ਰਿਆਧ

ਸਾਊਦੀ ਅਰਬ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ

ਰਿਆਧ (Arabic: الرياض ਲਿਪਾਂਤਰਨ ਅਰ ਰਿਆਧ ਭਾਵ ਬਾਗ਼) ਸਾਊਦੀ ਅਰਬ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਰਿਆਧ ਸੂਬੇ ਦੀ ਵੀ ਰਾਜਧਾਨੀ ਹੈ ਅਤੇ ਇਤਿਹਾਸਕ ਖੇਤਰਾਂ ਨਜਦ਼ ਅਤੇ ਅਲ-ਯਮਮ ਨਾਲ ਸਬੰਧ ਰੱਖਦੀ ਹੈ। ਇਹ ਇੱਕ ਵਿਸ਼ਾਲ ਪਠਾਰ ਉੱਤੇ ਅਰਬ ਪਰਾਇਦੀਪ ਦੇ ਮੱਧ ਵਿੱਚ ਸਥਿੱਤ ਹੈ ਅਤੇ ਸ਼ਹਿਰੀ ਅਬਾਦੀ 5,254,560 ਅਤੇ ਮਹਾਂਨਗਰੀ ਅਬਾਦੀ 70 ਲੱਖ ਦੇ ਲਗਭਗ ਹੈ। ਇਸਨੂੰ ਪੰਦਰਾਂ ਨਗਰਪਾਲਕੀ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ ਜਿਹਨਾਂ ਦਾ ਪ੍ਰਬੰਧ ਰਿਆਧ ਨਗਰਪਾਲਿਕਾ ਵਿੱਚ ਰਿਆਧ ਦੇ ਮੇਅਰ ਹੇਠ ਅਤੇ ਰਿਆਧ ਵਿਕਾਸ ਅਥਾਰਟੀ ਵਿੱਚ ਰਿਆਧ ਸੂਬੇ ਦੇ ਰਾਜਪਾਲ ਰਾਜਕੁਮਾਰ ਸੱਤਮ ਬਿਨ ਅਬਦੁਲਾਜ਼ੀਜ਼ ਹੇਠ ਹੈ। ਇਸ ਦਾ ਵਰਤਮਾਨ ਮੇਅਰ ਅਬਦੁੱਲਾ ਬਿਨ ਅਬਦੁਲ ਰਹਿਮਾਨ ਅਲ ਮੋਗਬਲ ਹੈ ਜਿਸ ਨੂੰ 2012 ਵਿੱਚ ਚੁਣਿਆ ਗਿਆ ਸੀ। ਰਿਆਧ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਪੂਰਨ-ਇਸਤਰੀ-ਪ੍ਰਧਾਨ ਵਿਸ਼ਵ-ਵਿਦਿਆਲਾ, ਰਾਜਕੁਮਾਰੀ ਨੋਰਾ ਬਿੰਤ ਅਬਦੁਲਰਹਿਮਾਨ ਯੂਨੀਵਰਸਿਟੀ, ਹੈ।[1] ਇਸਨੂੰ ਬੀਟਾ ਵਿਸ਼ਵ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ।

ਰਿਆਧ
 • ਘਣਤਾ3,024/km2 (7,833/sq mi)
ਸਮਾਂ ਖੇਤਰਯੂਟੀਸੀ+3
 • ਗਰਮੀਆਂ (ਡੀਐਸਟੀ)ਯੂਟੀਸੀ+3 (ਪੂਰਬੀ ਅਫ਼ਰੀਕਾ ਸਮਾਂ)

ਹਵਾਲੇ ਸੋਧੋ

  1. Miller, David. "Saudi Arabia opens world's largest women's university". Retrieved 17 January 2012.