ ਵੱਡਾ ਗਣਰਾਜ ਹੈ।

ਬਸ਼ਕੋਰਤੋਸਤਾਨ
Flag of {{{official_name}}}
Location of {{{official_name}}}
ਸਰਕਾਰ
 • ਰਾਸ਼ਟਰਪਤੀਰੁਸਤਮ ਖਾਮੀਤੋਵ
ਵੈੱਬਸਾਈਟhttp://www.bashkortostan.ru

ਬਾਹਰੀ ਜੋੜ ਸੋਧੋ

ਹਵਾਲੇ ਸੋਧੋ

  1. О республике. General information about the republic. (ਰੂਸੀ)
  2. Constitution, Article 1
  3. 3.0 3.1 Russian Federal State Statistics Service (2011). "Всероссийская перепись населения 2010 года. Том 1". Всероссийская перепись населения 2010 года (2010 All-Russia Population Census) (in Russian). Federal State Statistics Service. Retrieved June 29, 2012. {{cite web}}: Invalid |ref=harv (help); Unknown parameter |trans_title= ignored (help)CS1 maint: unrecognized language (link)
  4. 4.0 4.1 Constitution, Article 6