ਕਾਰਲ ਅਡੌਲਫ਼ ਗੇਲੇਰੋਪ (2 ਜੂਨ 1857 – 13 ਅਕਤੂਬਰ 1919) ਇੱਕ ਡੈਨਿਸ਼ ਕਵੀ ਅਤੇ ਨਾਵਲਕਾਰ ਸਨ, ਜਿਸ ਨੇ ਆਪਣੇ ਦੇਸ਼ਵਾਸੀ ਹੈਨਰਿਕ ਪੋਂਟੋਪਿਦਨ ਨਾਲ ਮਿਲ ਕੇ 1917 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਜਿੱਤਿਆ। ਉਹ ਮਾਡਰਨ ਬਰੇਕ-ਥਰੂ ਨਾਲ ਸੰਬੰਧਿਤ ਸੀ। ਉਸ ਨੇ ਕਦੇ-ਕਦੇ ਏਪੀਗੋਨੋਸ ਉਪਨਾਮ ਦਾ ਪ੍ਰਯੋਗ ਕਰਿਆ ਕਰਦਾ ਸੀ।  

Karl Gjellerup
Karl Adolph Gjellerup
ਜਨਮ(1857-06-02)2 ਜੂਨ 1857
Roholte vicarage at Præstø, Denmark
ਮੌਤ13 ਅਕਤੂਬਰ 1919(1919-10-13) (ਉਮਰ 62)
Klotzsche, Germany
ਕੌਮੀਅਤDanish
ਇਨਾਮNobel Prize in Literature
1917
(shared)

ਜੀਵਨੀਸੋਧੋ

ਨੌਜਵਾਨ ਅਤੇ ਸ਼ੁਰੂਆਤਸੋਧੋ

ਗੇਲੇਰੋਪ ਨਿਊਜੀਲੈਂਡ ਦੇ ਇੱਕ ਵਿਕਾਰ ਦਾ ਪੁੱਤਰ ਸੀ। ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਜਦੋਂ ਗੇਲੇਰੋਪ ਤਿੰਨ ਸਾਲ ਦਾ ਸੀ। ਕਾਰਲ ਗੇਲੇਰੋਪ ਨੂੰ ਫਿਰ ਜੋਹਨਸ ਫਿਬੀਗਰ ਦੇ ਚਾਚੇ ਪਾਲਿਆ ਸੀ, ਉਹ ਇੱਕ ਰਾਸ਼ਟਰੀ ਅਤੇ ਰੋਮਾਂਸਵਾਦੀ ਆਦਰਸ਼ਵਾਦੀ ਮਾਹੌਲ ਵਿੱਚ ਵੱਡਾ ਹੋਇਆ। 1870 ਦੇ ਦਹਾਕੇ ਵਿੱਚ ਉਹ ਆਪਣੇ ਪਿਛੋਕੜ ਨਾਲੋਂ ਟੁੱਟ ਗਿਆ ਅਤੇ ਪਹਿਲਾਂ ਉਹ ਪ੍ਰਕਿਰਤੀਵਾਦੀ ਅੰਦੋਲਨ ਅਤੇ ਜੌਰਜ ਬਰੈਂਡਜ਼ ਦਾ ਉਤਸ਼ਾਹਿਤ ਸਮਰਥਕ ਬਣ ਗਿਆ, ਉਸ ਨੇ ਆਜ਼ਾਦ ਪਿਆਰ ਅਤੇ ਨਾਸਤਿਕਤਾ ਬਾਰੇ ਦਲੇਰੀ ਭਰੇ ਨਾਵਲ ਲਿਖੇ। ਆਪਣੇ ਮੂਲ ਤੋਂ ਪ੍ਰਭਾਵਿਤ ਹੋਇਆ ਉਹ ਹੌਲੀ ਹੌਲੀ ਬਰੈਂਡਸ ਲਾਈਨ ਨੂੰ ਛੱਡ ਗਿਆ ਅਤੇ 1885 ਵਿੱਚ ਉਹ ਪੂਰੀ ਤਰ੍ਹਾਂ ਪ੍ਰਕਿਰਤੀਵਾਦੀਆਂ ਨਾਲੋਂ ਟੁੱਟ ਗਿਆ ਅਤੇ ਇੱਕ ਨਵ-ਰੋਮਾਂਸਵਾਦੀ ਬਣ ਗਿਆ। ਉਸ ਦਾ ਜੀਵਨ ਦਾ ਇੱਕ ਕੇਂਦਰੀ ਛਾਪ ਉਸਦਾ ਜਰਮਨਪ੍ਰੇਮੀ ਰਵੱਈਆ ਸੀ, ਉਸ ਨੇ ਮਹਿਸੂਸ ਕੀਤਾ ਕਿ ਉਸ ਨੂੰ ਜਰਮਨ ਸੱਭਿਆਚਾਰ (ਉਸਦੀ ਪਤਨੀ ਜਰਮਨ ਸੀ) ਧੂਹ ਪਾਉਂਦਾ ਸੀ ਅਤੇ ਛੇਕੜ ਉਹ 1892 ਵਿੱਚ ਜਰਮਨੀ ਵਿੱਚ ਵੱਸ ਗਿਆ ਸੀ, ਜਿਸ ਕਰਕੇ ਉਹ ਡੈਨਮਾਰਕ ਵਿੱਚ ਸੱਜੇ ਅਤੇ ਖੱਬੀ ਵਿੰਗ ਦੋਵਾਂ ਵਿੱਚ ਨਾਪਸੰਦ ਹੋ ਗਿਆ। ਜਿਉਂ-ਜਿਉਂ ਸਾਲ ਲੰਘਦੇ ਗਏ, ਉਹ ਜਰਮਨ ਸਾਮਰਾਜ ਨਾਲ ਪੂਰੀ ਤਰਾਂ ਇੱਕਰੂਪ ਹੋ ਗਿਆ ਸੀ, ਜਿਸ ਵਿੱਚ 1914-18 ਦੇ ਜੰਗ ਦੇ ਨਿਸ਼ਾਨਿਆਂ ਲਈ ਉਸਦੀ ਹਮਾਇਤ ਵੀ ਸ਼ਾਮਲ ਸੀ। 

ਗੇਲੇਰੋਪ ਦੇ ਸ਼ੁਰੂਆਤੀ ਕੰਮਾਂ ਵਿੱਚ ਉਸ ਦਾ ਸਭ ਤੋਂ ਮਹੱਤਵਪੂਰਨ ਨਾਵਲ ਜਰਮਨੇਰਨਜ਼ ਲਾਈਲਿੰਗ (1882, ਯਾਨੀ ਜਰਮਨੀ ਦੇ ਅਪਰੈਂਟਿਸ), ਇੱਕ ਨੌਜਵਾਨ ਵਿਅਕਤੀ ਦੇ ਵਿਕਾਸ ਦੀ ਇੱਕ ਅੰਸ਼ਕ ਸਵੈ-ਜੀਵਨੀ-ਮੂਲਕ ਕਹਾਣੀ ਹੈ, ਜੋ ਇੱਕ ਸਮਝੌਤਾਵਾਦੀ ਧਰਮ-ਸ਼ਾਸਤਰੀ ਤੋਂ ਇੱਕ ਜਰਮਨ-ਪੱਖੀ ਨਾਸਤਿਕ ਅਤੇ ਬੁੱਧੀਜੀਵੀ ਹੋ ਜਾਂਦਾ ਹੈ, ਇੱਕ ਪ੍ਰੋਫੈਸਰ ਦਾ ਜ਼ਿਕਰ ਕਰਨਾ ਚਾਹੀਦਾ ਹੈ। ਅਤੇ ਮਿੰਨਾ (1889), ਧਰਾਤਲ ਤੇ, ਇੱਕ ਪ੍ਰੇਮ ਕਹਾਣੀ ਹੈ ਪਰ ਔਰਤ ਦੇ ਮਨੋਵਿਗਿਆਨ ਦਾ ਅਧਿਐਨ ਵਧੇਰੇ। ਕੁਝ ਵਗਨੇਰੀਅਨ ਡਰਾਮੇ ਉਸਦੀਆਂ ਵਧ ਰਹੀਆਂ ਰੋਮਾਂਸਵਾਦੀ ਰੁਚੀਆਂ ਨੂੰ ਦਿਖਾਉਂਦੇ ਹਨ। ਇੱਕ ਮਹੱਤਵਪੂਰਨ ਰਚਨਾ ਨਾਵਲ ਮੋਲਨ (1896,ਯਾਨੀ ਮਿੱਲ) ਹੈ, ਪਿਆਰ ਅਤੇ ਈਰਖਾ ਦਾ ਇੱਕ ਘਿਣਾਉਣਾ ਮਿਲੋਡਰਾਮਾ। 

ਬਾਅਦ ਦੇ ਸਾਲਸੋਧੋ

ਆਪਣੇ ਆਖ਼ਰੀ ਸਾਲਾਂ ਵਿੱਚ ਉਹ ਬੋਧ ਧਰਮ ਅਤੇ ਪੂਰਬੀ ਸੱਭਿਆਚਾਰ ਤੋਂ ਪ੍ਰਤੱਖ ਤੌਰ 'ਤੇ ਪ੍ਰਭਾਵਤ ਹੋਇਆ ਸੀ। ਆਲੋਚਕਾਂ ਦੀ ਚੰਗੀ ਪ੍ਰਸ਼ੰਸਾ ਖੱਟਣ ਵਾਲੀ ਉਸਦੀ ਰਚਨਾ ਡੇਰ ਪਿਲਗੇਰ ਕਾਮਨੀਤਾ/ਪਿਲਗ੍ਰਿਮੈਨ ਕਾਮਨੀਤਾ (1906, ਯਾਨੀ ਤੀਰਥਯਾਤਰੀ ਕਾਮਨੀਤਾ) ਨੂੰ 'ਡੇਨਿਸ਼ ਵਿੱਚ ਲਿਖੇ ਸਭ ਤੋਂ ਵਧੀਆ ਨਾਵਲਾਂ ਵਿੱਚੋਂ ਇੱਕ' ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਭਾਰਤੀ ਵਪਾਰੀ ਦੇ ਪੁੱਤਰ ਕਾਮਨੀਤਾ ਦੀ ਯਾਤਰਾ ਹੈ, ਜੋ ਦੁਨਿਆਵੀ ਖੁਸ਼ਹਾਲੀ ਅਤੇ ਅਨੋਖੇ ਰੋਮਾਂਸ ਤੋਂ ਦੁਨੀਆਵੀ ਚਲੀਆਂ ਦੇ ਉਤਰਾਅ-ਚੜ੍ਹਾਅ ਲੰਘਦਾ ਹੈ, ਇੱਕ ਅਜਨਬੀ ਭਿਕਸ਼ੂ ਨਾਲ ਮੁਲਾਕਾਤ (ਜਿਸ ਨੂੰ ਕਾਮਨੀਤਾ ਨਹੀਂ ਸੀ ਜਾਣਦਾ ਪਰ ਅਸਲ ਵਿੱਚ ਗੌਤਮ ਬੁੱਧ ਸੀ), ਮੌਤ, ਅਤੇ ਨਿਰਵਾਣ ਵੱਲ ਪੁਨਰ ਜਨਮ ਦੇ ਮਾਮਲੇ ਪੇਸ਼ ਹਨ। ਥਾਈਲੈਂਡ ਵਿਚ, ਜੋ ਇੱਕ ਬੋਧੀ ਦੇਸ਼ ਹੈ, ਫਰਾਇਯਾ ਅਨੁਮਾਨ ਰਾਜਧੌਨ ਦੁਆਰਾ ਸਹਿ-ਅਨੁਵਾਦ ਕੀਤਾ ਦਿ ਪਿਲਗ੍ਰਿਮ ਕਾਮਨੀਤਾ ਦਾ ਥਾਈ ਅਨੁਵਾਦ ਪਹਿਲਾਂ ਸਕੂਲ ਪਾਠ ਪੁਸਤਕਾਂ ਦੇ ਇੱਕ ਹਿੱਸੇ ਵਜੋਂ ਵਰਤਿਆ ਜਾਂਦਾ ਸੀ।

ਬਾਅਦਸੋਧੋ

ਡੈਨਮਾਰਕ ਵਿੱਚ, ਜੀਜੇਲਰਪ ਦੇ ਨੋਬਲ ਪੁਰਸਕਾਰ ਨੂੰ ਬਹੁਤਾ ਉਤਸ਼ਾਹ ਨਾਲ ਸਵਾਗਤ ਨਹੀਂ ਕੀਤਾ ਗਿਆ ਸੀ। ਉਸ ਨੂੰ ਲੰਮੇ ਸਮੇਂ ਤੋਂ ਇੱਕ ਜਰਮਨ ਲੇਖਕ ਮੰਨਿਆ ਜਾਂਦਾ ਸੀ। ਆਪਣੇ ਕੈਰੀਅਰ ਦੇ ਵੱਖ-ਵੱਖ ਪੜਾਵਾਂ ਦੇ ਦੌਰਾਨ, ਉਸਨੇ ਆਪਣੇ ਆਪ ਨੂੰ ਜੋਰਜ ਬਰਾਂਦੇ ਨਾਲ ਜੁੜੇ ਪ੍ਰਕਿਰਤੀਵਾਦੀ ਖੱਬੇ ਪੱਖ ਅਤੇ ਰੂੜੀਵਾਦੀ ਸੱਜੇ ਪੱਖੀਆਂ, ਦੋਨਾਂ ਨਾਲੋਂ ਅਲੱਗ ਕਰ ਲਿਆ ਸੀ। ਹਾਲਾਂਕਿ ਉਸ ਨੂੰ ਨੋਬਲ ਪੁਰਸਕਾਰ ਲਈ ਨਾਮਜ਼ਦਗੀ ਕਈ ਵਾਰ ਡੈਨਮਾਰਕ ਦੇ ਹਮਾਇਤੀਆਂ ਵਲੋਂ ਕੀਤੀ ਗਈ ਸੀ। ਕਿਉਂਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਸਵੀਡਨ ਨਿਰਪੱਖ ਸੀ, ਵੰਡ ਕੇ ਇਨਾਮ ਦੇਣ ਨੇ ਅੰਸ਼ਕ ਫ਼ੈਸਲਾ ਬਾਰੇ ਸਿਆਸੀ ਕਿਆਫ਼ਿਆਂ ਨੂੰ ਪਨਪਣ ਨਹੀਂ ਦਿੱਤਾ, ਪਰ ਦੂਜੇ ਪਾਸੇ ਨੋਰਡਿਕ ਗੁਆਢੀਆਂ ਵਿੱਚਕਾਰ ਵਫਾਦਾਰੀ ਦਰਸਾਈ। 

ਜੀਵਨੀਆਂਸੋਧੋ

  • Georg Nørregård: Karl Gjellerup - en biografi, 1988 (in Danish)
  • Olaf C. Nybo: Karl Gjellerup - ein literarischer Grenzgänger des Fin-de-siècle, 2002 (in German)
  • Article in Vilhelm Andersen: Illustreret dansk Litteraturhistorie, 1924-34 (in Danish)
  • Article in Hakon Stangerup: Dansk litteraturhistorie, 1964-66 (in Danish)

ਬਾਹਰੀ ਲਿੰਕਸੋਧੋ