ਮਾਈਕਲ ਜੈਕਸਨ (29 ਅਗਸਤ 1958 – 25 ਜੂਨ 2009)[1] ਇੱਕ ਅਮਰੀਕੀ ਗਾਇਕ-ਗੀਤਕਾਰ, ਡਾਂਸਰ, ਵਪਾਰੀ ਅਤੇ ਸਮਾਜ ਸੇਵਕ ਸੀ। ਮਾਈਕਲ, ਜੈਕਸਨ ਦੰਪਤੀ ਦੀ ਸੱਤਵੀਂ ਔਲਾਦ ਸੀ, ਜਿਸ ਨੇ ਸਿਰਫ ਗਿਆਰਾਂ ਸਾਲ ਦੀ ਉਮਰ ਵਿੱਚ ਹੀ ਪੇਸ਼ਾਵਰਾਨਾ ਗਾਇਕੀ ਸ਼ੁਰੂ ਕਰ ਦਿੱਤੀ ਸੀ। ਉਸ ਸਮੇਂ ਉਹ ਜੈਕਸਨ-5 ਸਮੂਹ ਦਾ ਮੈਂਬਰ ਹੋਇਆ ਕਰਦਾ ਸੀ। 1971 ਵਿੱਚ ਉਸ ਨੇ ਆਪਣਾ ਵਿਅਕਤੀਗਤ ਕੈਰੀਅਰ ਅਰੰਭ ਕੀਤਾ, ਹਾਲਾਂਕਿ ਉਸ ਸਮੇਂ ਵੀ ਉਹ ਗਰੁਪ ਮੈਂਬਰ ਸੀ। ਜੈਕਸਨ ਨੇ ਗਾਇਕੀ ਦੀ ਦੁਨੀਆ ਵਿੱਚ ਜਲਦੀ ਹੀ ਆਪਣਾ ਸਿੱਕਾ ਜਮਾ ਲਿਆ ਅਤੇ ਕਿੰਗ ਆਫ ਪਾਪ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ। ਉਨ੍ਹਾਂ ਦੀਆਂ ਸਭ ਤੋਂ ਜਿਆਦਾ ਵਿਕਰੀ ਵਾਲੀਆਂ ਅਲਬਮਾਂ ਵਿੱਚ, ਆਫ ਦ ਵਾਲ (1979), ਬੈਡ (1987), ਡੈਂਜਰਸ (1991), ਅਤੇ ਹਿਸਟਰੀ (1995) ਪ੍ਰਮੁੱਖ ਹਨ। ਹਾਲਾਂਕਿ 1982 ਵਿੱਚ ਜਾਰੀ ਥਰਿਲਰ ਉਨ੍ਹਾਂ ਦੀ ਹੁਣ ਤੱਕ ਸਭ ਤੋਂ ਜਿਆਦਾ ਵਿਕਣ ਵਾਲੀ ਅਲਬਮ ਮੰਨੀ ਜਾਂਦੀ ਹੈ।

ਮਾਈਕਲ ਜੈਕਸਨ
ਮਾਈਕਲ ਜੈਕਸਨ 1988 ਵਿੱਚ ਪਰਫਾਰਮ ਕਰਦਾ ਹੋਇਆ
ਮਾਈਕਲ ਜੈਕਸਨ 1988 ਵਿੱਚ ਪਰਫਾਰਮ ਕਰਦਾ ਹੋਇਆ
ਜਾਣਕਾਰੀ
ਜਨਮ ਦਾ ਨਾਮਮਾਈਕਲ ਜੋਸਫ ਜੈਕਸਨ
ਉਰਫ਼ਮਾਈਕਲ ਜੋ ਜੈਕਸਨ
ਜਨਮ(1958-08-29)ਅਗਸਤ 29, 1958
ਗੈਰੀ, ਇੰਡੀਆਨਾ, ਅਮਰੀਕਾ
ਮੌਤਜੂਨ 25, 2009(2009-06-25) (ਉਮਰ 50)
ਲਾਸ ਐਂਜੇਲੇਸ, ਕੈਲੀਫੋਰਨੀਆ, ਅਮਰੀਕਾ
ਵੰਨਗੀ(ਆਂ)ਪੌਪ, ਰਾਕ, ਸੋਲ, ਰਿਦਮ ਅਤੇ ਬਲੂਜ਼, ਫੰਕ, ਡਿਸਕੋ, ਨਿਊ ਜੈਕ ਸਵਿੰਗ
ਕਿੱਤਾਸੰਗੀਤਕਾਰ, ਗਾਇਕ-ਗੀਤਕਾਰ, ਪ੍ਰਬੰਧਕ, ਡਾਂਸਰ, ਮਨੋਰੰਜਕ, ਕੋਰੀਓਗ੍ਰਾਫਰ, ਸੰਗੀਤ ਨਿਰਮਾਤਾ, ਅਭਿਨੇਤਾ, ਵਪਾਰੀ, ਸਮਾਜ ਸੇਵਕ
ਸਾਜ਼Vocals
ਸਾਲ ਸਰਗਰਮ1964–2009
ਲੇਬਲਮੋਟਾਉਨ, ਏਪੀਕ, ਲਿਗੇਸੀ, ਐਮ ਜੇ ਜੇ

ਹਵਾਲੇ ਸੋਧੋ

  1. "Biography.com". Retrieved 2 February 2014.