ਬਾਬਾ ਬਕਾਲਾ

ਭਾਰਤ ਦਾ ਇੱਕ ਪਿੰਡ

ਬਾਬਾ ਬਕਾਲਾ ਇੱਕ ਇਤਿਹਾਸਕ ਕਸਬਾ ਹੈ ਜੋ ਅੰਮ੍ਰਿਤਸਰ ਦੀ ਤਹਿਸੀਲ ਵੀ ਹੈ।[3][4] ਬਾਬਾ ਬਕਾਲੇ ਦਾ ਪਹਿਲਾ ਨਾਮ ਬਾਕਾ ਬਾਲਾ ਹੁੰਦਾ ਸੀ। ਇਹ ਕਸਬਾ ਜਲੰਧਰ-ਬਟਾਲਾ ਸੜਕ ਤੇ ਸਥਿਤ ਹੈ ਜੋ ਅੰਮ੍ਰਿਤਸਰ ਸ਼ਹਿਰ ਤੋਂ 40 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਕਸਬੇ ਦੀ ਜਨਸੰਖਿਆ 2001 ਦੀ ਜਨਗਨਣਾ ਸਮੇਂ 6,996 ਸੀ ਜਿਸ ਵਿੱਚ 1,249 ਘਰ, 3,624 ਆਦਮੀ ਅਤੇ 3,372 ਔਰਤਾਂ ਦੀ ਗਿਣਤੀ ਸੀ।females.[5] ਜਿਸ ਵਿੱਚ ਸਾਖਰਤਾ ਦਰ ਪੁਰਸ਼ਾ ਦੀ 52% ਅਤੇ ਔਰਤਾਂ ਦੀ 48% ਹੈ ਅਤੇ ਔਰਤ-ਮਰਦ ਦੀ ਅਨੁਪਾਤ ਪਤੀ ਹਜ਼ਾਰ ਮਰਦ ਪਿਛੈ 930 ਔਰਤਾਂ ਦੀ ਗਿਣਤੀ ਹੈ। ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਇੱਕ ਸੰਸਾਰ ਪ੍ਰਸਿੱਧ ਤੀਰਥ ਅਸਥਾਨ ਬਣ ਚੁੱਕਾ ਹੈ, ਜਿਥੇ ਕਿ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਘੋਰ ਤਪੱਸਿਆ ਕਰ ਕੇ ਇਹ ਨਗਰ ਵਸਾਇਆ। ਇੱਥੇ ਹਰ ਸਾਲ ਉਹਨਾਂ ਦੀ ਯਾਦ ਵਿੱਚ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ 'ਰੱਖੜ ਪੁੰਨਿਆਂ' ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ।

ਬਾਬਾ ਬਕਾਲਾ
ਕਸਵਾ
ਦੇਸ਼ ਭਾਰਤ
ਰਾਜਪੰਜਾਬ
Regionਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਤਹਿਸੀਲਬਾਬਾ ਬਕਾਲਾ
ਆਬਾਦੀ
 (2001)
 • ਕੁੱਲ6,996
ਭਾਸ਼ਾ
 • ਸਰਕਾਰੀਪੰਜਾਬੀ
 • ਰੀਜਨਲਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
PIN
143201[1][2]
ਨੇੜੇ ਦਾ ਸ਼ਹਿਰਅੰਮ੍ਰਿਤਸਰ
ਵਿਧਾਨ ਸਭਾ ਦੇ ਖੇਤਰ25

ਇਤਿਹਾਸ ਸੋਧੋ

ਕੀਰਤਪੁਰ ਸਾਹਿਬ ਵਿਖੇ ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੱਚਖੰਡ ਦਾ ਸਮਾਂ ਨੇੜੇ ਜਾਣਿਆ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਪਿੰਡ ਬਕਾਲੇ ਚਲੇ ਜਾਣ ਲਈ ਕਿਹਾ, ਅੱਠਵੇਂ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਉਣ ਸਮੇਂ ਕਿਹਾ ਕਿ 'ਬਾਬਾ ਵਸੈ ਬਕਾਲੇ।' ਮੱਖਣ ਸ਼ਾਹ ਜਿਸ ਦਾ ਪਾਤਸ਼ਾਹ ਨੇ ਬੇੜਾ ਬੰਨੇ ਲਾਇਆ ਸੀ, ਸੁਕਰਾਨੇ ਵਜੋ ਬਕਾਲੇ ਨਗਰ ਪਹੁੰਚ ਗਿਆ। 22 ਮੰਜੀਆਂ ਨੂੰ ਪੰਜ-ਪੰਜ ਮੋਹਰਾਂ ਰੱਖ ਕੇ ਮੱਥਾ ਟੇਕੀ ਗਿਆ ਤੇ ਅਖੀਰ ਵਿੱਚ ਤੇਗ ਬਹਾਦਰ ਜੀ ਨੂੰ ਵੀ ਪੰਜ ਮੋਹਰਾਂ ਗੁਰੂ ਜੀ ਅੱਗੇ ਰੱਖ ਕੇ ਮੱਥਾ ਟੇਕਿਆ। ਸਤਿਗੁਰੂ ਜੀ ਕਹਿਣ ਲੱਗੇ, 'ਮੱਖਣ ਸ਼ਾਹ ਗੁਰੂ-ਘਰ ਮਾਇਆ ਦੀ ਕੋਈ ਘਾਟ ਨਹੀਂ ਹੈ, ਪਰ ਗੁਰਸਿੱਖਾ ਜਿਹੜਾ ਵਾਅਦਾ ਕਰੀਏ, ਉਹ ਪੂਰਾ ਨਿਭਾਈਦਾ ਹੈ। ਪੰਜ ਸੌ ਮੋਹਰਾਂ ਸੁੱਖ ਕੇ ਹੁਣ ਪੰਜ ਹੀ ਚੜ੍ਹਾ ਰਿਹਾ ਹੈਂ?' ਇਹ ਬਚਨ ਸੁਣ ਕੇ ਮੱਖਣ ਸ਼ਾਹ ਗਦ-ਗਦ ਹੋ ਗਿਆ। ਕੋਠੇ ਚੜ੍ਹ ਕੇ ਰੌਲਾ ਪਾ ਦਿੱਤਾ 'ਸਾਚਾ ਗੁਰੂ ਲਾਧੋ ਰੇ... ਸਾਚਾ ਗੁਰੂ ਲਾਧੋ ਰੇ', ਗੁਰੂ ਜੀ ਨੂੰ ਪ੍ਰਗਟ ਕਰ ਦਿੱਤਾ।

ਹਵਾਲੇ ਸੋਧੋ

  1. "Baba Bakala PIN code". www.sulekha.com. Retrieved 8 January 2012.[permanent dead link]
  2. "Baba Bakala PIN code". www.onefivenine.com. Retrieved 8 January 2012.
  3. "Baba Bakala, Amritsar, Punjab". www.maplandia.com. Retrieved 8 January 2012.
  4. "Baba Bakala, Amritsar, Punjab". Official website of Amritsar district. www.amritsar.nic.in. Retrieved January 2012. {{cite web}}: Check date values in: |accessdate= (help)
  5. "Baba Bakala census data (Sr. No. 3)". Government of India. www.censusindia.gov.in. 2001. Retrieved 8 January 2012.