ਏਅਰ ਕੈਨੇਡਾ ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਹੈ। ਇਹ ਕੈਨੇਡਾ ਤੋਂ ਅਮਰੀਕਾ, ਯੂਰਪ, ਏਸ਼ੀਆ, ਆਸਟਰੇਲੀਆ, ਅਤੇ ਕੁਝ ਕੈਰੇਬੀਅਨ ਦੇਸ਼ਾਂ ਵਿੱਚ ਉੱਡਦੀ ਹੈ। ਏਅਰ ਕੈਨੇਡਾ ਦੀ ਸ਼ੁਰੂਆਤ 1 ਸਤੰਬਰ 1937 ਨੂੰ ਹੋਈ।[1] ਇਸਨੂੰ ਪਹਿਲਾਂ ਟ੍ਰਾਂਸ-ਕੈਨੇਡਾ ਏਅਰ ਲਾਈਨਜ਼ ਕਿਹਾ ਜਾਂਦਾ ਸੀ। ਪਹਿਲੀ ਫਲਾਈਟ ਵੈਨਕੂਵਰ ਤੋਂ ਸੀਐਟਲ ਲਈ ਸੀ। ਏਅਰਲਾਈਨ ਦਾ ਨਾਮ 1964 ਵਿੱਚ ਬਦਲ ਕੇ ਏਅਰ ਕੈਨੇਡਾ ਰੱਖਿਆ ਗਿਆ।[2] ਏਅਰ ਕੈਨੇਡਾ ਦਾ 1989 ਵਿੱਚ ਨਿੱਜੀਕਰਨ ਕੀਤਾ ਗਿਆ ਸੀ।[3] ਸਤੰਬਰ 1998 ਵਿੱਚ ਏਅਰ ਕੈਨੇਡਾ ਦੇ ਪਾਇਲਟਾਂ ਦੁਆਰਾ ਇੱਕ ਵੱਡੀ ਹੜਤਾਲ ਸ਼ੁਰੂ ਕੀਤੀ ਗਈ ਸੀ।[4] ਏਅਰ ਕੈਨੇਡਾ ਨੇ 2000 ਵਿੱਚ ਕੈਨੇਡੀਅਨ ਏਅਰਲਾਈਨਜ਼ ਨੂੰ ਖਰੀਦਿਆ। [5] 2000 ਦੇ ਦਹਾਕੇ ਦੇ ਸ਼ੁਰੂ ਤੋਂ ਏਅਰ ਕੈਨੇਡਾ ਨੂੰ ਕਈ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। [6]

ਮਾਂਟਰੀਅਲ ਵਿੱਚ ਏਅਰ ਕੈਨੇਡਾ ਦਾ ਮੁੱਖ ਦਫ਼ਤਰ

ਗੈਲਰੀ ਸੋਧੋ

ਹਵਾਲੇ ਸੋਧੋ

  1. "September 1, 1937: Passengers get to fly! 75 - Air Canada's 80th Anniversary". moments.aircanada.com. Archived from the original on March 1, 2019. Retrieved February 11, 2019.
  2. "Air Canada Corporate Profile". www.aircanada.com.
  3. Apr 12, Annie Bergeron-Oliver Published on; 2013 6:23pm (12 April 2013). "Air Canada's privatization, 25 years later".{{cite web}}: CS1 maint: numeric names: authors list (link)
  4. "Remember what happened in the last Air Canada strike? - The Star". thestar.com.
  5. Milton, Robert A. (2009). Straight from the Top: The Truth About Air Canada. Greystone Books. p. 115. ISBN 978-1-926685-40-3.
  6. "Memo to lingering skeptics: The new Air Canada is nothing like the old".