ਭਾਰਤ ਵਿੱਚ ਵਰਣ ਵਿਵਸਥਾ

ਭਾਰਤ ਵਿੱਚ ਜਾਤ-ਪਾਤ

ਭਾਰਤ ਵਿੱਚ ਵਰਣ ਵਿਵਸਥਾ ਨੂੰ ਸਮਝਣ ਲਈ ਵਰਣ ਅਤੇ ਜਾਤ ਦੇ ਸੰਕਲਪਾਂ ਨੂੰ ਸਮਝਣਾ ਜਰੂਰੀ ਹੈ। ਪ੍ਰਾਚੀਨ ਭਾਰਤ ਵਿੱਚ ਵਰਣ ਵਿਵਸਥਾ ਰਾਹੀਂ ਸਮਾਜ ਨੂੰ ਚਾਰ ਪ੍ਰਵਰਗਾਂ ਵਿੱਚ ਵੰਡ ਦਿੱਤਾ ਗਿਆ ਸੀ: ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਇਨ੍ਹਾਂ ਦੇ ਵੱਖ ਵੱਖ ਕੰਮ ਮਿਥ ਦਿੱਤੇ ਗਏ। ਕੰਮਾਂ ਦੀ ਕਿਸਮ ਅਨੁਸਾਰ ਬ੍ਰਹਾਮਣ ਨੂੰ ਪਹਿਲਾ ਸਥਾਨ, ਖੱਤਰੀ ਨੂੰ ਦੂਜਾ, ਵੈਸ਼ ਨੂੰ ਤੀਜਾ ਅਤੇ ਸ਼ੂਦਰ ਨੂੰ ਚੌਥਾ ਦਰਜਾ ਦਿੱਤਾ ਗਿਆ। ਬ੍ਰਾਹਮਣਾਂ ਦਾ ਕਾਰਜ ਸ਼ਾਸਤਰ ਅਧਿਐਨ, ਵੇਦਪਾਠ ਅਤੇ ਯੱਗ ਕਰਾਣਾ ਹੁੰਦਾ ਸੀ ਜਦੋਂ ਕਿ ਕਸ਼ਤਰੀ ਲੜਾਈ ਅਤੇ ਰਾਜ ਭਾਗ ਦੇ ਕੰਮਾਂ ਦੇ ਉੱਤਰਦਾਈ ਸਨ। ਵੈਸ਼ਾਂ ਦਾ ਕੰਮ ਖੇਤੀ ਅਤੇ ਵਪਾਰ ਅਤੇ ਸ਼ੂਦਰਾਂ ਦਾ ਕੰਮ ਸੇਵਾਦਰੀ ਸੀ।