ਲੀਜ਼ਾ ਈ ਬਲੂਮ (ਜਨਮ 1958) ਇੱਕ ਅਮਰੀਕੀ ਸਭਿਆਚਾਰਕ ਆਲੋਚਕ ਅਤੇ ਨਾਰੀਵਾਦੀ ਕਲਾ ਇਤਿਹਾਸਕਾਰ ਤੇ ਧਰੁਵੀ ਖੇਤਰਾਂ ਬਾਰੇ ਨਿਪੁੰਨ ਲੇਖਿਕਾ ਹੈ। ਸਮਕਾਲੀ ਕਲਾ, ਵਾਤਾਵਰਣ ਕਲਾ, ਫੋਟੋਗ੍ਰਾਫੀ ਦਾ ਇਤਿਹਾਸ, ਦਿੱਖ ਸਭਿਆਚਾਰ ਅਤੇ ਫਿਲਮ ਸਿੱਖਿਆ ਵਿੱਚ ਜਾਣੀ-ਪਛਾਣੀ ਸਖਸ਼ੀਅਤ ਹੈ। ਇਹਨਾਂ ਖੇਤਰਾਂ ਵਿੱਚ ਇਸ ਦੀਆਂ ਪੁਸਤਕਾਂ ਅਤੇ ਲੇਖ ਸੰਗ੍ਰਹਿ ਹਨ।

ਸਿੱਖਿਆ ਸੋਧੋ

ਲੀਜ਼ਾ ਈ ਬਲੂਮ ਨੇ ਬੀ.ਏ.(ਇਤਿਹਾਸ ਕਲਾ) ਨਾਲ ਟ੍ਰਿੰਟੀ ਕਾਲਜ ਤੋਂ ਕੀਤੀ ਅਤੇ ਐਮ.ਐਫ਼.ਏ (ਫੋਟੋਗ੍ਰਾਫੀ ਇਤਿਹਾਸ) ਰੋਕੇਸਟਰ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਕੀਤੀ। ਦਿੱਖ ਦਾ ਅਧਿਐਨ ਵਰਕਸ਼ਾਪ ਅਤੇ ਪੀ.ਐੱਚ.ਡੀ. ਚੇਤਨਾ ਪ੍ਰੋਗ੍ਰਾਮ ਦਾ ਇਤਿਹਾਸ ਵਿਸ਼ੇ ਤੇ ਕੈਲੇਫ਼ੋਰਨੀਆ ਯੂਨੀਵਰਸਿਟੀ ਤੋਂ ਕੀਤੀ। ਸੈਂਟਾ ਕਰੂਜ਼ ਵਿਖੇ ਉਸਨੇ ਆਪਣਾ ਥੀਸਸ ਜੇਮਜ਼ ਕੇਡੀਫੋਰਡ, ਡੋਨਾ ਹਾਰਵੇ ਤੇ ਹੇਡਨ ਵਾਇਟ ਦੇ ਨਿਰਦੇਸ਼ ਅਧੀਨ ਪੂਰਾ ਕੀਤਾ। ਇਸਨੇ ਸਟੇਨਫੋਰਡ ਯੂਨੀਵਰਸਿਟੀ 1993-95 ਵਿਖੇ ਐਂਡਰਿਊ ਡਬਲਿਊ ਮੈਲਨ ਫ਼ਾਉਂਡਏਸ਼ਨ ਤੋਂ ਪੋਸਟ ਡਾਕਟਰੇਲ ਫ਼ੇਲੋਸ਼ਿਪ ਪ੍ਰਾਪਤ ਕੀਤੀ।

ਪਿਛੋਕੜ ਸੋਧੋ

ਬਲੂਮ ਨੇ ਕੇਲੇਫ਼ੋਰਨੀਆ ਵਿਸ਼ਵ ਵਿਦਿਆਲੇ, ਸਾਨ ਦਿਆਗੋ,ਜੋਸ਼ਲ ਇੰਟਰਨੈਸ਼ਨਲ ਯੂਨੀਵਰਸਿਟੀ, ਸੈਨ ਫ੍ਰਾਂਸਿਸਕੋ ਸਟੇਟ ਯੂਨੀਵਰਸਿਟੀ, ਸੇਨ ਫ੍ਰਾਂਸਿਸਕੋ ਆਰਟ ਇੰਸਟੀਚਿਊਟ ਅਤੇ ਕੇਲੇਫ਼ੋਰਨੀਆ, ਸੈਂਟਾ ਕਰੂਜ਼ ਵਿਸ਼ਵਵਿਦਿਆਲਿਆਂ ਵਿੱਚ ਪੜਾਇਆ। ਅੱਜਕਲ ਇਹ ਯੂ ਐੱਲ ਸੀ ਏ ਵਿੱਚ ਔਰਤ ਸੰਬੰਧੀ ਸਿੱਖਿਆ ਦੀ ਵਿਦਵਾਨ ਹੈ।[1]

ਕਾਰਜ ਸੋਧੋ

ਲੀਜ਼ਾ ਨੇ ਆਰਟ ਕਲਾ ਦੇ ਵਿਸ਼ਿਆਂ ਤੋਂ ਇਲਾਵਾ ਸਭਿਆਚਾਰਕ ਸਿੱਖਿਆ ਵਿੱਚ ਰਾਜਨੀਤਿਕ, ਆਲੋਚਨਾਤਮਕ ਦ੍ਰਿਸ਼ਟੀਕੋਣ, ਮਾਰਕਸਵਾਦ, ਨਾਰੀਵਾਦ ਸਿਧਾਂਤ, ਉੱਤਰ ਸਰੰਚਨਾਵਾਦ, ਇਤਿਹਾਸ ਦਰਸ਼ਨ, ਮੀਡੀਆ ਸਿਧਾਂਤ, ਫਿਲਮ,ਵੀਡਿਓ ਪੜ੍ਹਾਈ, ਰਾਜਨੀਤਿਕ ਆਰਥਿਕਤਾ, ਅਨੁਵਾਦ ਸਿੱਖਿਆ ਆਦਿ ਤੇ ਕੰਮ ਕੀਤਾ। ਬਲੂਮ ਨੇ ਲਿੰਗ, ਮੌਸਮੀ ਪਰਿਵਰਤਨ ਤੇ ਧਰੁਵੀ ਖੇਤਰ ਉੱਤੇ ਲਾਰਾ ਕੇ ਤੇ ਏਲੇਨਾ ਗਲੋਸਬਰਗ ਨਾਲ ਕੰਮ ਕੀਤਾ ਉਸਦਾ ਲਿਖਤੀ ਖੇਤਰ ਵਿੱਚ ਸਭਿਆਚਾਰਕ ਸਿੱਖਿਆ ਤੇ ਕੰਮ ਹੈ।

ਹਵਾਲੇ ਸੋਧੋ

  1. UCLA Center for the Study of Women http://www.csw.ucla.edu/people/research-scholars/lisa-bloom Archived 2015-09-10 at the Wayback Machine.