ਅੰਨਾ ਫ਼ਰਾਇਡ
ਅੰਨਾ ਫ਼ਰਾਇਡ (3 ਦਸੰਬਰ 1895 - 9 ਅਕਤੂਬਰ 1982) ਆਸਟ੍ਰੀਆ-ਬ੍ਰਿਟਿਸ਼ ਮਨੋਵਿਗਿਆਨਕ ਸੀ।[1] ਉਸ ਦਾ ਜਨਮ ਵੀਆਨਾ ਵਿੱਚ ਹੋਇਆ ਸੀ, ਉਹ ਸਿਗਮੰਡ ਫ਼ਰਾਇਡ ਅਤੇ ਮਾਰਥਾ ਬਰਨੇਜ ਦਾ ਛੇਵਾਂ ਅਤੇ ਸਭ ਤੋਂ ਛੋਟਾ ਬੱਚਾ ਸੀ। ਉਸਨੇ ਆਪਣੇ ਪਿਤਾ ਦੇ ਮਾਰਗ 'ਤੇ ਚੱਲਦਿਆਂ ਮਨੋਵਿਗਿਆਨ ਦੇ ਖੇਤਰ ਵਿੱਚ ਯੋਗਦਾਨ ਪਾਇਆ। ਮੇਲਾਨੀਆ ਕਲੇਨ ਦੇ ਨਾਲ, ਉਸਨੂੰ ਮਨੋਵਿਸ਼ਲੇਸ਼ਕ ਬਾਲ ਮਨੋਵਿਗਿਆਨ ਦੀ ਬਾਨੀ ਮੰਨਿਆ ਜਾ ਸਕਦਾ ਹੈ।[2]
ਅੰਨਾ ਫ਼ਰਾਇਡ | |
---|---|
ਜਨਮ | 3 ਦਸੰਬਰ 1895 |
ਮੌਤ | 9 ਅਕਤੂਬਰ 1982 ਲੰਡਨ, ਇੰਗਲੈਂਡ | (ਉਮਰ 86)
ਕਬਰ | Golders Green Crematorium |
ਰਾਸ਼ਟਰੀਅਤਾ | ਆਸਟਰੀਆਈ (1895–1946) ਬਰਤਾਨਵੀ (1946–1982) |
ਪੇਸ਼ਾ | ਮਨੋਵਿਸ਼ਲੇਸ਼ਕ |
ਲਈ ਪ੍ਰਸਿੱਧ | ਬਾਲ ਮਨੋਵਿਗਿਆਨ, ਅਹੰਕਾਰ ਮਨੋਵਿਗਿਆਨ |
ਸਾਥੀ | ਡੋਰੋਥੀ ਬਰਲਿੰਘਮ |
Parent(s) | ਸਿਗਮੰਡ ਫ਼ਰਾਇਡ ਮਾਰਥਾ ਬਰਨੇਜ |
ਰਿਸ਼ਤੇਦਾਰ | ਫ਼ਰਾਇਡ ਪਰਿਵਾਰ |
ਉਸਦੇ ਪਿਤਾ ਦੀ ਤੁਲਨਾ ਵਿੱਚ, ਉਸਦੇ ਕੰਮ ਨੇ ਹਉਮੈ ਦੀ ਮਹੱਤਤਾ ਅਤੇ ਇਸਦੇ ਆਮ "ਵਿਕਾਸ ਦੀਆਂ ਰੇਖਾਵਾਂ" ਉੱਤੇ ਜ਼ੋਰ ਦਿੱਤਾ ਅਤੇ ਨਾਲ ਨਾਲ ਵਿਸ਼ਲੇਸ਼ਣਕਾਰੀ ਅਤੇ ਨਿਰੀਖਣ ਦੇ ਪ੍ਰਸੰਗਾਂ ਦੀ ਇੱਕ ਸ਼੍ਰੇਣੀ ਵਿੱਚ ਸਹਿਯੋਗੀ ਕਾਰਜਾਂ ਉੱਤੇ ਇੱਕ ਵੱਖਰੇ ਜ਼ੋਰ ਨੂੰ ਸ਼ਾਮਲ ਕੀਤਾ।[3]
ਫ਼ਰਾਇਡ ਪਰਵਾਰ ਨੂੰ 1938 ਵਿੱਚ ਆਸਟਰੀਆ ਵਿੱਚ ਨਾਜ਼ੀ ਸ਼ਾਸਨ ਦੀ ਆਮਦ ਨਾਲ ਵਿਆਨਾ ਛੱਡਣ ਲਈ ਮਜਬੂਰ ਹੋਣਾ ਪਿਆ। ਉਸਨੇ ਲੰਡਨ ਵਿੱਚ ਆਪਣਾ ਮਨੋਵਿਸ਼ਲੇਸ਼ਕ ਅਭਿਆਸ ਅਤੇ ਬਾਲ ਮਨੋਵਿਗਿਆਨ ਵਿੱਚ ਆਪਣਾ ਮੋਹਰੀ ਕੰਮ ਮੁੜ ਸ਼ੁਰੂ ਕੀਤਾ, 1952 ਵਿੱਚ ਹੈਮਪਸਟਡ ਚਾਈਲਡ ਥੈਰੇਪੀ ਕੋਰਸ ਅਤੇ ਕਲੀਨਿਕ (ਹੁਣ ਅੰਨਾ ਫ਼ਰਾਇਡ ਨੈਸ਼ਨਲ ਸੈਂਟਰ ਫਾਰ ਚਿਲਡਰਨ ਐਂਡ ਫੈਮਿਲੀਜ਼) ਦੀ ਥੈਰੇਪੀ ਸਿਖਲਾਈ ਅਤੇ ਖੋਜ ਕਾਰਜਾਂ ਲਈ ਇੱਕ ਕੇਂਦਰ ਵਜੋਂ ਸਥਾਪਨਾ ਕੀਤੀ।
ਜ਼ਿੰਦਗੀ ਅਤੇ ਕੈਰੀਅਰ
ਸੋਧੋਵੀਆਨਾ ਸਾਲ
ਸੋਧੋਅੰਨਾ ਫ਼ਰਾਇਡ ਦਾ ਜਨਮ 3 ਦਸੰਬਰ 1895 ਨੂੰ ਆਸਟਰੀਆ-ਹੰਗਰੀ ਦੇ ਵਿਆਨਾ ਵਿੱਚ ਹੋਇਆ ਸੀ। ਉਹ ਸਿਗਮੰਡ ਸਿਗਮੰਡ ਫ਼ਰਾਇਡ ਅਤੇ ਮਾਰਥਾ ਬਰਨੇਜ ਦੀ ਸਭ ਤੋਂ ਛੋਟੀ ਧੀ ਸੀ।[4] ਉਹ "ਆਰਾਮਦਾਇਕ ਬੁਰਜੂਆ ਪ੍ਰਸਥਿਤੀਆਂ" ਵਿੱਚ ਪਲੀ ਵੱਡੀ ਹੋਈ ਹੈ।[5] ਅੰਨਾ ਫ਼ਰਾਇਡ ਦਾ ਬਚਪਨ ਮੁਕਾਬਲਤਨ ਨਾਖੁਸ਼ ਸੀ, ਜਿਸ ਵਿੱਚ ਉਸਨੇ "ਆਪਣੀ ਮਾਂ ਨਾਲ ਕਦੇ ਵੀ ਨੇੜਲਾ ਜਾਂ ਅਨੰਦਮਈ ਸੰਬੰਧ ਨਹੀਂ ਬਣਾਇਆ, ਅਤੇ ਇਸ ਦੀ ਬਜਾਏ ਉਸ ਦੀ ਕੈਥੋਲਿਕ ਨਰਸ ਜੋਸਫਾਈਨ ਨੇ ਉਸਦਾ ਪਾਲਣ ਪੋਸ਼ਣ ਕੀਤਾ।"[6] ਉਸ ਨੂੰ ਆਪਣੇ ਭੈਣਾਂ-ਭਰਾਵਾਂ, ਖ਼ਾਸਕਰ ਆਪਣੀ ਭੈਣ ਸੋਫੀ ਫ਼ਰਾਇਡ ਨਾਲ ਘੁਲਣਾ ਮਿਲਣਾ ਮੁਸ਼ਕਲ ਸੀ। ਸੋਫੀ ਵਧੇਰੇ ਆਕਰਸ਼ਕ ਸੀ, ਇਸਲਈ ਅੰਨਾ ਨੂੰ ਆਪਣੇ ਪਿਤਾ ਦੇ ਪਿਆਰ ਲਈ ਸੰਘਰਸ਼ ਵਿੱਚ ਖ਼ਤਰੇ ਦੀ ਨੁਮਾਇੰਦਾ ਸੀ: “ਦੋਨੋਂ ਛੋਟੀਆਂ ਫ਼ਰਾਇਡ ਭੈਣਾਂ ਨੇ ਆਪਣੇ ਆਪਣੇ ਖੇਤਰਾਂ ਦੀ ਇੱਕ ਸਾਂਝੀ ਭੈਣਾਂ ਵਾਲੀ ਵੰਡ ਦਾ ਰੂਪ ਵਿਕਸਿਤ ਕੀਤਾ: 'ਸੁੰਦਰਤਾ' ਅਤੇ 'ਦਿਮਾਗ਼',[7] ਅਤੇ ਉਨ੍ਹਾਂ ਦੇ ਪਿਤਾ ਨੇ ਇੱਕ ਵਾਰ ਉਸ ਦੀ 'ਸੋਫੀ ਨਾਲ ਜੁੱਗਾਂ ਪੁਰਾਣੀ ਈਰਖਾ ਦੀ ਗੱਲ ਕੀਤੀ ਸੀ।[8]
ਹਵਾਲੇ
ਸੋਧੋ- ↑ "Anna Freud | Austrian-British psychoanalyst". Encyclopædia Britannica. Retrieved 2016-04-26.
- ↑ Shapiro, Michael (2000). The Jewish 100: A Ranking of the Most Influential Jews of All Time. p. 276.
- ↑ Young-Bruehl 2008
- ↑ Young-Bruehl, Elisabeth (2008). Anna Freud: A Biography. London: Yale University Press. ISBN 978-0-300-14023-1. pp. 23-29
- ↑ "Anna Freud, Psychoanalyst, Dies in London at 86" www.nytimes.com. Retrieved 2016-04-26.
- ↑ Phillips, p. 92
- ↑ Young-Bruehl, quoted in Phillips, p. 93
- ↑ Gay, p. 432