ਅੰਮ੍ਰਿਤਾ ਪ੍ਰੀਤਮ

ਪੰਜਾਬੀ ਕਵੀ

ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005)[1] ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ।[2][3][4] ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ।[5] ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ[6] ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।[7] ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ।[8] ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।[9]

ਅੰਮ੍ਰਿਤਾ ਪ੍ਰੀਤਮ
1948 ਵਿੱਚ ਪ੍ਰਤੀਮ
1948 ਵਿੱਚ ਪ੍ਰਤੀਮ
ਜਨਮਅੰਮ੍ਰਿਤਾ ਕੋਰ
(1919-08-31)31 ਅਗਸਤ 1919
ਗੁਜਰਾਂਵਾਲਾ, ਪੰਜਾਬ ਪ੍ਰਾਂਤ, ਬ੍ਰਿਟਿਸ਼ ਇੰਡੀਆ (ਹੁਣ ਪੰਜਾਬ, ਪਾਕਿਸਤਾਨ)
ਮੌਤ31 ਅਕਤੂਬਰ 2005(2005-10-31) (ਉਮਰ 86)
ਦਿੱਲੀ, ਭਾਰਤ
ਕਿੱਤਾਨਾਵਲਕਾਰ, ਕਵੀ, ਨਿਬੰਧਕਾਰ
ਰਾਸ਼ਟਰੀਅਤਾਭਾਰਤੀ
ਕਾਲ1936–2005
ਸ਼ੈਲੀਕਵਿਤਾ, ਵਾਰਤਕ, ਸਵੈ-ਜੀਵਨੀ
ਵਿਸ਼ਾਭਾਰਤ ਦੀ ਵੰਡ, ਔਰਤਾਂ, ਸੁਪਨਾ
ਸਾਹਿਤਕ ਲਹਿਰਰੋਮਾਂਸ-ਪ੍ਰਗਤੀਵਾਦ
ਪ੍ਰਮੁੱਖ ਕੰਮਪਿੰਜਰ (ਨਾਵਲ)
ਅੱਜ ਆਖਾਂ ਵਾਰਿਸ ਸ਼ਾਹ ਨੂੰ (ਕਵਿਤਾ)
ਸੁਨੇਹੜੇ (ਕਵਿਤਾ)
ਪ੍ਰਮੁੱਖ ਅਵਾਰਡਸਾਹਿਤ ਅਕਾਦਮੀ ਪੁਰਸਕਾਰ (1956)
ਪਦਮ ਸ਼੍ਰੀ (1969)
ਭਾਰਤੀ ਗਿਆਨਪੀਠ (1982)
ਸ਼ਤਾਬਦੀ ਸਨਮਾਨ (2000)
ਪਦਮ ਵਿਭੂਸ਼ਣ (2004)
ਜੀਵਨ ਸਾਥੀਪ੍ਰੀਤਮ ਸਿੰਘ
ਸਾਥੀਇਮਰੋਜ਼
ਬੱਚੇ2
ਸੰਸਦ ਮੈਂਬਰ, ਰਾਜ ਸਭਾ
ਦਫ਼ਤਰ ਵਿੱਚ
12 ਮਈ 1986 – 11 ਮਈ 1992
ਹਲਕਾਨਾਮਜ਼ਦ

ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ।[10] ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।[11]

1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਇਹ ਲਿਹੌਰ ਤੋਂ ਹਿੰਦੁਸਤਾਨ ਆ ਗਈ।

1956 ਵਿੱਚ ਅੰਮ੍ਰਿਤਾ ਨੂੰ ਆਪਣੀ ਕਾਵਿ ਪੁਸਤਕ 'ਸੁਨੇਹੜੇ' ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨਾਲ ਇਹ ਇਨਾਮ ਜਿੱਤਣ ਵਾਲੀ ਉਹ ਪਹਿਲੀ ਔਰਤ ਬਣੀ।[12] 1982 ਵਿੱਚ ਉਸਨੂੰ ਆਪਣੀ ਕਾਵਿ ਪੁਸਤਕ 'ਕਾਗਜ਼ ਤੇ ਕੈਨਵਸ' ਲਈ ਭਾਰਤ ਦੇ ਸਭ ਤੋਂ ਵੱਡੇ ਸਾਹਿਤਕ ਇਨਾਮਾਂ ਵਿੱਚ ਇੱਕ, ਗਿਆਨਪੀਠ ਇਨਾਮ, ਨਾਲ ਸਨਮਾਨਿਤ ਕੀਤਾ ਗਿਆ, ਜਿਸਨੂੰ ਜਿੱਤਣ ਵਾਲੀ ਉਹ ਪਹਿਲੀ ਪੰਜਾਬੀ ਲੇਖਕ ਸੀ।[12] 1969 ਵਿੱਚ ਇਸਨੂੰ ਪਦਮ ਸ਼੍ਰੀ ਪੁਰਸਕਾਰ ਮਿਲਿਆ ਤੇ 2004 ਵਿੱਚ ਭਾਰਤ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ, ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।[13]

ਬਚਪਨ

ਸੋਧੋ

ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਦੇ ਘਰ ਮਾਤਾ ਰਾਜ ਕੋਲ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ। ਉਸ ਦੇ ਪਿਤਾ ਇੱਕ ਚੰਗੇ ਛੰਦ ਸ਼ਾਸਤਰੀ ਸਨ। ਅੰਮ੍ਰਿਤਾ ਨੇ ਕਾਫ਼ੀਏ, ਰਦੀਫ਼ ਦੀ ਜਾਣਕਾਰੀ ਅਤੇ ਕਾਵਿ ਰਚਨਾ ਦਾ ਹੋਰ ਮੁੱਢਲਾ ਗਿਆਨ ਆਪਣੇ ਪਿਤਾ ਤੋਂ ਪ੍ਰਾਪਤ ਕੀਤਾ। ਆਪ ਦੀ ਮਾਤਾ ਨੇ ਚਾਰ ਸਾਲ ਦੀ ਉਮਰ ਵਿੱਚ ਇਸ ਦੀ ਕੁੜਮਾਈ ਦੂਰ ਦੇ ਰਿਸ਼ਤੇ ਵਿੱਚ ਭੂਆ ਦੇ ਪੁੱਤਰ ਨਾਲ ਕਰ ਦਿੱਤੀ। ਜਦੋਂ ਇਹ ਗਿਆਰਾਂ ਸਾਲਾਂ ਦੀ ਸੀ ਤਾਂ ਇਸਦੀ ਮਾਂ ਦੀ ਮੌਤ ਹੋ ਗਈ। ਪਿਤਾ ਨੇ 16 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਕਰਕੇ ਆਪਣੀ ਪਤਨੀ ਦੀ ਜ਼ੁਬਾਨ ਪੁਗਾਈ ਅਤੇ ਆਪਣਾ ਫਰਜ਼ ਨਿਭਾਇਆ। ਇਹ ਵਿਆਹ 1936 ਵਿੱਚ ਪ੍ਰੀਤਮ ਸਿੰਘ ਕਵਾਤੜਾ ਨਾਲ ਹੋਈ।[14] ਇਸ ਵਿਆਹ ਤੋਂ ਬਾਅਦ ਹੀ ਉਸ ਨੇ ਉਪਨਾਮ 'ਪ੍ਰੀਤਮ' ਆਪਣੇ ਪਤੀ ਤੋਂ ਲਿਆ। ਉਹ ਆਪਣੇ ਵਿਆਹੁਤਾ ਜੀਵਨ ਨਾਲ ਖੁਸ਼ ਨਹੀਂ ਸੀ ਅਤੇ ਉਸ ਨੇ ਆਪਣੇ ਪਤੀ ਨੂੰ 1960 ਵਿੱਚ ਛੱਡ ਦਿੱਤਾ।[15]

ਸਿੱਖਿਆ

ਸੋਧੋ

ਅੰਮ੍ਰਿਤਾ ਪ੍ਰੀਤਮ ਨੇ 1932 ਵਿੱਚ ਅੱਠਵੀਂ ਅਤੇ ਵਿਦਵਾਨੀ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ। 1933 ਵਿੱਚ ਗਿਆਨੀ ਪਾਸ ਕੀਤੀ ਅਤੇ ਫਿਰ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਦਸਵੀਂ ਪਾਸ ਕੀਤੀ। ਅੰਮ੍ਰਿਤਾ ਪ੍ਰੀਤਮ ਕਈ ਭਾਸ਼ਾਵਾਂ ਦੀ ਮਾਹਿਰ ਸੀ। 15 ਮਈ 1973 ਨੂੰ ਦਿੱਲੀ ਯੂਨੀਵਰਸਿਟੀ ਵੱਲੋਂ ਡੀ.ਲਿਟ ਦੀ ਆਨਰੇਰੀ ਡਿਗਰੀ ਮਿਲੀ ਅਤੇ ਆਜ਼ਾਦ ਭਾਰਤ ਦੀ ਪਦਮਸ੍ਰੀ ਦੀ ਉਪਾਧੀ ਮਿਲੀ। ਅੰਮ੍ਰਿਤਾ ਦਾ ਬਚਪਨ ਲਾਹੌਰ ਵਿਖੇ ਗੁਜ਼ਰਿਆ ਤੇ ਸਿੱਖਿਆ ਵੀ ਉਥੇ ਹੀ ਹੋਈ। ਇਸਨੇ ਕਿਸ਼ੋਰਾਵਸਥਾ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਇਸਨੇ ਕਵਿਤਾ, ਕਹਾਣੀ ਅਤੇ ਨਿਬੰਧ ਲਿਖੇ। ਇਸਦੀਆਂ ਪ੍ਰਕਾਸ਼ਿਤ ਕਿਤਾਬਾਂ ਪੰਜਾਹ ਤੋਂ ਜ਼ਿਆਦਾ ਹਨ[ਹਵਾਲਾ ਲੋੜੀਂਦਾ]। ਇਸ ਦੀਆਂ ਮਹੱਤਵਪੂਰਨ ਰਚਨਾਵਾਂ ਅਨੇਕ ਦੇਸ਼ੀ-ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ ਹਨ।

ਵਿਆਹੁਤਾ ਜੀਵਨ

ਸੋਧੋ

ਅੰਮ੍ਰਿਤਾ ਪ੍ਰੀਤਮ ਨੇ ਦੋ ਬੱਚੇ ਪੁੱਤਰ ਨਵਰਾਜ ਅਤੇ ਪੁੱਤਰੀ ਕੰਦਲਾ ਨੂੰ ਜਨਮ ਦਿੱਤਾ। ਦੇਸ਼ ਦੀ ਵੰਡ ਤੋਂ ਪਿੱਛੋਂ ਉਹ ਲਾਹੌਰ ਤੋਂ ਦੇਹਰਾਦੂਨ ਅਤੇ ਫਿਰ ਦਿੱਲੀ ਆ ਗਈ।

ਸ਼ੌਂਕ

ਸੋਧੋ

ਸਾਹਿਤ ਅਧਿਐਨ ਤੇ ਰਚਨਾ ਤੋਂ ਇਲਾਵਾ ਇਸਨੂੰ ਸੰਗੀਤ, ਫ਼ੋਟੋਗਰਾਫ਼ੀ ਅਤੇ ਟੈਨਿਸ ਖੇਡਣ ਦਾ ਵੀ ਸ਼ੌਕ ਸੀ।

ਸਾਹਿਤਿਕ ਜੀਵਨ

ਸੋਧੋ

ਪ੍ਰੀਤਮ ਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ, ਅੰਮ੍ਰਿਤਾ ਨੂੰ ਲਿਖਣ ਲਈ ਹੌਂਸਲਾ ਮਿਲਿਆ। ਉਸ ਦੀ ਪਹਿਲੀ ਪ੍ਰਕਾਸ਼ਤ ਕਾਵਿ-ਸੰਗ੍ਰਹਿ, 'ਅੰਮ੍ਰਿਤ ਲਹਿਰਾਂ' ਸੀ।[16]

ਪੰਜਾਬੀ ਦੇ ਸਭ ਤੋਂ ਹਰਮਨ ਪਿਆਰੇ ਲੇਖਕਾਂ ਵਿੱਚੋਂ ਇੱਕ ਸੀ। ਪੰਜਾਬ ਦੇ ਗੁਜਰਾਂਵਾਲੇ ਜਿਲ੍ਹੇ ਵਿੱਚ ਪੈਦਾ ਹੋਈ ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬੀ ਭਾਸ਼ਾ ਦੀ ਪਹਿਲੀ ਕਵਿਤਰੀ ਮੰਨਿਆ ਜਾਂਦਾ ਹੈ[ਹਵਾਲਾ ਲੋੜੀਂਦਾ]। ਉਸ ਨੇ ਕੁਲ ਮਿਲਾਕੇ ਲਗਭਗ 100 ਕਿਤਾਬਾਂ ਲਿਖੀਆਂ ਹਨ[17] ਜਿਨ੍ਹਾਂ ਵਿੱਚ ਉਨ੍ਹਾਂ ਦੀ ਆਤਮਕਥਾ ਰਸੀਦੀ ਟਿਕਟ ਵੀ ਸ਼ਾਮਿਲ ਹੈ। ਅੰਮ੍ਰਿਤਾ ਪ੍ਰੀਤਮ ਉਨ੍ਹਾਂ ਸਾਹਿਤਕਾਰਾਂ ਵਿੱਚ ਸਨ ਜਿਨ੍ਹਾਂ ਦੀਆਂ ਰਚਨਾਵਾਂ ਦਾ ਅਨੇਕ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ। ਉਸ ਨੇ ਕਈ ਕਾਵਿ ਸੰਗ੍ਰਹਿ ਪੰਜਾਬੀ ਦੀ ਝੋਲੀ ਵਿੱਚ ਪਾਏ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ‘ਠੰਢੀਆਂ ਕਿਰਨਾਂ’ 1935 ਵਿੱਚ ਪ੍ਰਕਾਸ਼ਿਤ ਹੋਇਆ। ਉਸ ਨੇ ਵੀਅਤਨਾਮ, ਰੂਸ, ਯੂਗੋਸਲਾਵੀਆ, ਹੰਗਰੀ, ਰੋਮਾਨੀਆ ਅਤੇ ਬੁਲਗਾਰੀਆ ਦੇਸ਼ਾਂ ਦੀ ਯਾਤਰਾ ਵੀ ਕੀਤੀ। ਅੰਮ੍ਰਿਤਾ ਪ੍ਰੀਤਮ ਨੂੰ 1956 ਵਿੱਚ ਸੁਨੇਹੜੇ, ਕਾਵਿ ਸੰਗ੍ਰਹਿ ’ਤੇ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ। 1958 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ, ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ 1974 ਵਿੱਚ ਇਨਾਮ ਦਿੱਤਾ ਗਿਆ।

ਕੰਨੜ ਸਾਹਿਤ ਸੰਮੇਲਨ ਵਿੱਚ ਇਸਨੂੰ 1978 ਵਿੱਚ ਇਨਾਮ ਮਿਲਿਆ। 1982 ਵਿੱਚ ਇਸਨੂੰ ਕਾਗਜ਼ ਤੇ ਕੈਨਵਸ ਕਾਵਿ-ਸੰਗ੍ਰਹਿ ’ਤੇ ਗਿਆਨਪੀਠ ਅਵਾਰਡ ਦਿੱਤਾ ਗਿਆ। ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਰਚਨਾਵਾਂ ਵਿੱਚ ਫਿਰਕੂ ਫਸਾਦਾਂ, ਸਰਮਾਏਦਾਰੀ ਸ਼ੋਸ਼ਣ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। 1960 ਵਿੱਚ ਅੰਮ੍ਰਿਤਾ ਦੀ ਆਪਣੇ ਪਤੀ ਤੋਂ ਦੂਰੀ ਪੈ ਗਈ, ਫਿਰ ਜੀਵਨ ਦੇ ਆਖਰੀ 40 ਸਾਲ ਇਮਰੋਜ਼ ਨਾਲ ਬਿਤਾਏ। ਅੰਮ੍ਰਿਤਾ ਪ੍ਰੀਤਮ ਇੱਕ ਬਹੁਤ ਸ਼ਕਤੀਸ਼ਾਲੀ ਵਿਅਕਤੀਤਵ ਦੀ ਮਾਲਕ ਸੀ। ਉਸ ਨੇ ਪੰਜਾਬੀ ਸਾਹਿਤ ਦੀ ਵਿਲੱਖਣ ਸੇਵਾ ਕੀਤੀ।[18]

31 ਅਕਤੂਬਰ 2005 ਨੂੰ 86 ਸਾਲ ਦੀ ਉਮਰ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਦੇਹਾਂਤ ਹੋ ਗਿਆ।

ਰਚਨਾਵਾਂ

ਸੋਧੋ

ਨਾਵਲ

ਸੋਧੋ
  1. ਜੈ ਸ੍ਰੀ (1946)
  2. ਡਾਕਟਰ ਦੇਵ (1949), (ਹਿੰਦੀ, ਗੁਜਰਾਤੀ, ਮਲਯਾਲਮ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
  3. ਪਿੰਜਰ (1950), (ਹਿੰਦੀ, ਉਰਦੂ, ਗੁਜਰਾਤੀ, ਮਲਯਾਲਮ, ਮਰਾਠੀ, ਕੋਂਕਣੀ, ਅੰਗਰੇਜ਼ੀ, ਫਰਾਂਸੀਸੀ ਅਤੇ ਸਰਬੋਕਰੋਸ਼ਿਆਈ ਵਿੱਚ ਅਨੁਵਾਦ)
  4. ਆਹਲਣਾ (1952), (ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
  5. ਅੱਸ਼ੂ (1958), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ)
  6. ਇਕ ਸਵਾਲ (1959), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ)
  7. ਬੁਲਾਵਾ (1960), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ)
  8. ਬੰਦ ਦਰਵਾਜਾ (1961), (ਹਿੰਦੀ, ਕੰਨੜ, ਸਿੰਧੀ, ਮਰਾਠੀ ਅਤੇ ਉਰਦੂ ਵਿੱਚ ਅਨੁਵਾਦ)
  9. ਰੰਗ ਦਾ ਪੱਤਾ (1963), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ)
  10. ਇਕ ਸੀ ਅਨੀਤਾ (1964), (ਹਿੰਦੀ, ਅੰਗਰੇਜ਼ੀ ਅਤੇ ਉਰਦੂ ਵਿੱਚ ਅਨੁਵਾਦ)
  11. ਚੱਕ ਨੰਬਰ ਛੱਤੀ (1964), (ਹਿੰਦੀ, ਅੰਗਰੇਜ਼ੀ, ਸਿੰਧੀ ਅਤੇ ਉਰਦੂ ਵਿੱਚ ਅਨੁਵਾਦ)
  12. ਧਰਤੀ ਸਾਗਰ ਤੇ ਸਿੱਪੀਆਂ (1965), (ਹਿੰਦੀ ਅਤੇ ਉਰਦੂ ਵਿੱਚ ਅਨੁਵਾਦ)
  13. ਦਿੱਲੀ ਦੀਆਂ ਗਲੀਆਂ (1968), (ਹਿੰਦੀ ਵਿੱਚ ਅਨੁਵਾਦ)
  14. ਧੁੱਪ ਦੀ ਕਾਤਰ (1969)
  15. ਏਕਤੇ ਏਰਿਅਲ (1969), (ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ)
  16. ਜਲਾਵਤਨ (1970), (ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ)
  17. ਯਾਤਰੀ (1971), (ਹਿੰਦੀ, ਕੰਨੜ, ਅੰਗਰੇਜ਼ੀ, ਬਾਂਗਲਾ ਅਤੇ ਸਰਬੋਕਰੋਟ ਵਿੱਚ ਅਨੁਵਾਦ)
  18. ਜੇਬ ਕਤਰੇ (1971), (ਹਿੰਦੀ, ਉਰਦੂ, ਅੰਗਰੇਜ਼ੀ, ਮਲਯਾਲਮ ਅਤੇ ਕੰਨੜ ਵਿੱਚ ਅਨੁਵਾਦ)
  19. ਪੱਕੀ ਹਵੇਲੀ (1972), (ਹਿੰਦੀ ਵਿੱਚ ਅਨੁਵਾਦ)
  20. ਅਗ ਦੀ ਲਕੀਰ (1974), (ਹਿੰਦੀ ਵਿੱਚ ਅਨੁਵਾਦ)
  21. ਕੱਚੀ ਸੜਕ (1975), (ਹਿੰਦੀ ਵਿੱਚ ਅਨੁਵਾਦ)
  22. ਕੋਈ ਨਹੀਂ ਜਾਣਦਾ (1975), (ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
  23. ਇਹ ਸੱਚ ਹੈ (1977), (ਹਿੰਦੀ, ਬੁਲਗਾਰਿਅਨ ਅਤੇ ਅੰਗਰੇਜੀ ਵਿੱਚ ਅਨੁਵਾਦ)
  24. ਦੂਸਰੀ ਮੰਜ਼ਿਲ (1977), (ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
  25. ਤੇਹਰਵਾਂ ਸੂਰਜ (1978), (ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
  26. ਉਨਿੰਜਾ ਦਿਨ (1979), (ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ)
  27. ਕੋਰੇ ਕਾਗਜ (1982), (ਹਿੰਦੀ ਵਿੱਚ ਅਨੁਵਾਦ)
  28. ਹਰਦੱਤ ਦਾ ਜ਼ਿੰਦਗੀਨਾਮਾ (1982), (ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ)

ਆਤਮਕਥਾ

ਸੋਧੋ

ਕਹਾਣੀ ਸੰਗ੍ਰਹਿ

ਸੋਧੋ
  1. ਛੱਤੀ ਵਰ੍ਹੇ ਬਾਅਦ (1943)
  2. ਕੁੰਜੀਆਂ (1944)
  3. ਆਖਰੀ ਖਤ (1956)
  4. ਗੋਜਰ ਦੀਆਂ ਪਰੀਆਂ (1960)
  5. ਚਾਨਣ ਦਾ ਹਉਕਾ (1962)
  6. ਜੰਗਲੀ ਬੂਟੀ (1969)
  7. ਹੀਰੇ ਦੀ ਕਣੀ
  8. ਲਾਤੀਯਾਂ ਦੀ ਛੋਕਰੀ
  9. ਪੰਜ ਵਰ੍ਹੇ ਲੰਮੀ ਸੜਕ
  10. ਇਕ ਸ਼ਹਿਰ ਦੀ ਮੌਤ
  11. ਤੀਜੀ ਔਰਤ

ਕਾਵਿ-ਸੰਗ੍ਰਹਿ

ਸੋਧੋ
  1. ਠੰਢੀਆਂ ਕਿਰਨਾਂ (1934)
  2. ਅੰਮ੍ਰਿਤ ਲਹਿਰਾਂ (1936)
  3. ਜਿਉਂਦਾ ਜੀਵਨ (1938)
  4. ਤ੍ਰੇਲ ਧੋਤੇ ਫੁੱਲ (1941)
  5. ਓ ਗੀਤਾਂ ਵਾਲਿਓ (1942)
  6. ਅੰਮੜੀ ਦਾ ਵਿਹੜਾ
  7. ਬੱਦਲਾਂ ਦੇ ਪੱਲੇ ਵਿੱਚ (1943)
  8. ਸੰਝ ਦੀ ਲਾਲੀ (1943)
  9. ਨਿੱਕੀ ਜਿਹੀ ਸੌਗਾਤ (1944)
  10. ਲੋਕ ਪੀੜ (1944)
  11. ਪੱਥਰ ਗੀਟੇ (1946)
  12. ਲੰਮੀਆਂ ਵਾਟਾਂ, 1949
  13. ਮੈਂ ਤਵਾਰੀਖ ਹਾਂ ਹਿੰਦ ਦੀ (1950)
  14. ਸਰਘੀ ਵੇਲਾ, (1951)
  15. ਮੇਰੀ ਚੋਣਵੀਂ ਕਵਿਤਾ (1952)
  16. ਸੁਨੇਹੜੇ (1955 - ਸਾਹਿਤ ਅਕਾਦਮੀ ਇਨਾਮ ਪ੍ਰਾਪਤ ਕਵਿਤਾ ਸੰਗ੍ਰਿਹ)
  17. ਅਸ਼ੋਕਾ ਚੇਤੀ (1957)
  18. ਕਸਤੂਰੀ (1959)
  19. ਨਾਗਮਣੀ (1964)
  20. ਛੇ ਰੁੱਤਾਂ (1969)
  21. ਮੈਂ ਜਮਾਂ ਤੂੰ (1977)
  22. ਲਾਮੀਆਂ ਵਤਨ
  23. ਕਾਗਜ ਤੇ ਕੈਨਵਸ (ਗਿਆਨਪੀਠ ਇਨਾਮ ਪ੍ਰਾਪਤ ਕਵਿਤਾ ਸੰਗ੍ਰਿਹ)
  1. ਬਲ ਬਲ ਦੀਵੜਿਆ
  2. ਅਦਨ ਬਾਗ਼ ਦੇ ਯੋਗੀ

ਗਦ ਰਚਨਾਵਾਂ

ਸੋਧੋ
  1. ਕਿਰਮਿਚੀ ਲਕੀਰਾਂ
  2. ਕਾਲ਼ਾ ਗੁਲਾਬ
  3. ਅੱਗ ਦੀਆਂ ਲਕੀਰਾਂ (1969)
  4. ਇਕੀ ਪੱਤੀਆਂ ਦਾ ਗੁਲਾਬ , ਸਫਰਨਾਮਾ (1973)
  5. ਔਰਤ: ਇੱਕ ਦ੍ਰਿਸ਼ਟੀਕੋਣ (1975)
  6. ਇਕ ਉਦਾਸ ਕਿਤਾਬ (1976)
  7. ਆਪਣੇ - ਆਪਣੇ ਚਾਰ ਵਰੇ (1978)
  8. ਕੇੜੀ ਜ਼ਿੰਦਗੀ ਕੇੜਾ ਸਾਹਿਤ (1979)
  9. ਕੱਚੇ ਅਖਰ (1979)
  10. ਇਕ ਹਥ ਮੇਹੰਦੀ ਇੱਕ ਹਥ ਛੱਲਾ (1980)
  11. ਮੁਹੱਬਤਨਾਮਾ (1980)
  12. ਮੇਰੇ ਕਾਲ ਮੁਕਟ ਸਮਕਾਲੀ (1980)
  13. ਸ਼ੌਕ ਸੁਰੇਹੀ (1981)
  14. ਕੜੀ ਧੁੱਪ ਦਾ ਸਫਰ (1982)
  15. ਅੱਜ ਦੇ ਕਾਫਰ (1982)

ਸਾਰੀਆਂ ਹਿੰਦੀ ਵਿੱਚ ਅਨੁਵਾਦ

ਸਫਰਨਾਮਾ

ਸੋਧੋ
  1. ਬਾਰੀਆਂ ਝਰੋਖੇ (1961)

ਮਾਨ-ਸਨਮਾਨ

ਸੋਧੋ
  1. ਅੰਮ੍ਰਿਤਾ ਪ੍ਰੀਤਮ ਨੂੰ 1956 ਵਿੱਚ ਸੁਨੇਹੜੇ ਕਾਵਿ-ਸੰਗ੍ਰਹਿ ਤੇ ਸਾਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਇਆ।
  2. 1958 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ।
  3. 1969 ਵਿਚ ਭਾਰਤ ਸਰਕਾਰ ਦੁਆਰਾ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ।
  4. ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ 1974 ਵਿੱਚ ਇਨਾਮ ਦਿੱਤਾ ਗਿਆ।
  5. ਕੰਨੜ ਸਾਹਿਤ ਸੰਮੇਲਨ ਵਿੱਚ ਆਪ ਜੀ ਨੂੰ 1978 ਵਿੱਚ ਇਨਾਮ ਮਿਲਿਆ।
  6. 1982 ਵਿੱਚ ਉਸ ਨੂੰ ਕਾਗਜ ਤੇ ਕੈਨਵਸ ਕਾਵਿ ਸੰਗ੍ਰਹਿ ਤੇ ਗਿਆਨ ਪੀਠ ਐਵਾਰਡ ਦਿੱਤਾ ਗਿਆ।
  7. 1988 ਵਿੱਚ ਬਲਗਾਰਿਆ ਵੈਰੋਵ ਇਨਾਮ (ਅੰਤਰਾਸ਼ਟਰੀ)
  8. 2005 ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਭਾਰਤ ਦੇ ਦੂਜਾ ਸਭ ਤੋਂ ਵੱਡਾ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।[19]

ਗੈਲਰੀ

ਸੋਧੋ

ਹਵਾਲੇ

ਸੋਧੋ
  1. "Amrita Pritam: A poet passionate about the suffering of her Punjabi people". The Guardian. 4 November 2005.
  2. "Amrita Pritam, the First Modern Punjabi Poet". Sahapedia (in ਅੰਗਰੇਜ਼ੀ). Retrieved 2022-03-20.
  3. "Amrita Pritam 100th Birth Anniversary: 5 Memorable Books by the Poet, Novelist". News18. Retrieved 2020-09-05.
  4. "Amrita Pritam: 'I wanted to write at all costs, and I did'". Mintlounge (in ਅੰਗਰੇਜ਼ੀ). 2020-08-30. Retrieved 2022-03-20.
  5. https://www.punjabi-kavita.com/AmritaPritam.php
  6. https://punjabipedia.org/topic.aspx?txt=%E0%A8%85%E0%A9%B0%E0%A8%AE%E0%A9%8D%E0%A8%B0%E0%A8%BF%E0%A8%A4%E0%A8%BE%20%E0%A8%AA%E0%A9%8D%E0%A8%B0%E0%A9%80%E0%A8%A4%E0%A8%AE
  7. Amrita Pritam: A great wordsmith in Punjab’s literary history ਡੇਲੀ ਟਾਈਮਸ (ਪਾਕਿਸਤਾਨ), 14 ਨਵੰਬਰ 2005.
  8. https://punjabipedia.org/topic.aspx?txt=%E0%A8%85%E0%A9%B0%E0%A8%AE%E0%A9%8D%E0%A8%B0%E0%A8%BF%E0%A8%A4%E0%A8%BE%20%E0%A8%AA%E0%A9%8D%E0%A8%B0%E0%A9%80%E0%A8%A4%E0%A8%AE
  9. https://timesofindia.indiatimes.com/life-style/books/features/10-facts-about-amrita-pritam-her-fans-would-want-to-know/photostory/70911761.cms?picid=70912059
  10. "The legend of Amrita Pritam lives on through her poems and stories". Hindustan Times (in ਅੰਗਰੇਜ਼ੀ). 2019-08-31. Retrieved 2020-09-05.
  11. "The Tribune - Magazine section - Saturday Extra". www.tribuneindia.com. Retrieved 2020-09-05.
  12. 12.0 12.1 "Amrita Pritam in the eyes of prominent Punjabi writers". Hindustan Times (in ਅੰਗਰੇਜ਼ੀ). 2018-08-31. Retrieved 2022-03-20.
  13. "Remembering Amrita Pritam on the poet's 99th birth anniversary". Hindustan Times (in ਅੰਗਰੇਜ਼ੀ). 2018-08-31. Retrieved 2022-03-20.
  14. "ਪੁਰਾਲੇਖ ਕੀਤੀ ਕਾਪੀ". Archived from the original on 2021-06-24. Retrieved 2021-06-16. {{cite web}}: Unknown parameter |dead-url= ignored (|url-status= suggested) (help)
  15. https://timesofindia.indiatimes.com/life-style/books/features/10-facts-about-amrita-pritam-her-fans-would-want-to-know/photostory/70911761.cms?picid=70911790
  16. https://timesofindia.indiatimes.com/life-style/books/features/10-facts-about-amrita-pritam-her-fans-would-want-to-know/photostory/70911761.cms?picid=70911786
  17. https://timesofindia.indiatimes.com/life-style/books/features/10-facts-about-amrita-pritam-her-fans-would-want-to-know/photostory/70911761.cms?picid=70912059
  18. "ਅੰਮ੍ਰਿਤਾ ਪ੍ਰੀਤਮ ਨੂੰ ਸਮਝਦਿਆਂ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-09-01. Archived from the original on 2022-11-09. Retrieved 2018-09-04. {{cite news}}: Cite has empty unknown parameter: |dead-url= (help)
  19. ਪੰਜਾਬੀ ਟ੍ਰਿਬਿਊਨ

ਬਾਹਰੀ ਕੜੀਆਂ

ਸੋਧੋ
ਵੀਡੀਓ ਕੜੀਆਂ