ਮ੍ਰਣਾਲ ਸੇਨ (ਬੰਗਲਾ: মৃণাল সেন ਮ੍ਰਣਾਲ ਸ਼ੇਨ, ਜਨਮ: 14 ਮਈ 1923) ਭਾਰਤੀ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਹਨ।[1] ਉਨ੍ਹਾਂ ਦੀਆਂ ਜਿਆਦਾਤਰ ਫਿਲਮਾਂ ਬੰਗਲਾ ਭਾਸ਼ਾ ਵਿੱਚ ਹਨ।

ਮਰਣਾਲ ਸੇਨ
ਮਰਣਾਲ ਸੇਨ
ਜਨਮ(1923-05-14)14 ਮਈ 1923

ਮੁੱਢਲਾ ਜੀਵਨ ਸੋਧੋ

ਉਸ ਦਾ ਜਨਮ ਫਰੀਦਪੁਰ ਨਾਮਕ ਸ਼ਹਿਰ ਵਿੱਚ (ਹੁਣ ਬੰਗਲਾ ਦੇਸ਼ ਵਿੱਚ) ਵਿੱਚ 14 ਮਈ 1923 ਨੂੰ ਹੋਇਆ ਸੀ। ਹਾਈ ਸਕੂਲ ਦੀ ਪਰੀਖਿਆ ਪਾਸ ਕਰਨ ਦੇ ਬਾਅਦ ਉਸ ਨੇ ਸ਼ਹਿਰ ਛੱਡ ਦਿੱਤਾ ਅਤੇ ਕੋਲਕਾਤਾ ਵਿੱਚ ਪੜ੍ਹਨ ਲਈ ਚਲਿਆ ਗਿਆ। ਉਹ ਭੌਤਿਕੀ ਦਾ ਵਿਦਿਆਰਥੀ ਸੀ ਅਤੇ ਉਸ ਨੇ ਆਪਣੀ ਸਿੱਖਿਆ ਸਕਾਟਿਸ਼ ਚਰਚ ਕਾਲਜ ਅਤੇ ਕਲਕੱਤਾ ਯੂਨੀਵਰਸਿਟੀ ਤੋਂ ਪੂਰੀ ਕੀਤੀ। ਆਪਣੇ ਵਿਦਿਆਰਥੀ ਜੀਵਨ ਵਿੱਚ ਹੀ ਉਹ ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਸਾਂਸਕ੍ਰਿਤਕ ਵਿਭਾਗ ਨਾਲ ਜੁੜ ਗਿਆ। ਹਾਲਾਂਕਿ ਉਹ ਕਦੇ ਇਸ ਪਾਰਟੀ ਦਾ ਮੈਂਬਰ ਨਹੀਂ ਬਣਿਆ। ਪਰ ਇਪਟਾ ਨਾਲ ਜੁੜੇ ਹੋਣ ਦੇ ਕਾਰਨ ਅਨੇਕ ਹਮਖਿਆਲ ਸਾਂਸਕ੍ਰਿਤਕ ਰੁਚੀਆਂ ਦੇ ਲੋਕਾਂ ਨਾਲ ਉਸ ਦੀ ਵਾਕਫੀਅਤ ਹੋ ਗਈ। ਸੰਜੋਗ ਨਾਲ ਇੱਕ ਦਿਨ ਫ਼ਿਲਮ ਦੇ ਸੁਹੱਪਣਸ਼ਾਸਤਰ ਉੱਤੇ ਆਧਾਰਿਤ ਇੱਕ ਕਿਤਾਬ ਉਸ ਦੇ ਹੱਥ ਲੱਗ ਗਈ। ਜਿਸਦੇ ਕਾਰਨ ਉਸ ਦੀ ਰੁਚੀ ਫ਼ਿਲਮਾਂ ਦੇ ਵੱਲ ਵਧੀ। ਇਸ ਦੇ ਬਾਵਜੂਦ ਉਨ੍ਹਾਂ ਦਾ ਰੁਝੇਵਾਂ ਬੁੱਧੀਜੀਵੀ ਰਿਹਾ ਅਤੇ ਮੈਡੀਕਲ ਪ੍ਰਤਿਨਿਧ ਦੀ ਨੌਕਰੀ ਦੇ ਕਾਰਨ ਕਲਕੱਤਾ ਤੋਂ ਦੂਰ ਹੋਣਾ ਪਿਆ। ਪਰ ਜਲਦੀ ਹੀ ਉਹ ਵਾਪਸ ਆਏ ਅਤੇ ਕਲਕੱਤਾ ਫ਼ਿਲਮ ਸਟੂਡੀਓ ਵਿੱਚ ਆਵਾਜ਼ ਟੇਕਨੀਸ਼ੀਅਨ ਦੇ ਤੌਰ ਤੇ ਕੰਮ ਕਰਨ ਲੱਗੇ ਜੋ ਅੱਗੇ ਚਲਕੇ ਫਿਲਮ ਜਗਤ ਵਿੱਚ ਉਨ੍ਹਾਂ ਦੇ ਦਾਖਲੇ ਦਾ ਕਾਰਨ ਬਣਿਆ।

ਉਸ ਵਲੋਂ ਸੰਨ 1969 ਵਿੱਚ ਬਣਾਈ ਹਿੰਦੀ ਫਿਲਮ ਭੁਵਨ ਸ਼ੋਮ ਨੂੰ ਭਾਰਤ ਵਿੱਚ ਸਮਾਨਅੰਤਰ ਸਿਨਮੇ ਨੂੰ ਸ਼ੁਰੂ ਕਰਨ ਵਾਲੀ ਫਿਲਮ ਮੰਨਿਆ ਜਾਂਦਾ ਹੈ। ਇਸ ਫਿਲਮ ਨੇ ਆਪਣੇ ਬਣਨ ਸਾਲ ਵਿੱਚ ਬੈਸਟ ਫੀਚਰ ਫਿਲਮ, ਬੈਸਟ ਐਕਟਰ ਅਤੇ ਬੈਸਟ ਡਾਇਰੈਕਟਰ ਦੇ ਅਵਾਰਡ ਹਾਸਲ ਕੀਤੇ।[2] ਵੀਨਸ ਫਿਲਮ ਫੈਸਟੀਵਲ ਵਿੱਚ ਇਸ ਨੇ ਗੋਲਡ ਮੈਡਲ ਜਿੱਤਿਆ।[3]

ਫ਼ਿਲਮਾਂ ਸੋਧੋ

  • ਰਾਤਭੋਰ
  • ਨੀਲ ਆਕਾਸ਼ੇਰ ਨੀਚੇ
  • ਬਾਇਸ਼ੇ ਸ਼੍ਰਾਵਣ
  • ਪੁਨਸ਼੍ਚ
  • ਅਵਸ਼ੇਸ਼
  • ਪ੍ਰਤਿਨਿਧੀ
  • ਅਕਾਸ਼ ਕੁਸੁਮ
  • ਮਤੀਰਾ ਮਨੀਸ਼ਾ
  • ਭੁਵਨ ਸ਼ੋਮ
  • ਇੱਛਾ ਪੁਰਾਣ
  • ਇੰਟਰਵਿਊ
  • ਏਕ ਅਧੂਰੀ ਕਹਾਨੀ
  • ਕਲਕੱਤਾ 1971
  • ਬੜਾਰਿਕ
  • ਕੋਰਸ
  • ਮ੍ਰਗਯਾ
  • ਓਕਾ ਉਰੀ ਕਥਾ
  • ਪਰਸੁਰਾਮ
  • ਏਕ ਦਿਨ ਪ੍ਰਤਿਦਿਨ
  • ਆਕਾਲੇਰ ਸਨਧਾਨੇ
  • ਚਲਚਿਤ੍ਰ
  • ਖਾਰਿਜ
  • ਖੰਡਹਰ
  • ਜੇਂਨਸਿਸ
  • ਏਕ ਦਿਨ ਅਚਾਨਕ
  • ਸਿਟੀ ਲਾਈਫ-ਕਲਕੱਤਾ ਭਾਈ ਏਲ-ਡਰਾਡੋ
  • ਮਹਾਪ੍ਰਿਥਵੀ
  • ਅਨ੍ਤਰੀਨ
  • 100 ਈਅਰਸ ਆਫ ਸਿਨੇਮਾ
  • ਆਮਾਰ ਭੁਵਨ

ਹਵਾਲੇ ਸੋਧੋ

  1. "Memories from Mrinalda". Rediff. Rediff.com. February 1, 2005. Retrieved January 27, 2010.
  2. Datta, Sangeeta (2002). Shyam Benegal. London: British Film Institue.
  3. Ray, Bibekananda (2005). Conscience Of The Race. New Delhi: Publications Division, Ministry Of Information And Broadcasting, India.