ਆਸਾ ਸਿੰਘ ਮਸਤਾਨਾ ਦਾ ਜਨਮ 22 ਅਗਸਤ,ਸ਼ੇਖੂਪੁਰਾ (ਪਾਕਿਸਤਾਨ) ਵਿਖੇ ਮਾਤਾ ਅੰਮ੍ਰਿਤ ਕੌਰ ਪਿਤਾ ਸ. ਪ੍ਰੀਤਮ ਸਿੰਘ ਦੇ ਘਰ ਹੋਇਆ| ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਆਪ ਦਾ ਪਰਿਵਾਰ ਦਿੱਲੀ ਆ ਕੇ ਰਹਿਣ ਲੱਗ ਪਿਆ. ਦਿੱਲੀ ਵਿਖੇ ਹੀ ਮਸਤਾਨਾ ਜੀ ਨੇ ਆਪਣੀ ਸੰਗੀਤਕ ਵਿੱਦਿਆ "ਉਸਤਾਦ ਪੰਡਤ ਦੁਰਗਾ ਪ੍ਰਸਾਦ" ਹੁਰਾਂ ਕੋਲੋਂ ਲਈ। ਸੰਗੀਤ ਸਿੱਖਦੇ-ਸਿੱਖਦੇ ਹੀ ਆਪ ਦੀ ਨੌਕਰੀ ਚਾਂਦਨੀ ਚੌਂਕ (ਦਿੱਲੀ) ਵਿਖੇ ਸਰਕਾਰੀ ਬੈਂਕ ਵਿੱਚ ਲੱਗ ਗਈ।

ਆਸਾ ਸਿੰਘ ਮਸਤਾਨਾ
ਜਨਮ ਦਾ ਨਾਂਆਸਾ ਸਿੰਘ
ਜਨਮ22 ਅਗਸਤ 1927
ਮੂਲਸ਼ੇਖੂਪੁਰਾ ਪਾਕਿਸਤਾਨ
ਮੌਤ23 ਮਈ 1999
ਵੰਨਗੀ(ਆਂ)ਲੋਕ ਸੰਗੀਤ, ਫਿਲਮੀ
ਕਿੱਤਾਪੰਜਾਬੀ ਗਾਇਕੀ-ਗੀਤਕਾਰ, ਪਲੇਬੈਕ ਗਾਇਕੀ
ਸਾਜ਼ਤੂੰਬੀ
ਸਰਗਰਮੀ ਦੇ ਸਾਲ1943–1999
Notable instruments

ਰੇਡੀਓ ਤੋਂਸੋਧੋ

ਸੰਨ 1949 ਵਿੱਚ ਰੇਡੀਓ ਉੱਪਰ ਪਹਿਲਾ ਗੀਤ "ਤੱਤੀਏ ਹਵਾਏ, ਕਿਹੜੇ ਪਾਸਿਉਂ ਤੂੰ ਆਈ ਏਂ’ ਪ੍ਰਸਾਰਿਤ ਹੋਇਆ। "ਆਸਾ ਸਿੰਘ ਮਸਤਾਨਾ" ਪੰਜਾਬੀ ਗਾਇਕੀ ਦਾ ਉਹ ਨਾਮ ਹੈ, ਜਿਸ ਨੂੰ ਪੰਜਾਬੀ ਗਾਇਕੀ ਵਿੱਚ ਸਦਾ ਹੀ ਆਪਣੇ ਮਿੱਠੇ ਸੁਰਾਂ ਔਰ ਮਿੰਨੇ-ਮਿੰਨੇ ਬੋਲਾਂ ਲਈ ਯਾਦ ਕੀਤਾ ਜਾਂਦਾ ਰਹੇਗਾ। ਉਸ ਤੋਂ ਬਾਅਦ ਅਨੇਕਾਂ ਹੀ ਸਦਾਬਹਾਰ ਮਸ਼ਹੂਰ ਗੀਤ ਗਾਏ।

ਸਦਾਬਹਾਰ ਗੀਤਾਂ ਦੀ ਸੂਚੀਸੋਧੋ

 • ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ (ਗੀਤਕਾਰ- ਹਰਚਰਨ ਪਰਵਾਨਾ)[1]
 • ਦੁਨੀਆ ਤੇ ਆ ਕੇ ਜਾਣ ਤੋਂ ਡਰਦਾ ਹੈ ਆਦਮੀ (ਗੀਤਕਾਰ- ਬੀ.ਕੇ. ਪੁਰੀ)
 • ਚੀਚੋਂ-ਚੀਚ ਗੰਨੇਰੀਆਂ (ਗੀਤਕਾਰ- ਬੀ.ਕੇ. ਪੁਰੀ)
 • ਮੁਟਿਆਰੇ ਜਾਣਾ ਦੂਰ ਪਿਆ
 • ਇਹ ਮੁੰਡਾ ਨਿਰਾ ਸ਼ਨਿੱਚਰੀ ਏ (ਸੁਰਿੰਦਰ ਕੌਰ ਹੁਰਾਂ ਨਾਲ ਗਾਇਆ ਸੁਪਰਹਿੱਟ ਦੋਗਾਣਾ) ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
 • ਜਦੋਂ ਮੇਰੀ ਅਰਥੀ ਉਠਾ ਕੇ ਚਲਣਗੇ, ਮੇਰੇ ਯਾਰ ਸਭ ਹੁੰਮ-ਹੁਮਾ ਕੇ ਚਲਣਗੇ
 • ਬੁੱਲ੍ਹ ਸੁੱਕ ਗਏ ਦੰਦਾਸੇ ਵਾਲੇ (ਗੀਤਕਾਰ- ਇੰਦਰਜੀਤ ਹਸਨਪੁਰੀ)
 • ਜੇ ਜਵਾਨੀ ਦਾ ਮਜ਼ਾ ਜਾਂਦਾ ਰਿਹਾ (ਗੀਤਕਸਰ- ਚਾਨਣ ਗੋਬਿੰਦਪੁਰੀ)
 • ਮੈਨੂੰ ਤੇਰਾ ਸ਼ਬਾਬ ਲੈ ਬੈਠਾ (ਸ਼ਿਵ ਕੁਮਾਰ ਬਟਾਲਵੀ)
 • ਮੈਂ ਜਟ ਜਮਲਾ ਪਗਲਾ ਦੀਵਾਨਾ[2]
 • ਹੀਰ
 • ਪੇਕੇ ਜਾਣ ਵਾਲੀਏ
 • ਮੇਲੇ ਨੂੰ ਚੱਲ ਮੇਰੇ ਨਾਲ
 • ਐਧਰ ਕਣਕਾਂ ਉਧਰ ਕਣਕਾਂ

ਵਿਲੱਖਣ ਗਾਇਕ ਅਤੇ ਮੌਤਸੋਧੋ

ਆਸਾ ਸਿੰਘ ਮਸਤਾਨਾ ਜੀ ਨੂੰ ਸੋਲੋ ਔਰ ਦੋਗਾਣਾ ਦੋਹਵੇਂ ਤਰ੍ਹਾਂ ਦੇ ਗੀਤਾਂ ਵਿੱਚ ਕਬੂਲਿਆ ਗਿਆ। ਦੋਗਾਣਾ ਗੀਤਾਂ ਵਿੱਚ ਆਪ ਦੀ ਜੋੜੀ ਪੰਜਾਬ ਦੀ ਕੋਇਲ "ਸੁਰਿੰਦਰ ਕੌਰ"[3] ਨਾਲ ਰਹੀ| 23 ਮਈ 1999 ਨੂੰ ਆਸਾ ਸਿੰਘ ਮਸਤਾਨਾ ਇਸ ਦੁਨੀਆ ਤੋਂ ਜਿਸਮਾਨੀ ਤੌਰ ' ਤੇ ਅਲਵਿਦਾ ਹੋ ਗਏ।

ਇਨਾਮਸੋਧੋ

ਹਵਾਲੇਸੋਧੋ