ਉੜਮੁੜ ਟਾਂਡਾ

(ਉਰਮਾਰ ਤੋਂ ਰੀਡਿਰੈਕਟ)

ਉੜਮੁੜ ਟਾਂਡਾ ਪੰਜਾਬ, ਭਾਰਤ ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਨਗਰ ਅਤੇ ਨਗਰ ਕੌਂਸਲ ਹੈ।

ਜਨਸੰਖਿਆ ਸੋਧੋ

2001 ਦੀ ਭਾਰਤੀ ਜਨਗਣਨਾ ਅਨੁਸਾਰ, [1] ਉੜਮੜ ਟਾਂਡਾ ਦੀ ਆਬਾਦੀ 22,115 ਸੀ, ਜਿਨ੍ਹਾਂ ਵਿੱਚੋਂ 52% ਮਰਦ ਅਤੇ 48% ਔਰਤਾਂ ਸਨ। ਉੜਮੜ ਟਾਂਡਾ ਦੀ ਔਸਤ ਸਾਖਰਤਾ ਦਰ 74% ਹੈ, ਜੋ ਕਿ ਰਾਸ਼ਟਰੀ ਔਸਤ 59.5% ਤੋਂ ਵੱਧ ਹੈ। ਮਰਦ ਸਾਖਰਤਾ 77% ਪਰ ਔਰਤਾਂ ਦੀ ਸਾਖਰਤਾ 71% ਦੇ ਨਾਲ ਸਿੱਖਿਆ ਵਿੱਚ ਲਿੰਗਕ ਵਿਤਕਰਾ ਹੈ। ਆਬਾਦੀ ਦਾ 11% 6 ਸਾਲ ਤੋਂ ਘੱਟ ਉਮਰ ਦਾ ਹੈ।

ਇਤਿਹਾਸ ਸੋਧੋ

ਇਹ ਸ਼ਹਿਰ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਵੱਖ-ਵੱਖ ਥਾਵਾਂ ਜਿਵੇਂ ਕਿ ਪਿੰਡ ਪੁੱਲ ਪੁਖਤਾ ਅਤੇ ਪਿੰਡ ਮੂਨਕ ਕਲਾਂ ਦਾ ਦੌਰਾ ਕੀਤਾ, ਜਿੱਥੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਘੋੜੇ ਬੰਨ੍ਹੇ ਸਨ ਅਤੇ ਕਈ ਦਿਨ ਠਹਿਰੇ ਸਨ।

ਧਾਰਮਿਕ ਸਥਾਨ ਸੋਧੋ

ਗੁਰੂ ਹਰਿਗੋਬਿੰਦ ਨਾਲ਼ ਸਬੰਧਤ ਇੱਕ ਗੁਰਦੁਆਰਾ, ਗੁਰਦੁਆਰਾ ਪੁਲਪੁਖ਼ਤਾ ਸਾਹਿਬ, ਕਾਲੀ ਬੇਈ ਨਦੀ ਦੇ ਕੰਢੇ 'ਤੇ ਸਥਿਤ ਹੈ।[2]

ਹਵਾਲੇ ਸੋਧੋ

  1. "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.
  2. ਪੰਡਿਤ, ਵਰਿੰਦਰ (14 April 2023). "ਟਾਂਡਾ ਵਿਖੇ ਗੁਰਦੁਆਰਾ ਪੁਲ ਪੁਖ਼ਤਾ ਸਾਹਿਬ ਚ ਵਿਸਾਖੀ ਮੌਕੇ ਵੱਡੀ ਗਿਣਤੀ ਚ ਸੰਗਤ ਹੋਈ ਨਤਮਸਤਕ". ਜਗ ਬਾਣੀ. ਉੜਮੁੜ ਟਾਂਡਾ. Retrieved 12 October 2023.