ਐਂਜਲਾ ਡੇਵਿਸ

(ਏਂਜੇਲਾ ਡੇਵਿਸ ਤੋਂ ਰੀਡਿਰੈਕਟ)

ਐਂਜਲਾ ਯਵੋਨ ਡੇਵਿਸ (ਜਨਮ 26 ਜਨਵਰੀ, 1944) ਇੱਕ ਅਮਰੀਕੀ ਰਾਜਨੀਤਿਕ ਕਾਰਕੁੰਨ, ਅਕਾਦਮਿਕ ਅਤੇ ਲੇਖਿਕਾ ਹੈ। ਉਹ 1960ਵਿਆਂ ਵਿੱਚ ਕਮਿਊਨਿਸਟ ਪਾਰਟੀ ਯੂ.ਐਸ.ਏ. ਨਾਲ ਕੰਮ ਕਰਦਿਆਂ ਇੱਕ ਕਾਉਂਟਰ ਕਲਚਰ ਕਾਰਕੁੰਨ ਵਜੋਂ ਉਭਰ ਕੇ ਸਾਹਮਣੇ ਆਈ, ਜਿਸ ਵਿੱਚ ਉਹ 1991 ਤੱਕ ਮੈਂਬਰ ਰਹੀ ਅਤੇ ਨਾਗਰਿਕ ਅਧਿਕਾਰ ਅੰਦੋਲਨ ਦੌਰਾਨ ਬਲੈਕ ਪੈਂਥਰ ਪਾਰਟੀ 'ਚ ਸਰਗਰਮ ਰਹੀ।[4]

ਐਂਜਲਾ ਡੇਵਿਸ
2010 ਵਿੱਚ ਡੇਵਿਸ
ਜਨਮ
ਐਂਜਲਾ ਯਵੋਨ ਡੇਵਿਸ

(1944-01-26) ਜਨਵਰੀ 26, 1944 (ਉਮਰ 80)
ਵਾਰਿੰਘਮ, ਅਲਵਾਮਾ, ਯੂ.ਐਸ.
ਸਿੱਖਿਆਬਰਾਂਡੀ ਯੂਨੀਵਰਸਿਟੀ (ਬੀ.ਏ.)
ਕੈਲੀਫੋਰਨੀਆ ਯੂਨੀਵਰਸਿਟੀ, ਸੈਨ ਡੀਓਗੋ(ਐਮ.ਏ.)
ਹਮਬੋਲਟ ਯੂਨੀਵਰਸਿਟੀ (ਪੀ.ਐਚ.ਡੀ.)
ਪੇਸ਼ਾਅਧਿਆਪਕ, ਲੇਖਕ, ਸਮਾਜਿਕ ਕਾਰਕੁੰਨ
ਮਾਲਕਕੈਲੀਫੋਰਨੀਆ ਯੂਨੀਵਰਸਿਟੀ, ਸੈਂਟਾ ਕਰੂਜ਼ (ਸੇਵਾ-ਮੁਕਤ) ਐਮੇਰੀਤੁਸ
ਰਾਜਨੀਤਿਕ ਦਲਕਮਿਊਨਿਸਟ ਪਾਰਟੀ, ਯੂ.ਐਸ.ਏ. (1969–1991)
ਲੋਕਤੰਤਰ ਅਤੇ ਸਮਾਜਵਾਦ ਲਈ ਅਜ਼ਾਦ ਕਮੇਟੀਆਂ (1991–ਹੁਣ)
ਜੀਵਨ ਸਾਥੀਹਿਲਟਨ ਬ੍ਰੈਥਵੇਟ (1980-1983)[1][2][3]

ਡੇਵਿਸ ਇਤਿਹਾਸ ਦੇ ਚੇਤਨਾ ਵਿਭਾਗ, ਕੈਲੀਫੋਰਨੀਆ ਯੂਨੀਵਰਸਿਟੀ, ਸੈਂਟਾ ਕਰੂਜ਼ ਵਿੱਚ ਐਮੇਰੀਤੁਸ ਪ੍ਰੋਫੈਸ਼ਰ ਹੈ। ਉਹ ਯੂਨੀਵਰਸਿਟੀ ਦੇ ਨਾਰੀਵਾਦੀ ਅਧਿਐਨ ਵਿਭਾਗ ਦੀ ਪੂਰਬ ਨਿਰਦੇਸ਼ਕ ਵੀ ਹੈ। ਉਹਨਾਂ ਦੀ ਖੋਜ ਦਾ ਵਿਸ਼ਾ ਨਾਰੀਵਾਦ, ਅਫ਼ਰੀਕੀ-ਅਮਰੀਕੀ ਅਧਿਐਨ ਦੇ ਮਹੱਤਵਪੂਰਨ ਸਿਧਾਂਤ, ਮਾਰਕਸਵਾਦ, ਪਾਪੂਲਰ ਸੰਗੀਤ, ਸਮਾਜਿਕ ਚੇਤਨਾ ਅਤੇ ਸਜ਼ਾ ਤੇ ਜੇਲ੍ਹ ਦਾ ਦਰਸ਼ਨ ਅਤੇ ਇਤਿਹਾਸ ਹੈ। ਉਸਨੇ ਕ੍ਰਿਟੀਕਲ ਰਜਿਸਟੈਂਸ ਦੀ ਸਹਿ-ਸਥਾਪਨਾ ਕੀਤੀ। ਕ੍ਰਿਟੀਕਲ ਰਜਿਸਟੈਂਸ ਇੱਕ ਸੰਗਠਨ ਹੈ, ਜੋ ਜੇਲ੍ਹ-ਉਦਯੋਗਿਕ ਕੰਪਲੈਕਸ ਨੂੰ ਖ਼ਤਮ ਕਰਨ ਲਈ ਕੰਮ ਕਰਦਾ ਹੈ।

ਡੇਵਿਸ ਦੇ ਕਮਿਊਨਿਸਟ ਪਾਰਟੀ, ਯੂ.ਐਸ.ਏ. ਦੀ ਮੈਂਬਰ ਹੋਣ ਕਰਕੇ 1969 ਵਿੱਚ ਕੈਲੀਫੋਰਨੀਆ ਦੇ ਗਵਰਨਰ ਰੋਨਾਲਡ ਰੀਗਨ ਨੇ ਉਸਨੂੰ ਕੈਲੀਫੋਰਨੀਆ ਦੀ ਕਿਸੇ ਵੀ ਯੂਨੀਵਰਸਿਟੀ ਵਿੱਚ ਪੜ੍ਹਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਸਨੇ ਕਈ ਦਹਾਕਿਆਂ ਤੱਕ ਸੋਵੀਅਤ ਬਲਾਕ ਦੀਆਂ ਸਰਕਾਰਾਂ ਦਾ ਸਮਰਥਨ ਕੀਤਾ। 1980 ਦੇ ਦਹਾਕੇ ਦੌਰਾਨ ਉਹ ਸੀ.ਪੀ.ਯੂ.ਐਸ.ਏ. ਟਿਕਟ 'ਤੇ ਉਪ-ਰਾਸ਼ਟਪਤੀ ਲਈ ਦੋ ਵਾਰ ਨਾਮਜਦ ਹੋਈ। 1991 ਵਿੱਚ ਉਹਨਾਂ ਨੇ ਪਾਰਟੀ ਛੱਡ ਦਿੱਤੀ।[5]

ਡੇਵਿਸ ਵਲੋਂ ਆਪਣੇ ਨਿਜੀ ਸੁਰੱਖਿਆ ਗਾਰਡਾਂ ਲਈ ਹਥਿਆਰ ਖਰੀਦਣ ਤੋਂ ਬਾਅਦ ਉਸ ਦੇ ਗਾਰਡਾਂ ਨੇ 1970 'ਚ ਮਾਰਿਨ ਕਾਉਂਟੀ, ਕੈਲੀਫੋਰਨੀਆ ਕੋਰਟ ਰੂਮ ਵਿੱਚ ਇਨ੍ਹਾਂ ਹਥਿਆਰ ਦਾ ਇਸਤੇਮਾਲ ਕੀਤਾ, ਜਿਸ ਵਿੱਚ ਚਾਰ ਲੋਕ ਮਾਰੇ ਗਏ ਸਨ। ਉਸ ਤੇ ਗੁੰਡਾਗਰਦੀ ਦਾ ਕੇਸ ਚਲਾਇਆ ਗਿਆ, ਜਿਸ ਵਿੱਚ ਹੱਤਿਆ ਦੀ ਸਜ਼ਾ ਵੀ ਸ਼ਾਮਿਲ ਸੀ, ਪਰ ਆਰੋਪੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ।[6][7]

ਹਵਾਲੇ ਸੋਧੋ

  1. "Angela Davis". NNDB.
  2. "Angela Davis, Sweetheart of the Far Left, Finds Her Mr. Right". People. July 21, 1980. Archived from the original on ਮਾਰਚ 11, 2015. Retrieved October 20, 2011. {{cite web}}: Unknown parameter |dead-url= ignored (help)
  3. "Angela Davis Now". Los Angeles Times. March 8, 1989. Retrieved January 6, 2015.
  4. "Angela Davis". CCCB. Retrieved October 4, 2017.
  5. Lind, Amy; Stephanie Brzuzy (2008). Battleground: Women, Gender, and Sexuality. Vol. 1. Westport, Connecticut: Greenwood Press. p. 406. ISBN 0-313-34038-2. Retrieved February 24, 2012.
  6. name="Democracy now.org"|access date December 2018/>
  7. Timothy, Mary (1974). Jury Woman. Palo Alto, California: Emty Press. Retrieved October 31, 2014.