ਅ ਬਿਊਟੀਫ਼ੁਲ ਮਾਈਂਡ

ਅ ਬਿਊਟੀਫ਼ੁਲ ਮਾਈਂਡ 2001 ਦੀ ਇੱਕ ਅਮਰੀਕੀ ਜੀਵਨੀ-ਸਬੰਧਤ ਅਤੇ ਡਰਾਮਾ ਫ਼ਿਲਮ ਹੈ ਜੋ ਜੌਨ ਨੈਸ਼, ਇੱਕ ਨੋਬਲ ਇਨਾਮ ਜੇਤੂ ਅਰਥਸ਼ਾਸਤਰੀ ਦੀ ਜ਼ਿੰਦਗੀ ਨੂੰ ਬਿਆਨਦੀ ਹੈ। ਫ਼ਿਲਮ ਦਾ ਹਦਾਇਤਕਾਰ ਰੌਨ ਹਾਉਵਡ ਅਤੇ ਸਕਰੀਨਦਾਤਾ ਅਕੀਵਾ ਗੋਲਡਜ਼ਮਨ ਹੈ। ਕਹਾਣੀ ਦੀ ਸ਼ੁਰੂਆਤ ਜੌਨ ਨੈਸ਼ ਨਾਮਕ ਨਿੱਕੀ ਉਮਰ ਦੇ ਇੱਕ ਹੁਸ਼ਿਆਰ ਬੱਚੇ ਦੇ ਅਗਲੇਰੇ ਵਰ੍ਹਿਆਂ ਤੋਂ ਸ਼ੁਰੂ ਹੁੰਦੀ ਹੈ। ਫ਼ਿਲਮ ਦੇ ਮੂਹਰਲੇ ਹਿੱਸਿਆਂ ਵਿੱਚ ਨੈਸ਼ ਸਵੈਭਰਮੀ ਦੁਫਾੜ ਮਾਨਸਿਕਤਾ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਹਨੂੰ ਆਪਣੀ ਇਸ ਹਾਲਤ ਕਰ ਕੇ ਉਹਦੀ ਘਰਵਾਲ਼ੀ ਅਤੇ ਬੱਚਿਆਂ ਨੂੰ ਸਹਿਣੇ ਪੈ ਰਹੇ ਬੋਝ ਅਤੇ ਖਸਾਰੇ ਨੂੰ ਦਰਦ ਨਾਲ਼ ਵੇਖਣ ਦੇ ਨਾਲ਼ ਨਾਲ਼ ਵਹਿਮ-ਭਰਮ ਦੇ ਚੱਕਰ ਝੱਲਣੇ ਪੈਂਦੇ ਹਨ।

ਅ ਬਿਊਟੀਫ਼ੁਲ ਮਾਈਂਡ
A Beautiful Mind
ਨਿਰਦੇਸ਼ਕਰੌਨ ਹਾਉਵਡ
ਸਕਰੀਨਪਲੇਅਅਕੀਵਾ ਗੋਲਡਜ਼ਮਨ
ਨਿਰਮਾਤਾਰੌਨ ਹਾਉਵਡ
ਬ੍ਰਾਇਨ ਗਰੇਜ਼ਰ
ਸਿਤਾਰੇ
ਸਿਨੇਮਾਕਾਰਰੌਜਰ ਡੀਕਿਨਜ਼
ਸੰਪਾਦਕਡੇਨੀਅਲ ਪੀ ਹੈਨਲੀ
ਮਾਈਕ ਹਿਲ
ਸੰਗੀਤਕਾਰਜੇਮਜ਼ ਹੌਰਨਰ
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰਯੂਨੀਵਰਸਲ ਪਿਕਚਰਜ਼
(ਯੂ.ਐੱਸ.)
ਡਰੀਮਵਰਕਸ ਪਿਕਚਰਜ਼
(ਦੁਨੀਆਂ-ਭਰ)
ਰਿਲੀਜ਼ ਮਿਤੀਆਂ
13 ਦਸੰਬਰ, 2001 (ਬੈਵਰਲੀ ਹਿਲਜ਼)
21 ਦਸੰਬਰ, 2001 (ਯੂ.ਐੱਸ.)
ਮਿਆਦ
135 ਮਿੰਟ
ਦੇਸ਼ਯੂ ਐੱਸ ਏ
ਭਾਸ਼ਾਅੰਗਰੇਜ਼ੀ
ਬਜ਼ਟ$58 ਮਿਲੀਅਨ[1]
ਬਾਕਸ ਆਫ਼ਿਸ$3131,542,341[1]

ਹਵਾਲੇ ਸੋਧੋ

  1. 1.0 1.1 "A Beautiful Mind (2001)". Box Office Mojo. IMDb. Retrieved November 8, 2010.

ਹੋਰ ਪੜ੍ਹੋ ਸੋਧੋ

ਬਾਹਰਲੇ ਜੋੜ ਸੋਧੋ