ਭਿਖਾਰੀ ਠਾਕੁਰ (ਦੇਵਨਗਰੀ: भिखारी ठाकुर; ਨਸਤਾਲੀਕ ਲਿਪੀ: بھکھڑی ٹھاکر; listen ) ਇੱਕ ਭਾਰਤੀ ਨਾਟਕਕਾਰ, ਗੀਤਕਾਰ, ਅਦਾਕਾਰ, ਲੋਕ-ਨਾਚਾਰ, ਲੋਕ ਗਾਇਕ ਅਤੇ ਸਮਾਜਿਕ ਕਾਰਕੁਨ ਹੈ ਜਿਸ ਨੂੰ ਭੋਜਪੁਰੀ ਦਾ ਸ਼ੇਕਸ਼ਪੀਅਰ ਕਿਹਾ ਜਾਂਦਾ ਹੈ। [1] ਭਿਖਾਰੀ ਠਾਕੁਰ ਦਾ ਜਨਮ 18 ਦਸੰਬਰ 1887 ਨੂੰ  ਬਿਹਾਰ ਦੇ ਸਾਰਨ ਜਿਲ੍ਹੇ ਦੇ ਕੁਤੁਬਪੁਰ (ਦਿਆਰਾ) ਪਿੰਡ ਵਿੱਚ ਇੱਕ ਨਾਈ ਪਰਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਜੀ ਦਾ ਨਾਮ ਦਲ ਸਿੰਗਾਰ ਠਾਕੁਰ ਅਤੇ ਮਾਤਾ ਜੀ ਦਾ ਨਾਮ ਸ਼ਿਵਕਲੀ ਦੇਵੀ ਸੀ। ਉਸ ਦਾ ਬਹੋਰ ਠਾਕੁਰ ਨਾਮ ਦਾ ਇੱਕ ਛੋਟਾ ਭਰਾ ਸੀ।

ਭਿਖਾਰੀ ਠਾਕੁਰ
ਜਨਮ(1887-12-18)18 ਦਸੰਬਰ 1887
ਕੁਤੁਬਪੁਰ  (ਦਿਆਰਾ), ਸਾਰਨ ਜ਼ਿਲ੍ਹਾ, ਬਿਹਾਰ, ਭਾਰਤ
ਮੌਤ10 ਜੁਲਾਈ 1971(1971-07-10) (ਉਮਰ 83)
ਕਿੱਤਾਨਾਟਕਕਾਰ, ਗੀਤਕਾਰ, ਅਦਾਕਾਰ, ਫੋਕ ਡਾਂਸਰ, ਲੋਕ ਗਾਇਕ, ਸੋਸ਼ਲ ਵਰਕਰ

ਉਸ ਨੇ ਰੋਜ਼ੀ ਲਈ ਖੜਗਪੁਰ ਚਲਾ ਗਿਆ। ਇੱਥੇ ਉਸਨੇ ਪੈਸੇ ਕਮਾਏ, ਲੇਕਿਨ ਨੌਕਰੀ ਤੋਂ ਅਸੰਤੁਸ਼ਟ ਸੀ। ਰਾਮਲੀਲਾ ਦਾ ਦੀਵਾਨਾ, ਉਸ ਨੇ ਫਿਰ ਜਗੰਨਾਥ ਪੁਰੀ ਦੀ ਯਾਤਰਾ ਕੀਤੀ, ਜਿਵੇਂ ਕ‌ਿ ਉਸ ਨੇ ਸੁਣਿਆ ਸੀ ਕਿ ਤੀਰਥ ਸ਼ਹਿਰ ਕੁੱਝ ਸਰਬੋਤਮ ਰਾਮਲੀਲਾ ਨਾਟਕਾਂ ਦਾ ਪ੍ਰਬੰਧ ਕਰਦਾ ਹੈ।

ਉਸ ਨੇ ਆਪਣੇ ਮੂਲ ਪਿੰਡ ਵਿੱਚ ਇੱਕ ਡਰਾਮਾ ਮੰਡਲੀ ਬਣਾ ਲਈ ਅਤੇ ਰਾਮਲੀਲਾ ਸ਼ੋ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਾਮਾਜਕ ਕੰਮਾਂ ਵਿੱਚ ਰੁਚੀ ਲੈਣ ਲੱਗਿਆ। ਉਸ ਨੇ ਡਰਾਮਾ , ਗੀਤ ਅਤੇ ਨਾਵਲ ਆਦਿ ਲਿਖਣਾ ਸ਼ੁਰੂ ਕੀਤਾ। ਕਿਤਾਬਾਂ ਦੀ ਭਾਸ਼ਾ ਸਰਲ ਸੀ ਅਤੇ ਬਹੁਤ ਲੋਕਾਂ ਨੂੰ ਆਕਰਸ਼ਤ ਕੀਤਾ। ਕਿਤਾਬਾਂ ਵਾਰਾਣਸੀ, ਛਪਰਾ ਅਤੇ ਹਾਵੜਾ ਤੋਂ ਪ੍ਰਕਾਸ਼ਿਤ ਹੋਈਆਂ।

ਉਸ ਦੀਆਂ ਸਾਹਿਤਕ ਰਚਨਾਵਾਂ ਵਿੱਚ ਸ਼ਾਮਲ ਡਰਾਮੇ (ਬਿਦੇਸਿਆ, ਬੇਟੀ-ਬੇਚਵਾ, ਬਿਧਵਾ-ਬਿਲਾਪ ਆਦਿ) ਅਤੇ ਗੀਤ ਅੱਜ ਵੀ ਸ਼ਲਾਘਾ ਖੱਟ ਰਹੇ ਹਨ।  83 ਸਾਲ ਦੀ ਉਮਰ ਵਿੱਚ 10 ਜੁਲਾਈ 1971 ਨੂੰ ਉਸ ਦੀ ਮੌਤ ਹੋ ਗਈ। ਆਉਣ ਵਾਲੀ ਹਿੰਦੀ ਫਿਲਮ ਚਾਰਫੁਟੀਆ ਛੋਕਰੇ ਜਿਸਦਾ ਨਿਰਦੇਸ਼ਨ ਮਨੀਸ਼ ਹਰੀਸ਼ੰਕਰ ਨੇ ਕੀਤਾ ਹੈ,  ਨੇ ਇਸ ਦਾ ਇਕ ਗੀਤ 'ਕੌਨ ਸੀ ਨਗਰੀਆ' ਜੋ ਕਿ ਉਸ ਦੇ ਇੱਕ ਗੀਤ ਦੇ ਧੀ-ਬੇਚਵਾ ਦੇ ਆਧਾਰ ਤੇ ਹੈ, ਉਸ ਦੇ ਕੰਮ ਨੂੰ ਸਮਰਪਿਤ ਹੈ।  ਬਿਹਾਰ ਕੋਕਿਲਾ ਸ਼ਾਰਦਾ ਸਿਨਹਾ ਨੇ ਇਹ ਗੀਤ ਗਾਇਆ।

ਸ਼ੁਰੂ ਦਾ ਜੀਵਨ ਸੋਧੋ

ਭਿਖਾਰੀ ਠਾਕੁਰ ਦਾ ਜਨਮ 18 ਦਸੰਬਰ 1887 ਨੂੰ ਬਿਹਾਰ ਦੇ ਸਾਰਨ ਜਿਲ੍ਹੇ ਦੇ ਕੁਤੁਬਪੁਰ (ਦਿਆਰਾ) ਪਿੰਡ ਵਿੱਚ ਹੋਇਆ ਸੀ। ਉਸ ਦੇ ਪਿਤਾ ਜੀ ਦਾ ਨਾਮ ਦਲ ਸਿੰਗਾਰ ਠਾਕੁਰ ਅਤੇ ਮਾਤਾ ਜੀ ਦਾ ਨਾਮ ਸ਼ਿਵਕਲੀ ਦੇਵੀ ਸੀ। ਉਹ ਇੱਕ ਨਾਈ (ਨਾਈ ਜਾਤੀ) ਪਰਵਾਰ ਨਾਲ ਸਬੰਧਤ ਸੀ, ਜੋ ਭਾਰਤੀ ਸਮਾਜ ਦੀਆਂ ਸਭ ਤੋਂ ਪਿੱਛੜੀਆਂ ਜਾਤੀਆਂ ਵਿਚੋਂ ਇੱਕ ਹੈ। ਉਸ ਦੀ ਜਾਤ ਦਾ ਰਵਾਇਤੀ ਕੰਮ ਵਾਲ ਕੱਟਣਾ ਅਤੇ ਹਜਾਮਤ ਕਰਨਾ ਅਤੇ ਮਦਦ ਸ਼ਾਦੀ ਗਮੀ ਦੇ ਮੌਕੇ ਤੇ ਸਮਾਰੋਹਾਂ ਵਿੱਚ ਬ੍ਰਾਹਮਣਾਂ ਦੀ ਮਦਦ ਕਰਨਾ ਸੀ। ਉਨ੍ਹਾਂ ਦੀ ਵਰਤੋਂ ਪਿੰਡ ਦੇ ਸੰਦੇਸ਼ਵਾਹਕਾਂ ਦੁਆਰਾ ਵਿਆਹ ਅਤੇ ਮੌਤ ਦੇ ਅਤੇ ਹੋਰ ਸੁਨੇਹੇ ਪਿੰਡ ਅਤੇ ਨੇੜਲੇ ਇਲਾਕਿਆਂ ਵਿੱਚ ਭੇਜਣ ਲਈ ਕੀਤਾ ਜਾਂਦਾ ਸੀ। ਉਹ ਪਿੰਡ ਦੇ ਰਵਾਇਤੀ-ਜਗੀਰੂ ਸੈੱਟਅੱਪ ਵਿੱਚ ਡਾਕ ਕਾਮੇ ਵਾਂਗ ਕੰਮ ਕਰਦੇ ਸਨ।

ਹਵਾਲੇ ਸੋਧੋ

  1. Shalaja Tripathi. "On the Shakespeare of Bhojpuri". The Hindudate=16 June 2012. Retrieved 2 January 2015. {{cite web}}: Italic or bold markup not allowed in: |publisher= (help)

ਬਾਹਰੀ ਲਿੰਕ ਸੋਧੋ