ਆਬੂਗੀਦਾ ਅਜਿਹੀਆਂ ਲਿਪੀਆਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਵਿੱਚ ਸਵਰ ਅਤੇ ਵਿਅੰਜਨ ਇੱਕ ਇਕਾਈ ਵਜੋਂ ਲਿਖੇ ਜਾਂਦੇ ਹਨ: ਹਰ ਇਕਾਈ ਵਿਅੰਜਨ ਉੱਤੇ ਆਧਾਰਿਤ ਹੁੰਦੀ ਹੈ ਅਤੇ ਸਵਰ ਸੰਕੇਤਕ ਚਿੰਨ੍ਹ ਦਾ ਮਹੱਤਵ ਦੂਜੇ ਸਥਾਨ ਦਾ ਹੁੰਦਾ ਹੈ। ਇਹ ਪੂਰਨ ਵਰਣਮਾਲਾ ਤੋਂ ਭਿੰਨ ਹੈ ਜਿਸ ਵਿੱਚ ਸਵਰ ਅਤੇ ਵਿਅੰਜਨ ਦਾ ਬਰਾਬਰ ਦਾ ਸਥਾਨ ਹੁੰਦਾ ਹੈ ਅਤੇ ਅਬਜਦ ਤੋਂ ਵੀ ਭਿੰਨ ਹੈ ਜਿਸ ਵਿੱਚ ਸਵਰ ਸੰਕੇਤਕ ਚਿੰਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ(ਲਾਜ਼ਮੀ ਨਹੀਂ)।