ਵਿਕੀਪੀਡੀਆ ਉੱਤੇ ਸੁਆਗਤ ਹੈ।,
ਇੱਕ ਆਜ਼ਾਦ ਵਿਸ਼ਵਕੋਸ਼, ਜੋ ਸਾਰਿਆਂ ਨੂੰ ਗਿਆਨ ਪਸਾਰੇ ਦਾ ਹੱਕ ਦਿੰਦਾ ਹੈ।
ਪੰਜਾਬੀ ਵਿੱਚ 54,214 ਲੇਖ ਹਨ।
ਚੁਣਿਆ ਹੋਇਆ ਲੇਖ

ਰੈੱਡ ਕਰਾਸ ਸੰਸਥਾ ਸੰਸਾਰ ਭਰ ਵਿੱਚ 8 ਮਈ ਦਾ ਦਿਹਾੜਾ ਰੈੱਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡੁਨਾਂਟ ਦੇ ਜਨਮ ਦਿਨ ਦੀ ਯਾਦ ਵਿੱਚ 'ਰੈੱਡ ਕਰਾਸ ਦਿਵਸ' ਵਜੋਂ ਮਨਾਉਂਦੀ ਹੈ। ਸੰਸਥਾ ਨੂੰ ਤਿੰਨ ਵਾਰੀ ਸਾਲ 1917, 1944, ਅਤੇ 1963 ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਾਲ 1922 ਤੋਂ ਹੀ ਰੈੱਡ ਕਰਾਸ ਅਤੇ ਰੈੱਡ ਕਰੀਸੈਂਟ ਸੁਸਾਇਟੀਜ਼ ਨੇ ਸੰਸਾਰ ਭਰ ਦੇ ਨੌਜਵਾਨਾਂ ਨੂੰ ਰੈੱਡ ਕਰਾਸ ਮੁਹਿੰਮ ਦਾ ਅਨਿੱਖੜਵਾਂ ਹਿੱਸਾ ਸਮਝਿਆ ਹੈ ਅਤੇ ਇਸ ਮੁਹਿੰਮ ਦੇ ਮਾਨਵਤਾਵਾਦੀ ਸਿਧਾਂਤਾਂ ਅਤੇ ਕਦਰਾਂ ਕੀਮਤਾਂ ਦੇ ਆਗੂ ਮੰਨਿਆ ਹੈ। ਰੈੱਡ ਕਰਾਸ ਦੇ ਕੁੱਲ ਸਵੈ-ਸੇਵਕਾਂ ਵਿਚੋਂ ਅੱਧੇ ਤੋਂ ਜ਼ਿਆਦਾ ਨੌਜਵਾਨ ਹਨ। ਭਾਰਤੀ ਰੈੱਡ ਕਰਾਸ ਸੁਸਾਇਟੀ ਨਾਲ ਜੁੜੇ 1.2 ਕਰੋੜ ਦੇ ਕਰੀਬ ਸਵੈ-ਸੇਵਕਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਦਿਨ-ਰਾਤ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਨੂੰ ਸੰਸਥਾ ਸਲਾਮ ਕਰਦੀ ਹੈ। 26 ਅਕਤੂਬਰ, 1863 ਨੂੰ ਇੱਕ ਕਾਨਫ਼ਰੰਸ ਦੇ ਤਹਿਤ ਫੱਟੜ ਸੈਨਿਕਾਂ ਦੀ ਸਹਾਇਤਾ ਲਈ ਕੌਮਾਂਤਰੀ ਕਮੇਟੀ ਨਾਂਅ ਦੀ ਇੱਕ ਸੰਸਥਾ ਸਥਾਪਿਤ ਕੀਤੀ ਗਈ। ਬਾਅਦ ਵਿੱਚ ਇਸ ਕਮੇਟੀ ਨੂੰ ਰੈੱਡ ਕਰਾਸ ਦਾ ਨਾਂਅ ਮਿਲਿਆ। ਭਾਰਤ ਵਿੱਚ ਰੈੱਡ ਕਰਾਸ ਸੰਸਥਾ ਭਾਰਤ ਸਰਕਾਰ ਦੇ ਐਕਟ 15 ਅਧੀਨ 1920 ਵਿੱਚ ਬਣੀ। ਅੱਜ ਸੰਸਾਰ ਦੇ ਲਗਭਗ ਹਰ ਮੁਲਕ ਵਿੱਚ ਰੈੱਡ ਕਰਾਸ-ਰੈੱਡ ਕਰੀਸੈਂਟ ਸੰਸਥਾਵਾਂ ਮਨੁੱਖਤਾ ਦੀ ਭਲਾਈ ਹਿੱਤ ਕੰਮ ਕਰ ਰਹੀਆਂ ਹਨ।

ਖ਼ਬਰਾਂ


ਅੱਜ ਇਤਿਹਾਸ ਵਿੱਚ
8 ਮਈ;
ਗਿਰਜਾ ਦੇਵੀ

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 7 ਮਈ8 ਮਈ9 ਮਈ

ਕੀ ਤੁਸੀਂ ਜਾਣਦੇ ਹੋ?...
...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।

...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।

...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।
ਚੁਣੀ ਹੋੲੀ ਤਸਵੀਰ


ਕੋਲੋਰਾਡੋ ਦਰਿਆ ਦੱਖਣ-ਪੱਛਮੀ ਸੰਯੁਕਤ ਰਾਜ ਅਮਰੀਕਾ ਅਤੇ ਉੱਤਰ-ਪੱਛਮੀ ਮੈਕਸੀਕੋ ਦਾ ਪ੍ਰਮੁੱਖ ਦਰਿਆ ਹੈ ਦੀ ਇੱਕ ਝਲਕ।



ਤਸਵੀਰ: Paul Hermans



ਵਿਕੀਪੀਡੀਆ ਵਿਸ਼ਵਕੋਸ਼ ਭਾਸ਼ਾਵਾਂ:
ਹੋਰ ਵਿਕੀਮੀਡੀਆ ਯੋਜਨਾਵਾਂ
ਜੇ ਤੁਹਾਨੂੰ ਇਹ ਵਿਸ਼ਵਕੋਸ਼ ਜਾਂ ਇਸਦੇ ਦੂਜੇ ਪਰਿਯੋਜਨਾ ਲਾਹੇਵੰਦ ਲੱਗਦੇ ਹਨ, ਤਾਂ ਮਿਹਰਬਾਨੀ ਕਰਕੇ ਦਾਨ ਕਰਨ ਬਾਰੇ ਵਿਚਾਰ ਕਰੋ।