ਈਸਟ ਇੰਡੀਆ ਕੰਪਨੀ ਬਰਤਾਨੀਆ ਦੀ ਇੱਕ ਵਪਾਰਕ ਕੰਪਨੀ ਸੀ ਜਿਸਦਾ ਮੁੱਖ ਮਕਸਦ ਪੂਰਬੀ ਦੇਸ਼ਾਂ ਨਾਲ ਵਪਾਰ ਕਰਨਾ ਸੀ ਪਰ ਇਹ ਬਾਅਦ ਵਿੱਚ ਮੁੱਖ ਤੌਰ ’ਤੇ ਭਾਰਤੀ ਉਪਮਹਾਂਦੀਪ ਨਾਲ ਵਪਾਰ ਕਰਨ ਲੱਗੀ। ਇਹ ਮੁੱਖ ਤੌਰ ’ਤੇ ਕਪਾਹ, ਲੂਣ, ਚਾਹ, ਕੌਫ਼ੀ, ਅਫ਼ੀਮ ਅਤੇ ਸਿਲਕ ਦਾ ਵਪਾਰ ਕਰਦੀ ਸੀ। ਈਸਟ ਇੰਡਿਆ ਕੰਪਨੀ ਦੀ ਸ਼ੁਰੁਆਤ 1600 ਵਿੱਚ ਹੋਈ ਸੀ . ਇਸ ਕੰਪਨੀ ਨੇ 17ਵੀਆਂ ਅਤੇ 18ਵੀਆਂ ਸ਼ਤਾਬਦੀ ਵਿੱਚ ਪੂਰੀ ਦੁਨੀਆ ਦੇ ਬਿਜਨੇਸ ਉੱਤੇ ਰਾਜ ਕੀਤਾ ਈਸਟ ਇੰਡਿਆ ਕੰਪਨੀ ਨੂੰ ਮੁਂਬਈ ਦੇ ਉਦਯੋਗਪਤੀ ਸੰਜੀਵ ਮੇਹਿਤਾ ਨੇ 2015 ਖਰੀਦ ਲਿਆ ਈਸਟ ਇੰਡੀਆ ਕੰਪਨੀ 1757 ਵਿਚ ਭਾਰਤ ਪਹੁੰਚੀ ਸੀ ਅਤੇ ਹੌਲੀ ਹੌਲੀ ਅਪਣੀ ਵੰਡੋ ਤੇ ਰਾਜ ਕਰੋ ਦੀ ਨੀਤੀ ਦੇ ਜ਼ਰੀਏ ਇਸ ਨੇ ਪੂਰੇ ਭਾਰਤ 'ਤੇ ਕਬਜ਼ਾ ਕਰ ਲਿਆ ਸੀ। ਈਸਟ ਇੰਡੀਆ ਕੰਪਨੀ ਨੇ ਸਭ ਤੋ ਪਹਿਲਾ ਭਾਰਤ ਵਿੱਚ ਚਾਹ ਵੇਚਣ ਦਾ ਕੰਮ ਹੀ ਸੁਰੂ ਕੀਤਾ ਸੀ|