ਸੀਕਰ
ਸੀਕਰ ਭਾਰਤ ਵਿੱਚ ਰਾਜਸਥਾਨ ਰਾਜ ਦੇ ਸੀਕਰ ਜ਼ਿਲ੍ਹੇ ਵਿੱਚ ਇੱਕ ਸ਼ਹਿਰ ਅਤੇ ਨਗਰ ਕੌਂਸਲ ਹੈ। ਇਹ ਸੀਕਰ ਜ਼ਿਲ੍ਹੇ ਦਾ ਪ੍ਰਸ਼ਾਸਕੀ ਹੈੱਡਕੁਆਰਟਰ ਹੈ। ਇਹ ਸ਼ੇਖਾਵਤੀ ਖੇਤਰ ਦਾ ਹਿੱਸਾ ਹੈ, ਜਿਸ ਵਿੱਚ ਸੀਕਰ, ਚੁਰੂ ਅਤੇ ਝੁੰਝੁਨੂ ਸ਼ਾਮਲ ਹਨ। ਸੀਕਰ ਪ੍ਰਤੀਯੋਗੀ ਪ੍ਰੀਖਿਆ ਦੀਆਂ ਤਿਆਰੀਆਂ ਲਈ ਕੋਟਾ ਤੋਂ ਬਾਅਦ ਦੇਸ਼ ਦਾ ਇੱਕ ਪ੍ਰਮੁੱਖ ਕੋਚਿੰਗ ਹੱਬ ਹੈ ਅਤੇ ਇਸ ਵਿੱਚ ਕਈ ਇੰਜੀਨੀਅਰਿੰਗ ਅਤੇ ਮੈਡੀਕਲ ਕੋਚਿੰਗ ਸੰਸਥਾਵਾਂ ਹਨ।
ਸੀਕਰ | |
---|---|
ਸ਼ਹਿਰ | |
ਗੁਣਕ: 27°37′N 75°09′E / 27.62°N 75.15°E | |
ਦੇਸ਼ | ਭਾਰਤ |
ਰਾਜ | ਰਾਜਸਥਾਨ |
ਜ਼ਿਲ੍ਹਾ | ਸੀਕਰ |
ਸਥਾਪਨਾ | 1687[1] |
ਖੇਤਰ | |
• ਕੁੱਲ | 26.57 km2 (10.26 sq mi) |
ਉੱਚਾਈ | 427 m (1,401 ft) |
ਆਬਾਦੀ (2020) | |
• ਕੁੱਲ | 3,59,293 |
• ਰੈਂਕ | tenth |
ਭਾਸ਼ਾਵਾਂ | |
• ਸਰਕਾਰੀ | ਹਿੰਦੀ, ਰਾਜਸਥਾਨੀ |
ਸਮਾਂ ਖੇਤਰ | ਯੂਟੀਸੀ+5:30 (IST) |
ਪਿੰਨ ਕੋਡ | 332001 |
ਟੈਲੀਫੋਨ ਕੋਡ | +91-1572 / 01572 |
ਵਾਹਨ ਰਜਿਸਟ੍ਰੇਸ਼ਨ | RJ-23 |
ਸਾਖਰਤਾ | 81.25% |
ਨਵੀਂ ਦਿੱਲੀ ਤੋਂ ਦੂਰੀ | 280 kilometres (170 mi) (ਜਮੀਨੀ) |
ਜੈਪੁਰ ਤੋਂ ਦੁਰੀ | 114 kilometres (71 mi) (ਜਮੀਨੀ) |
ਵੈੱਬਸਾਈਟ | www |
ਸੀਕਰ ਇੱਕ ਇਤਿਹਾਸਕ ਸ਼ਹਿਰ ਹੈ ਅਤੇ ਇਸ ਵਿੱਚ ਬਹੁਤ ਸਾਰੀਆਂ ਪੁਰਾਣੀਆਂ ਹਵੇਲੀਆਂ ਹਨ। ਇਹ ਜੈਪੁਰ ਤੋਂ 115 km (71 mi) ਦੂਰ, ਜੋਧਪੁਰ ਤੋਂ 320 km (200 mi), ਬੀਕਾਨੇਰ ਤੋਂ 215 km (134 mi) ਅਤੇ ਨਵੀਂ ਦਿੱਲੀ ਤੋਂ 280 km (170 mi) ਦੂਰ ਹੈ।
ਸੀਕਰ ਰੇਂਗਸ ਤੋਂ 16 ਕਿਲੋਮੀਟਰ ਦੂਰ ਖਾਟੂ ਪਿੰਡ ਵਿੱਚ ਸਥਿਤ ਖਾਟੂ ਸ਼ਿਆਮ ਮੰਦਿਰ ਲਈ ਵੀ ਪ੍ਰਸਿੱਧ ਹੈ।