ਅਮਿਤਾ ਕਾਨੇਕਰ ਮੁੰਬਈ ਦੀ ਇੱਕ ਲੇਖਿਕਾ ਹੈ, ਜਿਸ ਦੇ ਪਹਿਲੇ ਨਾਵਲ ਏ ਸਪੋਕ ਇਨ ਦ ਵਹੀਲ ਨੂੰ ਹਾਰਪਰ ਕੋਲਿਨਸ ਪਬਲਿਸ਼ਰਸ, ਭਾਰਤ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ।[1] ਕਾਨਕੇਰ ਮੁੰਬਈ ਯੂਨੀਵਰਸਿਟੀ ਵਿੱਚ ਤੁਲਨਾਤਮਿਕ ਮਿਥਿਹਾਸ ਪੜਾਉਂਦੀ ਹੈ। ਉਹ ਗੋਆ ਵਿੱਚ 1965 ਵਿੱਚ ਪੈਦਾ ਹੋਈ ਸੀ। ਉਹ ਹੁਣ (2006) ਆਪਣੇ ਦੂਜੇ ਨਾਵਲ ਤੇ ਕੰਮ ਕਰ ਰਹੀ ਹੈ। ਉਸਦਾ ਬਚਪਨ ਅਮਰੀਕਾ ਵਿੱਚ ਬੀਤਿਆ ਅਤੇ ਉਹ ਆਰਕੀਟੈਕਚਰ ਦਾ ਇਤਹਾਸ ਵੀ ਪੜ੍ਹਾਉਂਦੀ ਹੈ।

ਅਮਿਤਾ ਕਾਨੇਕਰ, ਏ ਸਪੋਕ ਇਸ ਦ ਵਹੀਲ ਦੀ ਲੇਖਿਕਾ

ਪ੍ਰਕਾਸ਼ਨ ਇਤਹਾਸ ਅਤੇ ਯੋਜਨਾਵਾਂ ਸੋਧੋ

ਕਾਨਕੇਰ ਵਰਤਮਾਨ ਵਿੱਚ ਆਪਣੇ ਦੂਜੇ ਨਾਵਲ ਲਈ ਭਾਰਤ ਦੇ ਮੁਗਲ ਸ਼ਾਸਕ ਔਰੰਗਜੇਬ ਦੇ ਸਮੇਂ ਵਿੱਚ ਇੱਕ ਛੋਟੇ ਜਿਹੇ ਬਹੁਤ ਘੱਟ ਗਿਆਤ ਕਿਸਾਨ ਸਮੁਦਾਏ ਦੀ ਬਗ਼ਾਵਤ ਬਾਰੇ ਸਾਮਗਰੀ ਦੀ ਖੋਜ ਕਰ ਰਹੀ ਹੈ ਅਤੇ ਯਾਤਰਾ ਕਰ ਰਹੀ ਹੈ। ਕਾਨਕੇਰ ਦਾ ਪਹਿਲਾ ਨਾਵਲ ਇੱਕ ਸਪੋਕ ਇਸ ਦ ਵਹੀਲ ਬੁੱਧ ਦੇ ਬਾਰੇ ਵਿੱਚ ਹੈ ਜਿਸਨੂੰ ਸਮਿਖਿਅਕਾਂ ਦੀ ਖੂਬ ਵਾਹਵਾ ਮਿਲੀ ਹੈ ਅਤੇ ਹਾਰਪਰ ਕੋਲਿਨਸ ਭਾਰਤ ਦੁਆਰਾ 2005 ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਇਸ ਕਿਤਾਬ ਦੀ ਉਸੇ ਸਾਲ ਦੂਜੀ ਛਾਪ ਵੀ ਛਾਪੀ ਗਈ ਸੀ।

ਹਵਾਲੇ ਸੋਧੋ

  1. "Gap In History". Outlook. 2 May 2005. Retrieved 29 August 2011.