ਊਮਿਓ ਸ਼ਹਿਰ ਦਾ ਗਿਰਜਾ

ਊਮਿਓ ਸ਼ਹਿਰ ਦਾ ਗਿਰਜਾ (ਸਵੀਡਿਸ਼: Umeå stads kyrka) ਕੇਂਦਰੀ ਊਮਿਓ ਵਿੱਚ ਸਥਿਤ ਇੱਕ ਗਿਰਜਾ ਹੈ। ਇਹ ਵਾਨੋਰਟਸਪਾਰਕੇਨ ਅਤੇ ਉਮੇ ਨਦੀ ਦੇ ਉੱਤਰੀ ਕਿਨਾਰੇ ਦੇ ਵਿੱਚ ਸਥਿਤ ਹੈ। ਇਸਦਾ ਉਦਘਾਟਨ 1894 ਵਿੱਚ ਹੋਇਆ ਸੀ। ਇਸਦਾ ਆਰਕੀਟੈਕਟ ਫਰੈਡਰਿਕ ਓਲਾਓਸ ਲਿੰਡਸਟ੍ਰੋਮ ਸੀ ਅਤੇ ਇਸ ਇਮਾਰਤ ਦਾ ਨਿਰਮਾਣ 1892 ਤੋਂ 1894 ਦੇ ਦਰਮਿਆਨ ਹੋਇਆ।

ਊਮਿਆ ਸ਼ਹਿਰ ਦਾ ਗਿਰਜਾ
ਸਤੰਬਰ 2010 ਵਿੱਚ ਊਮਿਆ ਸ਼ਹਿਰ ਦਾ ਗਿਰਜਾ
63°49′25″N 20°16′04″E / 63.82361°N 20.26778°E / 63.82361; 20.26778
ਸਥਿਤੀਊਮਿਆ
ਦੇਸ਼ਸਵੀਡਨ
ਸੰਪਰਦਾਇਸਵੀਡਨ ਦਾ ਚਰਚ
ਵੈਬਸਾਈਟsvenskakyrkan.se
History
ਸਥਾਪਨਾ1894 (1894)[1]
Architecture
Architect(s)ਫਰੈਡਰਿਕ ਓਲਾਓਸ ਲਿੰਡਸਟ੍ਰੋਮ[2]
Administration
DioceseDiocese of Luleå

ਇਤਿਹਾਸ

ਸੋਧੋ

ਪਹਿਲੀ ਮੁੜ ਬਹਾਲੀ

ਸੋਧੋ

1929 ਵਿੱਚ ਚਰਚ ਕੌਂਸਲ ਨੇ ਚਰਚ ਦੀ ਮੁੜ ਬਹਾਲੀ ਕਰਨ ਦਾ ਨਿਰਣਾ ਲਿਆ। ਇਸਦੀ ਛੱਤ ਦੀ ਕੁਝ ਹਿੱਸਾ ਚੋਣ ਲੱਗ ਪਿਆ ਸੀ ਜਿਸ ਕਰਨ ਕੁਝ ਨੁਕਸਾਨ ਹੋ ਗਿਆ ਸੀ ਅਤੇ ਇੱਕ ਵਧੀਆ ਬਹਾਲੀ ਦੀ ਜਰੂਰਤ ਦੇਖੀ ਗਈ। ਭਾਵੇਂ ਇਸ ਤੋਂ ਪਹਿਲਾਂ ਥੋੜ੍ਹੀ ਬਹੁਤ ਮਰੰਮਤ ਕੀਤੀ ਗਈ ਸੀ।

ਪੁਲ ਦੀ ਉਸਾਰੀ

ਸੋਧੋ

1971 ਵਿੱਚ ਕਿਰਕਬਰੋਨ ਪੁਲ ਦੀ ਉਸਾਰੀ ਕਰਨ ਦਾ ਨਿਰਣਾ ਲਿੱਤਾ ਗਿਆ। ਉਸਾਰੀ ਸ਼ੁਰੂ ਹੋਈ ਤਾਂ ਚਰਚ ਦੇ ਨਾਲ ਦੀ ਜਮੀਨ ਵਿੱਚ ਇੱਕ ਕਬਰਸਤਾਨ ਮਿਲਿਆ। ਪ੍ਰਾਚੀਨ ਲੱਭਤਾਂ ਐਕਟ ਦੇ ਤਹਿਤ 1972 ਵਿੱਚ ਪੁਲ ਦੀ ਉਸਾਰੀ ਦਾ ਕੰਮ ਰੋਕਿਆ ਗਿਆ ਤਾਂ ਜੋ ਪੁਰਾਤੱਤਵ ਵਿਗਿਆਨੀ ਸਾਰੇ ਖੇਤਰ ਦਾ ਨਿਰੱਖਣ ਕਰ ਲੈਣ। ਕਬਰਸਤਾਨ ਦੀਆਂ ਅਸਲੀ ਹੱਦਾਂ ਬਾਰੇ ਕੁਝ ਨਹੀਂ ਪਤਾ ਸੀ ਕਿਉਂਕਿ ਇਸ ਨਾਲ ਸੰਬੰਧਿਤ ਕੋਈ ਰਜਿਸਟਰੀ ਮੌਜੂਦ ਨਹੀਂ ਸੀ। ਖੁਦਾਈ ਦੇ ਦੌਰਾਨ 40 ਤਾਬੂਤ ਮਿਲੇ ਜਿਹਨਾਂ ਵਿੱਚ ਤਕਰੀਬਨ 60 ਲਾਸ਼ਾਂ ਸਨ। ਆਖਰੀ ਕਬਰ ਵਿੱਚ ਇੱਕ ਪਲੇਟ ਮਿਲੀ ਜਿਸ ਤੋਂ ਪਤਾ ਲੱਗਿਆ ਕਿ ਇਹ ਗਵਰਨਰ ਪੇਹਰ ਐਡਮ ਸਟ੍ਰੋਮਬਰਗ ਦੀ ਪਰਿਵਾਰਿਕ ਕਬਰ ਸੀ। ਕਿਸੇ ਵੀ ਕਬਰ ਉੱਤੇ ਥੰਮ੍ਹ ਨਹੀਂ ਮਿਲੇ ਅਤੇ ਇਹ ਮੰਨਿਆ ਜਾਂਦਾ ਹੈ ਕਿ ਉਹ 1888 ਦੀ ਅੱਗ ਵਿੱਚ ਬਰਬਾਦ ਹੋ ਗਏ ਹੋਣਗੇ। ਹਰ ਚੀਜ਼ ਦਾ ਨਰਿੱਖਣ ਕੀਤਾ ਗਿਆ ਅਤੇ ਫਿਰ ਇਹਨਾਂ ਨੂੰ ਪਲਾਸਟਿਕ ਦੇ ਲਫਾਫਿਆਂ ਵਿੱਚ ਪਾਕੇ ਗਿਰਜੇ ਵਿੱਚ ਛੱਡ ਦਿੱਤਾ ਗਿਆ।

ਹਵਾਲੇ

ਸੋਧੋ
  1. Umeå stadsförsamling. "Umeå stads kyrka" (in Swedish). Church of Sweden. Archived from the original on 2 ਅਗਸਤ 2011. Retrieved 2 August 2011. {{cite web}}: Unknown parameter |deadurl= ignored (|url-status= suggested) (help)CS1 maint: unrecognized language (link)
  2. "F O Lindström" (in Swedish). Västerbottens museum. Archived from the original on 2 ਅਗਸਤ 2011. Retrieved 2 August 2011. {{cite web}}: Unknown parameter |deadurl= ignored (|url-status= suggested) (help)CS1 maint: unrecognized language (link)