ਉਮਰ ਖ਼ਯਾਮ

ਫਾਰਸੀ ਕਵੀ
(ਉਮਰ ਖਯਾਮ ਤੋਂ ਰੀਡਿਰੈਕਟ)

ਉਮਰ ਖ਼ੱਯਾਮ (18 ਮਈ 1048 – 4 ਦਸੰਬਰ 1131)[1]ਫ਼ਾਰਸੀ ਸਾਹਿਤਕਾਰ, ਹਿਸਾਬਦਾਨ, ਖਗੋਲਸ਼ਾਸਤਰੀ ਅਤੇ ਫ਼ਿਲਾਸਫਰ ਸੀ।[2] ਉਹਨਾਂ ਨੇ ਇਸਲਾਮੀ ਜੋਤਿਸ਼ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਅਤੇ ਇਸਦੇ ਸੁਧਾਰਾਂ ਦੇ ਕਾਰਨ ਸੁਲਤਾਨ ਮਲਿਕਸ਼ਾਹ ਦਾ ਪਤਰਾ (ਤਾਰੀਖ਼-ਏ-ਮਲਿਕਸ਼ਾਹੀ), ਜਲਾਲੀ ਸੰਵਤ ਦਾ ਚਲਨ ਹੋਇਆ। ਉਹਨਾਂ ਦੀਆਂ ਰੁਬਾਈਆਂ (ਚਾਰ ਲਾਈਨਾ ਵਿੱਚ ਲਿਖੀ ਇੱਕ ਕਿਸਮ ਦੀ ਕਵਿਤਾ) ਨੂੰ ਦੁਨੀਆ ਪੱਧਰ ਤੇ ਮਸ਼ਹੂਰ ਕਰਨ ਵਿੱਚ ਅੰਗਰੇਜ਼ੀ ਕਵੀ ਐਡਵਰਡ ਫਿਜਜੇਰਾਲਡ ਦਾ ਵੱਡਾ ਯੋਗਦਾਨ ਰਿਹਾ ਹੈ।

ਉਮਰ ਖ਼ਯਾਮ
عمر خیام

033-Earth-could-not-answer-nor-the-Seas-that-mourn-q75-829x1159.jpg
ਜਨਮ: 18 ਮਈ 1048
ਨੇਸ਼ਾਪੁਰ, ਖ਼ੁਰਾਸਾਨ
ਮੌਤ:4 ਦਸੰਬਰ 1131
ਖ਼ੁਰਾਸਾਨ
ਕਾਰਜ_ਖੇਤਰ:ਸਾਹਿਤਕਾਰ, ਹਿਸਾਬਦਾਨ, ਖਗੋਲਸ਼ਾਸਤਰੀ, ਫ਼ਿਲਾਸਫਰ

ਖ਼ੱਯਾਮ ਦਾ ਜਨਮ 18 ਮਈ 1048 ਵਿੱਚ ਉੱਤਰ-ਪੂਰਬੀ ਫਾਰਸ ਦੇ ਨੇਸ਼ਾਬੁਰ[3] (ਨੇਸ਼ਾਪੁਰ) ਵਿੱਚ ਗਿਆਰਵੀਂ ਸਦੀ ਵਿੱਚ ਇੱਕ ਖੇਮਾ(ਤੰਬੂ) ਬਣਾਉਣ ਵਾਲ਼ੇ ਪਰਵਾਰ ਵਿੱਚ ਹੋਇਆ ਅਤੇ ਉੱਥੇ ਹੀ ਉਸਨੇ ਤਕਰੀਬਨ ਪੂਰੀ ਜ਼ਿੰਦਗੀ ਬਿਤਾਈ।

ਹਿਸਾਬਦਾਨਸੋਧੋ

ਅਲਜਬਰਾਸੋਧੋ

ਉਮਰ ਖ਼ਯਾਮ ਨੇ ਅਲਜਬਰਾ ਦੇ ਸਿੱਧਾਂਤਾਂ ਉੱਤੇ ਜਿਕਰਯੋਗ ਕਾਰਜ ਕੀਤਾ। ਉਸ ਨੇ ਤਿੰਨ ਘਾਤੀ ਅਤੇ ਹੋਰ ਉੱਚ ਘਾਤੀ ਸਮੀਕਰਣਾਂ ਨੂੰ ਹੱਲ ਕਰਣ ਦੇ ਕੁੱਝ ਵਿਆਪਕ ਤਰੀਕੇ ਵਿਕਸਿਤ ਕੀਤੇ ਦੋਪਦੀ ਸਮੀਕਰਣਾਂ ਦੇ ਗੁਣਾਂਕਾਂ (Binomial Coefficients) ਨੂੰ ਪਹਿਲੀ ਵਾਰ ਉਸਨੇ ਤਰਿਭੁਜ ਦੇ ਰੂਪ ਵਿੱਚ ਪੇਸ਼ ਕੀਤਾ, ਜਿਸਨੂੰ ਹੁਣ ਪਾਸਕਲ ਟਰਾਏਂਗਲ ( Pascal Triangle ) ਨਾਮ ਨਾਲ ਜਾਣਿਆ ਜਾਂਦਾ ਹੈ।

ਜਿਆਮਿਤੀਸੋਧੋ

ਉਸਨੇ ਗਰੀਕ ਗਣਿਤਗਿਆਤਾ ਯੂਕਲਿਡ ਦੇ ਪੰਜਵੇਂ ਸਵੈ-ਸਿਧ (Axiom) ਉੱਤੇ ਵਿਚਾਰ ਕੀਤਾ। ਗਿਆਤ ਰਹੇ ਕਿ ਯੂਕਲਿਡ ਦੀ ਜਿਆਮਿਤੀ ਵਿੱਚ ਸਾਰੇ ਸਿੱਧਾਂਤ ਪੰਜ ਸਵੈ-ਸਿਧਾਂ ਦੀ ਸਹਾਇਤਾ ਨਾਲ ਸਿੱਧ ਕੀਤੇ ਜਾਂਦੇ ਹਨ। ਇਹ ਸਵੈ-ਸਿੱਧ ਅਤੇ ਸਦੀਵੀ ਸੱਚ ਮੰਨੇ ਜਾਂਦੇ ਹਨ। ਪਰ ਇਹਨਾਂ ਵਿੱਚ ਪੰਜਵਾਂ ਸਵੈ-ਸਿੱਧ ਬਾਅਦ ਦੇ ਗਣਿਤਗਿਆਤਿਆਂ ਲਈ ਵਿਵਾਦਾਸਪਦ ਰਿਹਾ ਹੈ। ਇਸ ਸਵੈ-ਸਿੱਧ ਦੇ ਅਨੁਸਾਰ ਦੋ ਸਮਾਂਤਰ ਰੇਖਾਵਾਂ ਆਪਸ ਵਿੱਚ ਕਦੇ ਨਹੀਂ ਮਿਲਦੀਆਂ। ਸਰਵਪ੍ਰਥਮ ਅਲ ਹੈਥਮ ਨੇ ਸੋਚਿਆ ਕਿ ਇਹ ਸਵੈਸਿਧ ਨਹੀਂ ਸਗੋਂ ਥਿਊਰਮ ਹੈ, ਜਿਸਨੂੰ ਹੋਰ ਸਵੈਸਿਧਾਂ ਦੀ ਸਹਾਇਤਾ ਨਾਲ ਸਿੱਧ ਕਰ ਸਕਦੇ ਹਾਂ। ਗੌਸ ਨੇ ਥਯੋਰੀ ਦਿੱਤੀ ਦੀਆਂ ਪੰਜਵਾਂ ਸਵੈਸਿਧ ਕੇਵਲ ਕੁੱਝ ਹੀ ਦਸ਼ਾਵਾਂ ਵਿੱਚ ਸੱਚ ਪਾਇਆ ਜਾਂਦਾ ਹੈ। ਉਮਰ ਖ਼ਯਾਮ ਨੇ ਯੂਕਲਿਡ ਦਬਾਰਾ ਸਿੱਧ ਕੁੱਝ ਅਜਿਹੀਆਂ ਥਿਊਰਮਾਂ ਖੋਜ ਲਈਆਂ ਜਿਹਨਾਂ ਵਿੱਚ ਪੰਜਵਾਂ ਸਵੈ-ਸਿੱਧ ਟਕਰਾਓ ਪੈਦਾ ਕਰ ਰਿਹਾ ਸੀ। ਇਸ ਤਰ੍ਹਾਂ ਉਹ ਪਹਿਲਾ ਗਣਿਤਗਿਆਤਾ ਹੈ ਜਿਸਨੇ ਯੂਕਲਿਡ ਜਿਆਮਿਤੀ ਤੋਂ ਬਾਹਰ ਦੀਆਂ ਸੰਭਾਵਨਾਵਾਂ ਉੱਤੇ ਵਿਚਾਰ ਕੀਤਾ।

ਜਿਆਮਿਤੀ ਅਲਜਬਰਾਸੋਧੋ

ਖ਼ਯਾਮ ਨੇ ਜਿਆਮਿਤੀ ਅਲਜਬਰਾ ( Geometric Algebra ) ਦੀ ਸਥਾਪਨਾ ਕੀਤੀ। ਜਿਸ ਵਿੱਚ ਉਸਨੇ ਅਲਜਬਰਿਕ ਸਮੀਕਰਣਾਂ ਦੇ ਜਿਆਮਿਤੀ ਹੱਲ ਪੇਸ਼ ਕੀਤੇ। ਇਸ ਵਿੱਚ ਸ਼ਾਮਿਲ ਹੈ ਕਿਊਬਿਕ ਸਮੀਕਰਣ ਦਾ ਹਾਇਪਰਬੋਲਾ ਅਤੇ ਚੱਕਰ ਵਰਗੀਆਂ ਜਿਆਮਿਤੀ ਰਚਨਾਵਾਂ ਦੁਆਰਾ ਹੱਲ। ਉਸਨੇ ਅਲਜਬਰੇ ਵਿੱਚ ਵਿਆਪਕ ਦੋਘਾਤੀ ਸਮੀਕਰਣ ਦਾ ਵੀ ਵਿਚਾਰ ਦਿੱਤਾ।

ਖਗੋਲਸ਼ਾਸਤਰਸੋਧੋ

ਖਗੋਲਸ਼ਾਸਤਰ ਵਿੱਚ ਕਾਰਜ ਕਰਦੇ ਹੋਏ ਉਮਰ ਖ਼ਯਾਮ ਨੇ ਇੱਕ ਸੌਰ ਸਾਲ ਦੀ ਦੂਰੀ ਦਸ਼ਮਲਵ ਦੇ ਛੇ ਸਥਾਨਾਂ ਤੱਕ ਸ਼ੁੱਧ ਪ੍ਰਾਪਤ ਕੀਤੀ। ਇਸ ਆਧਾਰ ਉੱਤੇ ਉਸਨੇ ਇੱਕ ਨਵੇਂ ਕੈਲੇਂਡਰ ਦੀ ਖੋਜ ਕੀਤੀ। ਉਸ ਸਮੇਂ ਦੀ ਈਰਾਨੀ ਹੁਕੂਮਤ ਨੇ ਇਸਨੂੰ ਜਲਾਲੀ ਕੈਲੇਂਡਰ ਦੇ ਨਾਮ ਨਾਲ ਲਾਗੂ ਕੀਤਾ। ਇਹ ਕੈਲੇਂਡਰ ਵਰਤਮਾਨ ਦੇ ਗਰੇਗੋਰਿਅਨ ਕੈਲੇਂਡਰ ਤੋਂ ਕਿਤੇ ਜਿਆਦਾ ਸ਼ੁੱਧ ਸੀ ਪਰ ਗਿਣਤੀ ਵਿੱਚ ਔਖਾ ਸੀ। ਵਰਤਮਾਨ ਈਰਾਨੀ ਕਲੰਡਰ ਜਲਾਲੀ ਕੈਲੇਂਡਰ ਦਾ ਹੀ ਇੱਕ ਮਾਣਕ ਰੂਪ ਹੈ। ਕੁੱਝ ਸਰੋਤਾਂ ਦੇ ਅਨੁਸਾਰ ਉਸਨੂੰ ਗਿਆਤ ਸੀ ਕਿ ਧਰਤੀ ਆਪਣੇ ਅਕਸ਼ ਉੱਤੇ ਘੁੰਮਦੀ ਹੈ ਅਤੇ ਇਹ ਬ੍ਰਹਿਮੰਡ ਦਾ ਕੇਂਦਰ ਨਹੀਂ ਹੈ। ਜਦੋਂ ਕਿ ਯੂਰਪ ਵਿੱਚ ਇਸ ਸਿੱਟੇ ਉੱਤੇ ਕਾਪਰਨੀਕਸ ਪੰਦਰਵੀਂ ਸ਼ਤਾਬਦੀ ਵਿੱਚ ਪੁੱਜਿਆ।

ਧਰਮਸੋਧੋ

ਉਮਰ ਖ਼ਯਾਮ ਦੀ ਧਾਰਮਿਕ ਸ਼ਰਧਾ ਵਿਵਾਦਾਸਪਦ ਹੈ। ਕੁੱਝ ਉਸਨੂੰ ਸ਼ੀਆ ਮੁਸਲਮਾਨ, ਕੁੱਝ ਸੂਫੀ ਤਾਂ ਕਈ ਲੋਕ ਨਾਸਤਿਕ ਵੀ ਸਮਝਦੇ ਹਨ। ਲੇਕਿਨ ਇੰਨਾ ਤੈਅ ਹੈ ਕਿ ਉਹ ਮੁੱਲਾਂ ਦੁਆਰਾ ਥੋਪੇ ਜਾਣ ਵਾਲੇ ਧਰਮ ਤੋਂ ਸੰਤੁਸ਼ਟ ਨਹੀਂ ਸੀ। ਉਸਦੀਆਂ ਰੁਬਾਈਆਂ ਵਿੱਚ ਕਈ ਜਗ੍ਹਾ ਇਸ ਪ੍ਰਤੀ ਬਗ਼ਾਵਤ ਦੇ ਸੁਰ ਸੁਣਾਈ ਪੈਂਦੇ ਹਨ। ਮਿਸਾਲ ਵਜੋਂ ਗੁਰਮੁਖੀ ਵਿੱਚ ਉਸਦੀ ਇੱਕ ਰੁਬਾਈ :

ਅਜ਼ ਰਾਹ ਚੁਨਾਰੌ,ਕਿ ਸਲਾਮਤ ਨ ਕੁਨੰਦ
ਬਾ ਖਲਕ ਚੁਨਾ ਜ਼ੀ ਕਿ ਕਿਆਮਤ ਨ ਕੁਨੰਦ
ਦਰ ਮਸਜਿਦ ਗਰ ਰਵੀ ਚੁਨਾਂ ਰੌ ਕਿ ਤੁਰਾ
ਦਰ ਪੇਸ਼ ਨ ਖਾਨੰਦ ਓ ਇਮਾਮਤ ਨ ਕੁਨੰਦ

ਸ਼ਾਇਰਸੋਧੋ

ਖ਼ਯਾਮ ਨੂੰ ਉਸ ਦੀਆਂ ਰੁਬਾਈਆਂ ਨੇ ਦੁਨੀਆ ਦੇ ਵੱਡੇ ਸ਼ਾਇਰ ਦੀ ਪਛਾਣ ਦਿੱਤੀ ਹੈ। ਭਾਵੇਂ ਉਸ ਦੀਆਂ ਇੱਕਾ ਦੁੱਕਾ ਰੁਬਾਈਆਂ ਕਈ ਕਿਤਾਬਾਂ ਵਿੱਚ ਬਿਖਰੀਆਂ ਹੋਈਆਂ ਮਿਲ ਜਾਂਦੀਆਂ ਹਨ, ਪਰ ਉਹਨਾਂ ਦਾ ਰੁਬਾਈਆਂ ਦਾ ਪਹਿਲਾ ਸੰਗ੍ਰਹਿ 1423 ਵਿੱਚ ਪ੍ਰਕਾਸ਼ਿਤ ਹੋਇਆ, ਯਾਨੀ ਖ਼ਯਾਮ ਦੀ ਮੌਤ ਤੋਂ ਤਕਰੀਬਨ ਤਿੰਨ ਸਦੀਆਂ ਬਾਅਦ। ਇਸ ਕਾਰਨ ਇਨ੍ਹਾਂ ਵਿੱਚ ਬਹੁਤ ਸਾਰੀਆਂ ਰੁਬਾਈਆਂ ਦੀ ਰਲਾਵਟ ਮੰਨੀ ਜਾਂਦੀ ਹੈ।

ਖ਼ਯਾਮ ਦੀ ਸ਼ਾਇਰੀ ਦੇ ਅਨੁਵਾਦਸੋਧੋ

ਰਾਜਾ ਮੱਖਣ ਲਾਲਸੋਧੋ

ਖ਼ਯਾਮ ਦਾ ਸਭ ਤੋਂ ਪਹਿਲਾ ਤਰਜਮਾ ਰਾਜਾ ਮੱਖਣ ਲਾਲ ਨੇ ਜੋ ਦਰਬਾਰ-ਏ-ਦੱਕਨ ਨਾਲ ਵਾਬਸਤਾ ਸਨ ਅਤੇ ਨਿਜ਼ਾਮ ਨਸੀਰ ਉਲ ਦੋਲਾ ਨੇ ਉਸ ਨੂੰ ਰਾਜਾ ਦਾ ਖ਼ਿਤਾਬ ਦਿੱਤਾ ਸੀ। ਮੱਖਣ ਲਾਲ ਨੇ 1842 ਵਿੱਚ ਰੁਬਾਈਆਤ-ਏ- ਖ਼ਯਾਮ ਦਾ ਉਰਦੂ ਵਿੱਚ ਤਰਜਮਾ ਕੀਤਾ, ਯਾਨੀ ਐਡਵਰਡ ਫ਼ਿਟਜ਼ਜੈਰਾਲਡ ਤੋਂ 17 ਸਾਲ ਪਹਿਲਾਂ।

ਐਡਵਰਡ ਫ਼ਿਟਜ਼ਜੈਰਾਲਡਸੋਧੋ

ਐਡਵਰਡ ਫ਼ਿਟਜ਼ਜੈਰਾਲਡ ਦੇ ਅੰਗਰੇਜ਼ੀ ਤਰਜਮੇ ਨੇ ਉਮਰ ਦੀ ਸ਼ਾਇਰੀ ਤੋਂ ਸਾਰੀ ਦੁਨੀਆ ਨੂੰ ਜਾਣੂ ਕਰ ਦਿੱਤਾ। ਰੁਬਾਈਆਤ-ਏ- ਖ਼ਯਾਮ ਦੇ ਨਾਮ ਨਾਲ ਇਹ ਅੰਗਰੇਜ਼ੀ ਅਨੁਵਾਦ 15 ਜਨਵਰੀ 1859 ਨੂੰ ਪ੍ਰਕਾਸ਼ਿਤ ਹੋਇਆ। ਇਸ ਨੂੰ ਅੰਗਰੇਜ਼ੀ ਸ਼ਾਇਰੀ ਦੇ ਸਰਬੋਤਮ ਸ਼ਾਹਕਾਰਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਇਹ ਨਾ ਸਿਰਫ਼ ਅੰਗਰੇਜ਼ੀ ਸ਼ਾਇਰੀ ਦੀ ਸਭ ਤੋਂ ਜ਼ਿਆਦਾ ਪੜ੍ਹੀ ਜਾਣ ਵਾਲੀ ਕਿਤਾਬ ਹੈ, ਬਲਕਿ ਸਭ ਤੋਂ ਜ਼ਿਆਦਾ ਹਵਾਲੇ ਵਜੋਂ ਵਰਤੀ ਜਾਣ ਵਾਲੀ ਕਿਤਾਬ ਵੀ ਇਹੀ ਹੈ। ਆਕਸਫ਼ਰਡ ਡਿਕਸ਼ਨਰੀ ਆਫ਼ ਕੋਟੇਸ਼ਨਜ਼ ਵਿੱਚ ਇਸ ਕਿਤਾਬ ਵਿੱਚੋਂ 130 ਕਥਨ ਦਰਜ ਕੀਤੇ ਗਏ ਹਨ।

ਹਵਾਲੇਸੋਧੋ

  1. mcs। st-andrews। ac। uk/Biographies/Khayyam। html "Omar Khayyam" Check |url= value (help). Retrieved 13 ਅਕਤੂਬਰ 2012.  Check date values in: |access-date= (help)[ਮੁਰਦਾ ਕੜੀ]
  2. poemhunter। com/omar-khayyam-umar-khayyam/biography/ "Biography of Omar Khayyam" Check |url= value (help). Retrieved 13 ਅਕਤੂਬਰ 2012.  Check date values in: |access-date= (help)[ਮੁਰਦਾ ਕੜੀ]
  3. "Omar Khayyam". Retrieved 13 ਅਕਤੂਬਰ 2012.  Check date values in: |access-date= (help)