ਏਮਾ ਦਾਤਸੀ (ਜੌਗਖਾ: ཨེ་མ་དར་ཚིལ་; ਵਾਇਲੀ: ਈ-ਮਾ ਦਾਰ-ਤਸ਼ਿਲ[1]) ਭੂਟਾਨੀ ਰਸੋਈ ਵਿੱਚ ਬਣਾਇਆ ਜਾਣ ਵਾਲਾ ਬਹੁਤ ਪ੍ਰਸਿੱਧ ਪਕਵਾਨ ਹੈ, ਜਿਸ ਨੂੰ ਭੂਟਾਨ ਦੇ ਕੌਮੀ ਪਕਵਾਨ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਮਿਰਚ ਅਤੇ ਪਨੀਰ ਨਾਲ ਤਿਆਰ ਕੀਤਾ ਜਾਂਦਾ ਹੈ, ਜਿਵੇਂ ਕਿ ਭੂਟਾਨ ਦੀ ਜੌਗਖਾ ਭਾਸ਼ਾ ਵਿੱਚ "ਏਮਾ" ਦਾ ਅਰਥ ਹੈ "ਮਿਰਚ" ਅਤੇ "ਦਾਤਸੀ" ਦਾ ਅਰਥ ਹੈ "ਪਨੀਰ"।[2]

ਏਮਾ ਵਾਤਸੀ
ਚੌਲਾਂ ਨਾਲ ਏਮਾ ਵਾਤਸੀ
ਸਰੋਤ
ਸੰਬੰਧਿਤ ਦੇਸ਼ਭੂਟਾਨ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਪਨੀਰ (ਗਾਂ ਜਾਂ ਪਹਾੜੀ ਗਾਂ ਦੇ ਦੁੱਧ ਦਾ), ਮਿਰਚ (ਹਰੀ, ਲਾਲ, ਜਾਂ ਸਫ਼ੈਦ)

ਇਸ ਪਕਵਾਨ ਵਿੱਚ ਮਿਰਚਾਂ ਦੀਆਂ ਵੱਖ-ਵੱਖ ਕਿਸਮਾਂ: ਹਰੀ ਮਿਰਚ, ਲਾਲ ਮਿਰਚ ਜਾਂ ਸਫ਼ੈਦ ਮਿਰਚ ਆਦਿ ਦੀ (ਹਰੀਆਂ ਮਿਰਚਾਂ ਨੂੰ ਗਰਮ ਪਾਣੀ ਵਿੱਚ ਧੋ ਕੇ ਅਤੇ ਧੁੱਪ ਵਿੱਚ ਸੁੱਕਾ ਕੇ) ਵਰਤੋ ਕੀਤੀ ਜਾ ਸਕਦੀ ਹੈ,[3] ਜੋ ਸੁੱਕੀਆਂ ਜਾਂ ਤਾਜ਼ਾ ਹੋ ਸਕਦੀਆਂ ਹਨ।[4] ਇਨ੍ਹਾਂ ਮਿਰਚਾਂ ਨੂੰ "ਸ਼ਾ ਏਮਾ" ਵੀ ਕਹਿੰਦੇ ਹਨ, ਜੋ ਸ਼ਿਮਲਾ ਮਿਰਚ ਦੀ ਹੀ ਕਿਸਮ ਹੁੰਦੀ ਹੈ[5] 

ਏਮਾ ਵਾਤਸੀ ਲਈ ਪਨੀਰ ਘਰ ਵਿੱਚ ਹੀ ਗਾਂ ਜਾਂ ਪਹਾੜੀ ਗਾਂ ਦੇ ਦੁੱਧ ਤੋਂ ਬਣਾਇਆ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਮੱਖਣ ਬਣਾਉਣ ਲਈ, ਦਹੀ ਵਿਚੋਂ ਚਰਬੀ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ ਅਤੇ ਬਿਨ੍ਹਾਂ ਚਰਬੀ ਦੇ ਦਹੀ ਨੂੰ ਪਨੀਰ ਬਣਾਉਣ ਲਈ ਵਰਤਿਆ ਜਾਂਦਾ ਹੈ। ਪਨੀਰ ਬਣ ਜਾਣ ਤੋਂ ਬਾਅਦ, ਬਚੇ ਪਾਣੀ ਦਾ ਚਾਵਲਾਂ ਨਾਲ ਖਾਣ ਲਈ ਸੂਪ ਬਣਾ ਲਿਆ ਜਾਂਦਾ ਹੈ ਭਾਵ ਦਹੀ ਦਾ ਕੋਈ ਵੀ ਹਿੱਸਾ ਬੇਕਾਰ ਨਹੀਂ ਜਾਂਦਾ। 

ਕੇਵਾ ਦਾਤਸੀ ਸੋਧੋ

ਇਸ ਵਰਗਾ ਇੱਕ ਹੋਰ ਪਕਵਾਨ ਹੈ, ਜਿਸ ਨੂੰ ਕੇਵਾ ਦਾਤਸੀ ਕਿਹਾ ਜਾਂਦਾ ਹੈ। ਇਸ ਵਿੱਚ ਮਿਰਚ ਦੀ ਥਾਂ ਆਲੂ ਪਾਏ ਜਾਂਦੇ ਹਨ।[6][7]

ਏਮਾ ਦਾਤਸੀ ਨੂੰ ਬਹੁਤ ਤਰੀਕਿਆ ਨਾਲ ਬਣਾਇਆ ਜਾ ਸਕਦਾ ਹੈ। ਜਦੋਂ ਇਸ ਵਿੱਚ ਮਿਰਚ ਦੀ ਥਾਂ ਬੀਨ ਪਾਏ ਜਾਂਦੇ ਹਨ ਤਾਂ ਇਸ ਨੂੰ ਬੀਨ ਦਾਤਸੀ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਜਦੋਂ ਮਸ਼ਰੂਮ ਪਾਏ ਜਾਂਦੇ ਹਨ ਤਾਂ ਉਸਨੂੰ ਮਸ਼ਰੂਮ ਦਾਤਸੀ ਕਹਿ ਦਿੱਤਾ ਜਾਂਦਾ ਹੈ।

ਹਵਾਲੇ ਸੋਧੋ

  1. "༈ རྫོང་ཁ་ཨིང་ལིཤ་ཤན་སྦྱར་ཚིག་མཛོད། ༼ཨ༽" [Dzongkha-English Dictionary: "A"]. Dzongkha-English Online Dictionary. Dzongkha Development Commission, Government of Bhutan. Archived from the original on 2011-08-25. Retrieved 2011-10-30. {{cite web}}: Unknown parameter |dead-url= ignored (|url-status= suggested) (help)
  2. Pandey, Geeta. "Bhutan's love affair with chillies". BBC News. Retrieved 4 October 2011.
  3. Wangdi, Samten; Kencho, Yeshi. "Ema:The Fiery Bhutanese Food". Kuensel News Online. Retrieved 4 October 2011.
  4. "A Brief Introduction to Bhutanese Food". Bhutanese Food Site. Retrieved 4 October 2011.
  5. "PACKAGE OF PRACTICES FOR CHILI PRODUCTION IN BHUTAN". Agriculture, Livestock & Forestry. Research & Development Center Bajo, Department of Agriculture, Ministry of Agriculture & Forests, Royal Govt of Bhutan. Archived from the original on 25 April 2012. Retrieved 4 October 2011. {{cite web}}: Unknown parameter |dead-url= ignored (|url-status= suggested) (help)
  6. Kavita Kanan Chandra (30 December 2013). "Dragon Feast". Bhutan Observer. Archived from the original on 20 ਦਸੰਬਰ 2017. Retrieved 10 ਅਕਤੂਬਰ 2018. {{cite web}}: Unknown parameter |dead-url= ignored (|url-status= suggested) (help)
  7. Andreas von Heßberg (29 June 2016). Bhutan: Unterwegs im Himalaya-Königreich. Trescher Verlag. p. 121. ISBN 978-3-89794-350-6.