ਐਲਿਜ਼ਾਬੈਥ ਵੂਲਰਿਜ ਗ੍ਰਾਂਟ (ਜਨਮ 21 ਜੂਨ, 1985), ਜੋ ਉਸਦੇ ਸਟੇਜ ਨਾਮ ਲਾਨਾ ਡੈਲ ਰੇ ਦੁਆਰਾ ਜਾਣੀ ਜਾਂਦੀ ਹੈ, ਨਿਊਯਾਰਕ ਦੀ ਇੱਕ ਅਮਰੀਕੀ ਗਾਇਕਾ ਅਤੇ ਗੀਤਕਾਰ ਹੈ। ਉਸਨੇ ਦੁਨੀਆ ਭਰ ਵਿੱਚ ਲਗਭਗ 19.1 ਮਿਲੀਅਨ ਐਲਬਮਾਂ ਅਤੇ 13 ਮਿਲੀਅਨ ਸਿੰਗਲ ਵੇਚੇ ਹਨ। ਉਸਨੇ 2008 ਤੋਂ ਛੇ ਐਲਬਮਾਂ ਅਤੇ ਚਾਰ EPs ਰਿਲੀਜ਼ ਕੀਤੀਆਂ ਹਨ।

ਡੈਲ ਰੇ 2014 ਕੋਚੇਲਾ ਫੈਸਟੀਵਲ ਵਿੱਚ ਪ੍ਰਦਰਸ਼ਨ ਕਰਦੀ ਹੋਈ

ਨਿੱਜੀ ਜੀਵਨ ਸੋਧੋ

ਡੈਲ ਰੇ ਦਾ ਜਨਮ ਨਿਊਯਾਰਕ ਸਿਟੀ ਵਿੱਚ ਹੋਇਆ ਸੀ। ਲਾਨਾ ਨੇ ਛੋਟੀ ਉਮਰ ਵਿੱਚ ਹੀ ਆਪਣੇ ਚਰਚ ਦੇ ਕੋਆਇਰ ਵਿੱਚ ਗਾਉਣਾ ਸ਼ੁਰੂ ਕੀਤਾ, ਜਿੱਥੇ ਉਹ ਕੈਂਟਰ ਸੀ। ਉਸ ਦਾ ਪਾਲਣ ਪੋਸ਼ਣ ਕੈਥੋਲਿਕ ਹੋਇਆ ਸੀ।[1] ਜਦੋਂ ਉਹ ਪੰਦਰਾਂ ਸਾਲਾਂ ਦੀ ਸੀ ਤਾਂ ਉਸਨੂੰ ਸ਼ਰਾਬ ਦੀ ਆਦਤ ਨਾਲ ਨਜਿੱਠਣ ਲਈ ਕਨੈਟੀਕਟ ਦੇ ਇੱਕ ਬੋਰਡਿੰਗ ਸਕੂਲ ਕੈਂਟ ਸਕੂਲ ਵਿੱਚ ਭੇਜਿਆ ਗਿਆ ਸੀ। ਜਦੋਂ ਉਹ 18 ਸਾਲ ਦੀ ਸੀ ਤਾਂ ਉਹ ਫੋਰਡਹੈਮ ਯੂਨੀਵਰਸਿਟੀ ਵਿੱਚ ਤੱਤ-ਮੀਮਾਂਸਾ ਦਾ ਅਧਿਐਨ ਕਰਨ ਲਈ ਬ੍ਰੌਂਕਸ ਚਲੀ ਗਈ।

ਹਵਾਲੇ ਸੋਧੋ

  1. "Lana Del Ray - Catholic". www.beliefnet.com (in ਅੰਗਰੇਜ਼ੀ). Retrieved 2019-10-31.

ਹੋਰ ਵੈੱਬਸਾਈਟਾਂ ਸੋਧੋ