ਬੁੱਕਣਵਾਲਾ

ਮੋਗੇ ਜ਼ਿਲ੍ਹੇ ਦਾ ਪਿੰਡ

ਬੁੱਕਣਵਾਲਾ ਪਿੰਡ ਜ਼ਿਲ੍ਹਾ ਮੋਗਾ ਵਿੱਚ ਹੈ। ਮੋਗਾ ਤੋਂ ਸਿਰਫ਼ 4 ਕਿਲੋਮੀਟਰ ਦੂਰ ਪੱਛਮ ਵਿੱਚ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਘੱਲ ਕਲਾਂ ਤੋਂ ਢਾਈ ਕਿਲੋਮੀਟਰ ਦੂਰ ਦੱਖਣ ਵਿੱਚ ਵਸਿਆ ਹੈ। ਬੁੱਕਣਵਾਲਾ ਪਿੰਡ ਦੀ ਅਬਾਦੀ 4000 ਹੈ। ਵਾਹੀਯੋਗ ਜ਼ਮੀਨ ਤਕਰੀਬਨ 1500 ਏਕੜ ਹੈ।

ਇਤਿਹਾਸ ਸੋਧੋ

ਪਿੰਡ ਦੇ ਪ੍ਰੋਹਿਤ ਪੰਡਤ ਭੂਪ ਚੰਦ, ਤਿੰਨ ਬੋਰੀਏ ਧੰਨਾ, ਮੋਦਨ ਤੇ ਮੇਘੂ ਨੂੰ ਲੈ ਕੇ ਘੁੰਮਦੇ-ਘੁਮਾਉਂਦੇ ਹੁਣ ਵਾਲੇ ਗੁਰਦੁਆਰਾ ਸਾਹਿਬ (ਉਸ ਸਮੇਂ ਡੇਰਾ) ਦੇ ਨੇੜੇ ਪਾਣੀ ਦੀ ਢਾਬ ਦੇ ਕਿਨਾਰੇ ਇੱਕ ਉੱਚੀ ਥਾਂ ਲੱਭ ਕੇ ਨਾਲ ਲਿਆਂਦੇ ਪ੍ਰੋਹਿਤ ਹੱਥੋਂ ਮੋਹੜੀ ਗਡਵਾ ਕੇ ਇੱਥੇ ਬਸੇਰਾ ਕਰ ਲਿਆ। ਨਾਮ ਰੱਖਣ ਦੀ ਚਰਚਾ ਚੱਲੀ ਤਾਂ ਉਹਨਾਂ ਨੇ ਆਪਣੇ ਪੁਰਖੇ ਬੁੱਕਣ ਸਿੰਘ ਦੇ ਨਾਮ ’ਤੇ ਇਸ ਪਿੰਡ ਦਾ ਨਾਮ ਬੁੱਕਣਵਾਲ ਰੱਖ ਲਿਆ।[1]

ਹਵਾਲੇ ਸੋਧੋ

  1. "ਸਮੇਂ ਦੀ ਤੋਰੇ ਤੁਰਨ ਲਈ ਯਤਨਸ਼ੀਲ ਪਿੰਡ ਬੁੱਕਣਵਾਲਾ". ਪੰਜਾਬੀ ਟ੍ਰਿਬਿਊਨ. Retrieved 1 ਮਾਰਚ 2016.