"ਫੋਰ ਲੀਜੰਡ ਆਫ਼ ਕਿੰਗ ਰਸਾਲੂ ਆਫ਼ ਸਿਆਲਕੋਟ "ਦਾ ਫੋਕਲੋਰ ਜਨਰਲ ਜਿਲਦ ਜਨਵਰੀ-ਦਸੰਬਰ (1883)ਫੋਕਲੋਰ ਸੁਸਾਇਟੀ ਲੰਡਨ 1883

ਸਵਿਨਰਟਨ ਨੇ ਰਾਜਾ ਰਸਾਲੂ ਬਾਰੇ ਚਾਰ ਕਹਾਣੀਆਂ ਫੋਕਲੋਰ ਜਨਰਲ ਜਿਹੜਾ ਲੰਡਨ ਵਿੱਚ ਛਪਦਾ ਸੀ, ਵਿੱਚ ਛਪਵਾਇਆਂ। ਇਹ ਚਾਰ ਕਹਾਣੀਆਂ ਸਵਿਨਰਟਨ ਨੇ ਪੰਜਾਬ ਦੇ ਇੱਕ ਕਿਸਾਨ ਪਾਸੋਂ ਸੁਣੀਆਂ। ਇਹਨਾਂ ਚਾਰ ਕਹਾਣੀਆਂ ਦਾ ਨਾਮਕਰਨ ਤਾਂ ਨਹੀਂ ਕੀਤਾ ਗਿਆ ਪਰ ਪਹਿਲੀ ਕਹਾਣੀ ਸਲਵਾਨ ਤੇ ਲੂਣਾ ਬਾਰੇ ਹੈ।ਦੂਸਰੀ ਕਹਾਣੀ ਤਿਲਾਹ ਦੇ ਫ਼ਕੀਰ ਨਾਲ ਰਸਾਲੂ ਦੀ ਮੁਲਾਕਾਤ ਸੰਬੰਧੀ ਹੈ। ਤੀਸਰੀ ਕਹਾਣੀ ਰਾਜਾ ਰਸਾਲੂ ਦੇ ਰਾਜਾ ਸਿਰਕਪ ਨਾਲ ਚੌਪੜ ਖੇਡਣ ਬਾਰੇ ਹੈ ਅਤੇ ਚੌਥੀ ਕਹਾਣੀ ਰਾਜਾ ਰਸਾਲੂ ਵੱਲੋਂ ਰਾਣੀ ਕੋਕਲਾਂ ਲਈ ਮਹਿਲ ਬਣਵਾਉਣ ਤੇ ਉਸ ਦੀ ਰਾਜਾ ਰਸਾਲੂ ਨਾਲ ਬੇਵਫ਼ਾਈ ਬਾਰੇ ਜ਼ਿਕਰ ਕਰਦੀ ਹੈ।[1]

ਹਵਾਲੇ ਸੋਧੋ

  1. ਪੰਜਾਬੀ ਲੋਕਧਾਰਾ ਦੇ ਸੰਗ੍ਰਹਿ, ਸੰਪਾਦਨ ਤੇ ਮੁਲਾਂਕਣ ਵਿੱਚ ਅੰਗਰੇਜ਼ ਵਿਦਵਾਨਾਂ ਦਾ ਯੋਗਦਾਨ,ਸੈਮੂਅਲ ਗਿੱਲ, ਪੰਨਾ-133