ਲਕਸਰ

ਮਿਸਰ ਦਾ ਇੱਕ ਸ਼ਹਿਰ

ਲਕਸਰ (Arabic: الأقصر ਅਲ-ਅਕਸਰ ; ਮਿਸਰੀ ਅਰਬੀ: Loʔṣor  IPA: [ˈloʔsˤoɾ]; ਸੈਦੀ ਅਰਬੀ: Logṣor  [ˈloɡsˤor]) ਉਤਲੇ (ਦੱਖਣੀ) ਮਿਸਰ ਵਿੱਚ ਇੱਕ ਸ਼ਹਿਰ ਅਤੇ ਲਕਸਰ ਰਾਜਪਾਲੀ ਦੀ ਰਾਜਧਾਨੀ ਹੈ। ਇਸ ਦੀ ਅਬਾਦੀ 487,896 (2010 ਅੰਦਾਜ਼ਾ) ਹੈ[2] ਜਿਸਦਾ ਖੇਤਰਫਲ ਲਗਭਗ 416 ਵਰਗ ਕਿ.ਮੀ. ਹੈ।[1] ਇਹ ਪੁਰਾਤਨ ਮਿਸਰੀ ਸ਼ਹਿਰ ਥੀਬਜ਼ ਦਾ ਟਿਕਾਣਾ ਹੋਣ ਕਰ ਕੇ[3] ਕਈ ਵਾਰ "ਦੁਨੀਆਂ ਦਾ ਸਭ ਤੋਂ ਵੱਡਾ ਖੁੱਲ੍ਹੀ ਹਵਾ 'ਚ ਬਣਿਆ ਅਜਾਇਬਘਰ" ਕਿਹਾ ਜਾਂਦਾ ਹੈ ਕਿਉਂਕਿ ਮਿਸਰੀ ਕਰਨਾਕ ਅਤੇ ਲਕਸਰ ਮੰਦਰਾਂ ਦੇ ਖੰਡਰ ਇਸ ਆਧੁਨਿਕ ਸ਼ਹਿਰ ਦੀ ਹੱਦ ਅੰਦਰ ਹਨ।

ਲਕਸਰ

ਹਵਾਲੇ ਸੋਧੋ

  1. 1.0 1.1 "luxor.gov.eg". Archived from the original on 2007-06-09. Retrieved 2013-04-23. {{cite web}}: Unknown parameter |dead-url= ignored (help)
  2. 2.0 2.1 World Gazetteer - Egypt: largest cities and towns and statistics of their population (retrieved 2010-7-27)
  3. "Luxor, Egypt". Archived from the original on 2013-04-19. Retrieved 2013-04-23. {{cite web}}: Unknown parameter |dead-url= ignored (help)