ਔਸਿਪ ਐਮੀਲੀਏਵਿੱਚ ਮਾਂਦਲਸਤਾਮ (ਰੂਸੀ: О́сип Эми́льевич Мандельшта́м; IPA: [ˈosʲɪp ɪˈmʲilʲjɪvʲɪtɕ məndʲɪlʲˈʂtam]; 15 ਜਨਵਰੀ [ਪੁ.ਤ. 3 ਜਨਵਰੀ] 1891 – 27 ਦਸੰਬਰ 1938) ਇੱਕ ਰੂਸੀ ਕਵੀ ਅਤੇ ਨਿਬੰਧਕਾਰ ਸੀ, ਜੋ ਇਨਕਲਾਬ ਅਤੇ ਇਸ ਦੇ ਬਾਅਦ ਅਤੇ ਸੋਵੀਅਤ ਯੂਨੀਅਨ ਦੇ ਉਭਾਰ ਦੇ ਦੌਰਾਨ ਰੂਸ ਵਿੱਚ ਰਹਿੰਦਾ ਸੀ, ਅਤੇ ਨਦੇਜ਼ਦਾ ਮਾਂਦਲਸਤਾਮ ਦਾ ਪਤੀ ਸੀ। ਉਸ ਨੇ ਕਵਿਤਾ ਦੇ ਐਕਮੇਇਸਟ ਸਕੂਲ ਦਾ ਮੁੱਖ ਮੈਨਬਰ ਸੀ। ਉਸ ਨੇ 1930ਵਿਆਂ ਦੇ ਜਬਰ ਦੌਰਾਨ ਜੋਸਿਫ਼ ਸਟਾਲਿਨ ਦੀ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਦੀ ਪਤਨੀ ਨਦੇਜ਼ਦਾ ਸਹਿਤ ਅੰਦਰੂਨੀ ਜਲਾਵਤਨੀ ਵਿੱਚ ਭੇਜ ਦਿੱਤਾ ਗਿਆ ਸੀ। ਇੱਕ ਪਰਕਾਰ ਦੀ ਰਾਹਤ ਦੇ ਮੱਦੇਨਜ਼ਰ, ਉਹ ਪੱਛਮੀ ਰੂਸ ਵਿੱਚ ਵਾਰਨਜ਼ ਚਲੇ ਗਏ। 1938 ਵਿੱਚ ਮਾਂਦਲਸਤਾਮ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਸਾਇਬੇਰੀਆ ਦੇ ਇੱਕ ਗੁਲਾਗ ਕੈਂਪ ਦੀ ਸਜ਼ਾ ਸੁਣਾਈ ਹੈ। ਉਸੇ ਸਾਲ ਕੈਂਪ ਵਿੱਚ ਹੀ ਉਸ ਦੀ ਮੌਤ ਹੋ ਗਈ।

ਔਸਿਪ ਮਾਂਦਲਸਤਾਮ
ਔਸਿਪ ਮਾਂਦਲਸਤਾਮ 1914 ਵਿੱਚ
ਜਨਮਔਸਿਪ ਐਮਿਲੀਏਵਿੱਚ ਮਾਂਦਲਸਤਾਮ
15 ਜਨਵਰੀ [ਪੁ.ਤ. 3 ਜਨਵਰੀ] 1891
ਵਾਰਸਾ, ਕਾਂਗਰਸ ਪੋਲੈਂਡ, ਰੂਸੀ ਸਾਮਰਾਜ
ਮੌਤ27 ਦਸੰਬਰ 1938(1938-12-27) (ਉਮਰ 47)
ਤਸੀਹਾ ਕੈਂਪ "Vtoraya Rechka" (near Vladivostok), USSR
ਨਸਲੀਅਤਯਹੂਦੀ
ਕਿੱਤਾਕਵੀ, ਨਿਬੰਧਕਾਰ t
ਲਹਿਰAcmeist poetry