ਰਾਵਲਾ ਮੰਡੀ

ਭਾਰਤ ਦਾ ਇੱਕ ਪਿੰਡ

ਰਾਵਲਾ ਮੰਡੀ ਭਾਰਤ ਦੇ ਰਾਜਸਥਾਨ ਰਾਜ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਕਸਬਾ ਹੈ।

ਰਾਵਲਾ ਮੰਡੀ ਦਾ ਸ਼ਹੀਦ ਚੌਂਕ

ਸਥਿਤੀ ਸੋਧੋ

ਰਾਵਲਾ ਘੜਸਾਣਾ-ਖਾਜੂਵਾਲਾ ਸੜ਼਼ਕ ਤੇ ਸਥਿੱਤ ਹੈ। ਇਹ ਘੜਸਾਨਾ ਤੋਂ 30 ਅਤੇ ਗੰਗਾਨਗਰ ਤੋਂ 180 ਕਿਲੋਮੀਟਰ ਦੂਰ ਹੈ। ਇੱਥੋਂ ਜੈਪੁਰ 480 ਕਿਮੀ ਅਤੇ ਨਵੀਂ ਦਿੱਲੀ 600 ਕਿਮੀ ਹੈ।

ਆਬੋ-ਹਵਾ ਤੇ ਭੂਗੋਲ ਸੋਧੋ

ਰਾਵਲਾ ਥਾਰ ਮਾਰੂਥਲ ਵਿੱਚ ਸਥਿੱਤ ਹੈ। ਕੰਡਿਆਲੇ ਰੁੱਖ ਅਤੇ ਝਾੜੀਆਂ ਇੱਥੇ ਮਿਲਦੇ ਹਨ। ਨਹਿਰੀ ਪਾਣੀ ਨੇ ਆਬੋਹਵਾ ਵਿੱਚ ਬਦਲਾਅ ਕੀਤਾ ਹੈ।

ਅਰਥਚਾਰਾ ਸੋਧੋ

ਰਾਵਲਾ ਦੀ ਅਰਥਚਾਰਾ ਖੇਤੀ ਅਤੇ ਜਿਪਸਮ ਨਾਲ ਸਬੰਧਤ ਸਨਅਤਾਂ ਉੱਤੇ ਨਿਰਭਰ ਹੈ।

ਲੋਕ ਅਤੇ ਸਭਿਆਚਾਰ ਸੋਧੋ

 
ਰਾਵਲਾ ਮੰਡੀ ਦਾ ਬਿਸ਼ਨੋਈ ਮੰਦਰ

ਇੱਥੋਂ ਦੇ ਲੋਕ ਰਾਜਸਥਾਨੀ ਦੀ ਇੱਕ ਉਪਬੋਲੀ ਬਾਗੜੀ ਤੇ ਪੰਜਾਬੀ ਬੋਲਦੇ ਹਨ।