ਅਨਵਾਦ ਪਰੰਪਰਾ ਸੋਧੋ

ਮੱਧ-ਕਾਲੀਨ ਪੰਜਾਬੀ ਵਾਰਤਕ ਵਿੱਚ ਅਨੁਵਾਦ ਪਰੰਪਰਾ ਮੌਲਿਕ ਅਥਵਾ ਅਧਾਰਿਤ ਵਾਰਤਕ ਜਿੰਨੀ ਪੁਰਾਣੀ ਹੈ। ਸਾਹਿਤ ਦਾ ਬਹੁਤਾ ਭਾਗ ਅਜੇ ਹੱਥ ਲਿਖਤਾਂ ਦੇ ਰੂਪ ਵਿੱਚ ਹੀ ਖੋਜ-ਪੁਸਤ ਕਾਲਿਆਂ ਵਿੱਚ ਖਿੰਡਿਆ ਪਿਆ ਹੈ ਅਤੇ ਸੰਪਾਦ ਹੋ ਕੇ ਲੋਕਾਂ ਸਾਹਮਣੇ ਨਹੀਂ ਆਇਆ।

ਅਨਵਾਦਾ ਦੀ ਲੋੜ ਦੇ ਮੁੱਖ ਕਾਰਨ ਸੋਧੋ

  • ਗੁਰਮਿਤ ਦੀ ਲਹਿਰ ਸਰਬ ਸਾਂਝੀ ਲਹਿਰ ਸੀ ਇਸ ਦਾ ਉਦੇਸ਼ ਮਾਨਵਤਾ ਦਾ ਕਲਿਆਣ ਕਰਨਾ ਸੀ। ਸਮਕਾਲੀ ਲੋਕ ਆਪਣੇ ਵਿਰਸੇ ਤੋਂ ਵਿਯੋਗ ਹੋਣ ਕਰਕੇ ਹੀਣ ਭਾਵਨਾ ਵਾਲੇ ਬਣ ਗਏ ਸਨ। ਸਵੈ-ਵਿਸ਼ਵਾਸ ਤੇ ਸਵੈ-ਗੌਰਵ ਤੇ ਆਤਮ ਵਿਸ਼ਵਾ ਨੂੰ ਪੁਨਰ ਸਥਾਪਿਤ ਕਰਨ ਲਈ ਅਤੇ ਉਹਨਾਂ ਨੂੰ ਅਮੀਰ ਵਿਰਸੇ ਨੂੰ ਖਾਸ ਭਾਸ਼ਾ ਤੋਂ ਲੋਕਾਂ ਦੀ ਭਾਸ਼ਾ ਵਿੱਚ ਅਨੁਵਾਦ ਕਰਨਾ ਜਰੂਰੀ ਸੀ।
  • ਬਹਾਰੋ ਆਏ ਸ਼ਾਸ਼ਕਾਂ ਆਪਣੀ ਰਾਜਨੀਤਿਕ ਜਿੱਤ ਦੀਆਂ ਜੜ੍ਹਾਂ ਪੱਕੀਆਂ ਕਰਨ ਵਾਸਤੇ ਲੋਕਾਂ ਨੂੰ ਮੁਸਲਮਾਨ ਬਣਾਇਆ ਤੇ ਧਾਰਮਿਕ ਸਾਹਿਤ ਨੂੰ ਲੋਕਾਂ ਦੀ ਭਾਸ਼ਾ ਵਿੱਚ ਅਨੁਵਾਦ ਕੀਤਾ। ਇਸ ਲਈ ਮੁਸਲਮਾਨੀ ਧਰਮ ਅਥਵਾ ਉਸਦੀ ਰਹੁ ਰੀਤ ਤੇ ਸੱਭਿਆਚਾਰ ਦਾ ਪ੍ਰਗਟਾਵਾ ਕਰਦੇ ਗ੍ਰੰਥਾਂ ਨੂੰ ਅਰਬੀ ਤੇ ਫ਼ਾਰਸੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ। ਉਨੀਵੀਂ ਸਦੀ ਦੇ ਅੱਧ ਵਿੱਚ ਪੰਜਾਬ ਉਤੇ ਅੰਗਰੇਜ਼ਾਂ ਨੇ ਕਬਜ਼ਾ ਕਰਕੇ ਲੋਕਾਂ ਨੂੰ ਈਸਾਈ ਬਣਾਉਣਾ ਸ਼ੁਰੂ ਕੀਤਾ ਤੇ ਧਾਰਮਿਕ ਗ੍ਰੰਥਾਾ ਬਾਈਬਲ ਦਾ ਲੋਕਾਂ ਭਾਸ਼ਾ ਵਿੱਚ ਅਨੁਵਾਦ ਕਰਵਾਇਆ। ਉਹਨਾਂ ਨੇ ਲੁਧਿਆਣੇ ਵਿੱਚ ਮਿਸ਼ਨ ਦੀ ਸ਼ਥਾਪਨਾ ਕੀਤੀ ਤੇ ਅਨੇਕ ਟ੍ਰੈਕਟਾਂ, ਪੁਸਤਕਾਂ ਛਾਪੇ ਤੇ ਮੇਲਿਆਂ ਤੇ ਉਸਤਵਾਂ ਵਿੱਚ ਲੋਕਾਂ ਨੂੰ ਮੁਫ਼ਤ ਵੰਡਿਆ।[1]

ਹਵਾਲਾ ਸੋਧੋ

  1. ਡਾ.ਗੁਰਚਰਨ ਸਿੰਘ. ਮੱਧ-ਕਾਲੀਨ ਪੰਜਾਬੀ ਵਾਰਤਕ. ਪਬਲੀਕੇਸ਼ਨ ਬੀਉਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ.