ਮੈਗਸਥਨੀਜ਼ (350ਬੀਸੀ–290ਬੀਸੀ) ਯੁਨਾਨ ਦਾ ਇਤਿਹਾਸਕਾਰ, ਦੂਤ, ਯਾਤਰੀ ਸੀ ਜੋ ਚੰਦਰਗੁਪਤ ਮੌਰੀਆ ਦੇ ਦਰਬਾਰ ਵਿੱਚ ਸਿਕੰਦਰ ਦੇ ਸੈਨਾਪਤੀ ਸੈਲਉਕਿਸ ਦੇ ਪ੍ਰਤੀਨਿਧ ਮੈਗਸਥਨੀਜ਼ ਸਨ। ਚੰਦਰ ਗੁਪਤ ਮੌਰਿਆ ਨੇ ਸੈਲਿਉਕਸ ਨਿਕੇਟਰ ਨੂੰ ਹਰਾਇਆ। ਇਸ ਨਾਲ ਜੋ ਸੰਧੀ ਹੋਈ ਜਿਸ ਸੰਧੀ ਅਨੁਸਾਰ ਸੈਲਿਉਕਸ ਨੇ ਇੱਕ ਬਹੁੱਤ ਵੱਡਾ ਖੇਤਰ ਚੰਦਰਗੁਪਤ ਮੌਰਿਆ ਨੂੰ ਦੇ ਦਿੱਤਾ। ਉਸਨੇ ਆਪਣਾ ਦੂਤ ਮੈਗਸਥਨੀਜ਼ ਚੰਦਰ ਗੁਪਤ ਮੌਰਿਆ ਦੇ ਦਰਬਾਰ ਵਿੱਚ ਭੇਜਿਆ ਯੂਨਾਨੀ ਵਿਦਵਾਨ ਮੈਗਸਥਨੀਜ਼ ਨੇ ਇੰਡੀਕਾ ਨਾਮ ਦੀ ਇੱਕ ਕਿਤਾਬ ਲਿਖੀ ਸੀ, ਜੋ ਕਿ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਮਹੱਤਵਪੂਰਨ ਹੈ। 500 ਬੀਸੀ ਸਮੇਂ ਇੱਕ ਯੂਨਾਨੀ ਸੈਲਾਨੀ ' ਮੈਗਸਥਨੀਜ਼' ਭਾਰਤੀ ਉਪ ਮਹਾਂਦੀਪ ਦੇ ਦੌਰੇ ਤੇ ਆਇਆ, ਉਸ ਅਨੁਸਾਰ ਉਸ ਸਮੇਂ ਕੇਵਲ ਉੱਤਰੀ ਭਾਰਤ ਵਿੱਚ 118 ਤੋਂ ਵੱਧ ਰਿਆਸਤਾਂ ਮੌਜੂਦ ਸਨ, ਜੋ ਅਕਸਰ ਆਪਸ ਵਿੱਚ ਲੜਦੀਆਂ ਰਹਿੰਦੀਆਂ ਸਨ।[1]

ਮੈਗਸਥਨੀਜ਼
ਜਨਮ350 ਬੀਸੀ
ਮੌਤ290 ਬੀਸੀ

ਹਵਾਲੇ ਸੋਧੋ

  1. "Three Greek ambassadors are known by name: Megasthenes, ambassador to Chandragupta; Deimachus, ambassador to Chandragupta's son Bindusara; and Dyonisius, whom Ptolemy Philadelphus sent to the court of Ashoka, Bindusara's son", McEvilley, p.367